BREAKING NEWS

Post Top Ad

Your Ad Spot
�� Dabwali न्यूज़ है आपका अपना, और आप ही हैं इसके पत्रकार अपने आस पास के क्षेत्र की गतिविधियों की �� वीडियो, ✒️ न्यूज़ या अपना विज्ञापन ईमेल करें dblnews07@gmail.com पर अथवा सम्पर्क करें मोबाइल नम्बर �� 9354500786 पर

मंगलवार, जून 21, 2011

ਮੁੱਖ ਮੰਤਰੀ ਪੰਜਾਬ ਵਲੋਂ ਆਧੁਨਿਕ ਪਸ਼ੂ ਮੰਡੀ ਦਾ ਉਦਘਾਟਨ ,मुख्यमंत्री प्रकाश सिंह ने पशुमेला मैदान का उदघाटन किया

ਸੰਗਤ ਦਰਸ਼ਨ ਪ੍ਰੋਗਰਾਮ 1.5 ਕਰੋੜ ਦੀਆਂ ਗਾਂਟਾਂ ਵੰਡੀਆਂ ਸਵਰਗੀ ਬੀਬੀ ਸੁਰਿੰਦਰ ਕੌਰ ਬਾਦਲ ਜੀ ਦੀ ਯਾਦ ਵਿਚ ਲਾਈਬ੍ਰੇਰੀ ਦਾ ਉਦਘਾਟਨ
ਮੰਡੀ ਕਿਲਿਆਂ ਵਾਲੀ
ਪੰਜਾਬ ਰਾਜ ਵਿਚ ਪਸ਼ੂ ਵਪਾਰ ਲਈ ਬੇਹਤਰ ਸਹੁਲਤਾਂ ਪ੍ਰਦਾਨ ਕਰਨ ਲਈ ਪਸ਼ੂ ਮੰਡੀਆਂ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਜੋ ਇੰਨ•ਾਂ ਪਸ਼ੂ ਮੰਡੀਆਂ ਦਾ ਆਧੁਨਿਕੀਕਰਨ ਕਰਨ ਦੇ ਨਾਲ ਨਾਲ ਰਾਜ ਵਿਚ ਵਧੀਆਂ ਨਸਲਾਂ ਦੇ ਪਸ਼ੂ ਪੈਦਾ ਕਰਕੇ ਪਸ਼ੂ ਵਪਾਰ ਵਿਚ ਚੋਖਾ ਵਾਧਾ ਕੀਤਾ ਜਾ ਸਕੇ ਅਤੇ ਪਸ਼ੂ ਪਾਲਕਾਂ ਦੀ ਆਰਥਿਕ ਸਥਿਤੀ ਨੂੰ ਬੇਹਤਰ ਸੁਧਾਰਿਆ ਜਾ ਸਕੇ
ਇਹ ਜਾਣਕਾਰੀ ਸ: ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਦੇ ਕਸਬਾ ਕਿਲਿਆਂ ਵਾਲੀ ਵਿਖੇ 759.05 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਆਧੁਨਿਕ ਪਸ਼ੂ ਮੰਡੀ ਦਾ ਉਦਘਾਟਨ ਕਰਨ ਉਪਰੰਤ ਦਿੱਤੀ। ਉਨ•ਾਂ ਕਿਹਾ ਕਿ ਸਾਲ 2010 ਵਿਚ ਪੰਜਾਬ ਸਰਕਾਰ ਵਲੋਂ ਪਸ਼ੂ ਮੇਲਾ ਮੈਦਾਨਾਂ ਦਾ ਆਧੁਨਿਕੀਕਰਨ ਕਰਨ ਦਾ ਫੈਸਲਾ ਲਿਆ ਗਿਆ ਸੀ ਜਿਸ ਵਿਚ ਕਿਲਿਆਂ ਵਾਲੀ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ, ਵੱਲਾ ਜ਼ਿਲ•ਾ ਸ੍ਰੀ ਅਮ੍ਰਿੰਤਸਰ ਸਾਹਿਬ, ਨਬੀਪੁਰ ਜ਼ਿਲ•ਾ ਸ੍ਰੀ ਫਤਿਹਗੜ• ਸਾਹਿਬ ਅਤੇ ਸੁਭਾਨ ਪੁਰ ਜ਼ਿਲ•ਾ ਕਪੂਰਥਲਾ ਸਾਮਿਲ ਸਨ ਜ਼ਿਨ•ਾਂ ਵਿਚੋਂ ਪਹਿਲੇ ਪੜਾਅ ਅਧੀਨ ਕਸਬਾ ਕਿਲਿਆਂ ਵਾਲੀ ਦਾ ਪਸ਼ੂ ਮੇਲਾ ਮੈਦਾਨ ਮੁੰਕਮਲ ਕਰ ਲਿਆ ਗਿਆ ਹੈ ਅਤੇ ਦੂਜੇ ਪੜਾਅ ਵਿਚ ਧਨੌਲਾ ਜ਼ਿਲ•ਾ ਬਰਨਾਲਾ, ਨਾਭਾ ਜ਼ਿਲ•ਾ ਪਟਿਆਲਾ, ਜਗਰਾਂਓ ਜ਼ਿਲ•ਾ ਲੁਧਿਆਣਾ ਅਤੇ ਕੁਰਾਲੀ ਜ਼ਿਲ•ਾ ਸਾਹਿਬਜਾਦਾ ਅਜੀਤ ਸਿੰਘ ਨਗਰ ਰੱਖੇ ਗਏ ਹਨ। ਉਨ•ਾਂ ਕਿਹਾ ਕਿ ਕਿਲਿਆਂ ਵਾਲੀ ਵਿਖੇ ਉਸਾਰਿਆ ਗਿਆ ਪਸ਼ੂ ਮੇਲਾ ਮੈਦਾਨ ਉੱਤਰ ਭਾਰਤ ਦਾ ਪਹਿਲਾਂ ਪਸੂ ਮੇਲਾ ਮੈਦਾਨ ਹੈ ਜਿਸ ਵਿਚ ਅਤਿ ਆਧੁਨਿਕ ਸਹੁਲਤਾਂ ਮੁਹਈਆਂ ਕਰਵਾਈਆਂ ਗਈਆਂ ਹਨ।
