Young Flame Young Flame Author
Title: ਨੌਜਵਾਨ ਪੱਛਮੀ ਸਭਿਅਤਾ ਛੱਡ ਕੇ ਆਪਣੇ ਵਿਰਸੇ ਨਾਲ ਜੁੜਣ‑ਸੇਖੋਂ
Author: Young Flame
Rating 5 of 5 Des:
‑ ਸਿੰਚਾਈ ਮੰਤਰੀ ਵੱਲੋਂ ਜੋਨਲ ਯੁਵਕ ਮੇਲੇ ਦੇ ਆਖਰੇ ਦਿਨ ਜੇਤੂਆਂ ਨੂੰ ਇਨਾਮ ਤਕਸੀਮ ‑21 ਕਾਲਜਾਂ ਦੇ ਵਿਦਿਆਰਥੀਆਂ ਨੇ 44 ਪ੍ਰਤਿਯੋਗਿਤਾਵਾਂ ਵਿਚ ਭਾਗ ਲਿਆ ਬਾਦਲ, (ਸ੍...
ਸਿੰਚਾਈ ਮੰਤਰੀ ਵੱਲੋਂ ਜੋਨਲ ਯੁਵਕ ਮੇਲੇ ਦੇ ਆਖਰੇ ਦਿਨ ਜੇਤੂਆਂ ਨੂੰ ਇਨਾਮ ਤਕਸੀਮ ‑21 ਕਾਲਜਾਂ ਦੇ ਵਿਦਿਆਰਥੀਆਂ ਨੇ 44 ਪ੍ਰਤਿਯੋਗਿਤਾਵਾਂ ਵਿਚ ਭਾਗ ਲਿਆ
ਬਾਦਲ, (ਸ੍ਰੀ ਮੁਕਤਸਰ ਸਾਹਿਬ),
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜੋਨ‑ਸੀ ਦੇ ਦਸ਼