ਮੁੱਖ ਮੰਤਰੀ ਪੰਜਾਬ ਨੇ ਹੋਰ ਜਾਣਕਾਰੀ ਦਿੰਦਿਆਂ ਅੱਗੇ ਦਸਿਆ ਕਿ ਰਾਜ ਵਿਚ ਡੇਅਰੀ ਅਤੇ ਪਸ਼ੂ ਪਾਲਣ ਧੰਦੇ ਨੂੰ ਉਤਸਾਹਿਤ ਕਰਨ ਲਈ ਤਿੰਨ ਡੇਅਰੀ ਸਿਖਲਾਈ ਕੇਂਦਰ ਵੇਰਕਾ ਜ਼ਿਲ•ਾ ਅਮ੍ਰਿੰਤਸਰ, ਗਿੱਲ ਜ਼ਿਲ•ਾ ਮੋਗਾ ਅਤੇ ਅਬੁਲ ਖੁਰਾਣਾ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਤਲਵਾੜਾ ਅਤੇ ਕਾਲਝਰਾਨੀ ਵਿਖੇ ਪਸ਼ੂ ਧਨ ਲਈ ਦੋ ਖੇਤਰੀ ਖੋਜ ਕੇਂਦਰ ਵੀ ਸਥਾਪਿਤ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਰਾਜ ਵਿਚ 19 ਵੈਟਰਨਰੀ ਹਸਪਤਾਲਾਂ ਦੀਆਂ ਇਮਾਰਤਾਂ ਦੀ ਉਸਾਰੀ ਮੁੰਕਮਲ ਕੀਤੀ ਗਈ ਅਤੇ 9 ਵੈਟਰਨਰੀ ਪੋਲੀਕਲੀਨਕ ਜ਼ਿਲ•ਾ ਪੱਧਰ ਤੇ ਖੋਲੇ ਗਏ ਹਨ। ਉਨ•ਾਂ ਇਹ ਵੀ ਕਿਹਾ ਕਿ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਸਰਕਾਰੀ ਮਦਦ ਨਾਲ 4000 ਡੇਅਰੀ ਫਾਰਮ ਖੋਲੇ ਗਏ ਹਨ ਅਤੇ 8 ਹੋਰ ਵੈਟਰਨਰੀ ਕਾਲਜਾਂ ਨੂੰ ਖੋਲਣ ਦੀ ਮੰਜੂਰੀ ਦਿੱਤੀ ਗਈ ਹੈ। ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਸਰਕਾਰ ਨੇ 25 ਪਸ਼ੂ ਧਨ ਮੇਲੇ ਆਯੋਜਿਤ ਕੀਤੇ ਹਨ। ਇਸ ਤੋਂ ਉਪਰੰਤ ਮੁੱਖ ਮੰਤਰੀ ਪੰਜਾਬ ਨੇ ਗੁਰੂ ਨਾਨਕ ਕਾਲਜ ਆਫ ਮੈਨੇਜਮੈਂਟ ਅਤੇ ਟੈਕਨੋਲਾਜੀ ਕਿਲਿਆਂ ਵਾਲੀ ਵਿਖੇ ਸਵਰਗੀ ਬੀਬੀ ਸੁਰਿੰਦਰ ਕੌਰ ਬਾਦਲ ਜੀ ਦੀ ਯਾਦ ਵਿਚ ਉਸਾਰੀ ਗਈ ਲਾਈਬ੍ਰੇਰੀ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਪ੍ਰੈਸ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਚੋਣਾਂ ਕਦੋਂ ਕਰਵਾਉਣੀਆਂ ਹਨ ਇਹ ਫੈਸਲਾ ਭਾਰਤ ਦੇ ਚੋਣ ਕਮਿਸ਼ਨ ਨੇ ਕਰਨਾ ਹੈ। ਅਸੀਂ ਹਰ ਸਮੇਂ ਚੋਣਾਂ ਲਈ ਤਿਆਰ ਹਾਂ ਭਾਵੇਂ ਉਹ ਮਿੱਥੇ ਸਮੇਂ ਤੇ ਕਰਵਾਉਣ ਜਾ ਇਸ ਤੋਂ ਪਹਿਲਾਂ।
ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿਚ ਆਯੋਜਿਤ ਸੰਗਤ ਦਰਸ਼ਨ ਪ੍ਰੋਗਰਾਮ ਦੇ ਤਹਿਤ ਮੁੱਖ ਮੰਤਰੀ ਪੰਜਾਬ ਨੇ ਲੋਕਾਂ ਦੇ ਭਾਰੀ ਇੱਕਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿਚ ਗਰੀਬੀ, ਅਨਪੜ•ਤਾ ਅਤੇ ਬੇਰੁਜਗਾਰੀ ਲਈ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਜਿੰਮੇਵਾਰ ਹਨ ਜਿੰਨ•ਾਂ ਨੇ ਅਜੇ ਤੱਕ ਕੋਈ ਵੀ ਸਾਰਥਿਕ ਨੀਤੀਆਂ ਨਹੀਂ ਬਣਾਈਆਂ ਜਿਸ ਨਾਲ ਇੰਨ•ਾਂ ਅਲਾਮਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ। ਉਨ•ਾਂ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮ ਲੋਕਾਂ ਦੀ ਸਹੁਲਤ ਲਈ ਸੁਰੂ ਕੀਤੇ ਗਏ ਹਨ ਜਿਸ ਨਾਲ 'ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ' ਦੇ ਮਨਸ਼ੇ ਨਾਲ ਰਾਜ ਦੇ ਲੋਕਾਂ ਨੂੰ ਮੌਕੇ ਤੇ ਹੀ ਉਨ•ਾਂ ਦੀਆਂ ਸਮਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ ਅਤੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਵਿਕਾਸ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ। ਅੱਜ ਦੇ ਸੰਗਤ ਦਰਸ਼ਨ ਪ੍ਰੋਗਰਾਮ ਤਹਿਤ ਪਿੰਡ ਮਾਨ ਨੂੰ 3.05 ਲੱਖ, ਪਿੰਡ ਗੱਗੜ ਨੂੰ 8.40 ਲੱਖ, ਮਿਠੜੀ ਬੁੱਧ ਗਿਰ ਨੂੰ 13.50 ਲੱਖ, ਸਿੰਘੇ ਵਾਲਾ ਨੂੰ 6 ਲੱਖ, ਢਾਣੀ ਸਿੰਘੇ ਵਾਲਾ ਨੂੰ 18 ਲੱਖ, ਫਤੂਹੀਵਾਲਾ ਨੂੰ 23.20 ਲੱਖ, ਵੜਿੰਗ ਖੇੜਾ ਨੂੰ 30.70 ਲੱਖ, ਪਿੰਡ ਕਿਲਿਆਂ ਵਾਲੀ ਨੂੰ 13.60 ਲੱਖ ਅਤੇ ਮੰਡੀ ਕਿਲਿਆਂ ਵਾਲੀ ਨੂੰ 33.90 ਲੱਖ ਰੁਪਏ ਦੀ ਗ੍ਰਾਂਟ ਸਮੇਤ ਕੁੱਲ 1 ਕਰੋੜ 50 ਲੱਖ ਰੁਪਏ ਦੀਆਂ ਗਾਂਟਾਂ ਵੰਡੀਆਂ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਮੇਜ਼ਰ ਭੁਪਿੰਦਰ ਸਿੰਘ ਢਿਲੋਂ, ਸ: ਮਨਜੀਤ ਸਿੰਘ ਬਰਕੰਦੀ ਜ਼ਿਲ•ਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਸ: ਅਵਤਾਰ ਸਿੰਘ ਬੰਨਵਾਲਾ, ਹਰਮੀਤ ਸਿੰਘ ਭਿਟੀਵਾਲਾ ਚੇਅਰਮੈਨ, ਅਕਾਸ਼ਦੀਪ ਸਿੰਘ ਪ੍ਰਧਾਨ ਐਸ.ਓ.ਆਈ. ਜਸਪਾਲ ਸਿੰਘ ਸਰਪੰਚ, ਸ੍ਰੀ ਕੇ.ਜੀ. ਐਸ. ਚੀਮਾ ਵਿਸ਼ੇਸ ਪਿੰ੍ਰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ, ਸ੍ਰੀ ਅਰਸ਼ਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਸ੍ਰੀ ਅਮਿਤ ਢਾਕਾ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਇੰਦਰ ਮੋਹਨ ਸਿੰਘ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ, ਸ੍ਰੀ ਭੁਪਿੰਦਰ ਮੋਹਨ ਸਿੰਘ ਸਹਾਇਕ ਕਮਿਸ਼ਨਰ, ਦਲਵਿੰਦਰਜੀਤ ਸਿੰਘ ਐਸ.ਡੀ.ਐਮ., ਸ੍ਰੀ ਐਚ. ਐਸ. ਸਰਾਂ ਡੀ.ਡੀ.ਪੀ.ਓ. ਪ੍ਰਕਾਸ਼ ਸਿੰਘ ਨਿਗਰਾਨ ਇੰਜਨੀਅਰ ਪੰਚਾਇਤੀ ਰਾਜ, ਸ੍ਰੀ ਪ੍ਰਵੀਨ ਗਾਂਧੀ ਕਾਰਜਕਾਰੀ ਇੰਜਨੀਅਰ ਪੰਚਾਇਤੀ ਰਾਜ ਵੀ ਹਾਜਰ ਸਨ।


मुख्यमंत्री प्रकाश सिंह ने पशुमेला मैदान का उदघाटन किया

डबवाली-पंजाब राज्य में पशु व्यपारियों को बेहतर सुविधाए प्रदान करने के लिए पशु मंडियो को विस्तार किया जा रहा है इसी कडी में आज किलियावाली मंडी में 759.5 लाख रूपऐ की लागत से बने पशुमेला मैदान का उदघाटन पंजाब के मुख्यमंत्री प्रकाश सिंह ने अपने करकमलों द्वारा किया। उदघाटन उपरान्त श्री बादल ने कहा कि किलियावाली मंडी में विस्तार किया गया पशुमेला मैदान उत्तर भारत का पहला पशुमेला मैदान है जिसमें सभी आधुनिक सुविधाऐं मुहइया करवाई गई है। मुख्यमंत्री बादल ने कहा कि राज्य में पशुपालन को बढावा देने के लिए तीन डेयरी सिखलाई कैन््रद्र अमृतसर, मौगा व मुक्तसर जिला में स्थापित किऐ गऐ है इसके इलावा तलवाडा व कालझरानी में पशुधन के लिए खेतरीखोज कै न्द्र भी स्थापित किया है उन्होने कहा कि प्रेदश में 19 वेटनरी अस्पताल की इमारतो की उसारी कार्य किया गया है तथा 9 वेटनरी जिला पोलिकलिनक खोले गऐ है उन्होने कहा कि किसानो की आर्थिक स्थिति को ऊंचा उठाने के लिए सरकारी सहायता से चार हजार डेयरी फार्म खोले गऐ है तथा आठ नऐ वेटनरी कालेंज खोलने की मजुरी दी गई है। मुख्यमंत्री बादल ने बताया कि पंजाब सरकार की और से अब तक 25 पशुधन मेले आयोजित किऐ गऐ है इस बवसर पर मुख्यमंत्री प्रकाश सिंह बादल ने किलियावाली मंडी में स्थिति गुरूनानक कालेंज आँफ मेनेजमैंट एव टेेकनोलजी द्वारा स्थापित स्वर्गीय बीबी सुरेन्द्र कौर की याद में लाईबरेरी का उदघाटन किया। इस अवसर पर मेजर भुपेन्द्र ढिल्लो,मनजीत बरकंदी,अवतार सिंह बनवाला , हरमीत सिंह भिटीवाला,अकाश दीप सिंह,जसपाल सिंह सरपंच,के.जी.एस.चीमा,अर्शदीप सिंह थिंद,वेद प्रकाश जिंदल,अरूण जिंदल, नीरज जिंदल,प्रिसीपल इन्दिरा अरोड़ा वअन्य गणमान्य लोग उपस्थित थे

कोई टिप्पणी नहीं:

Post Top Ad

पेज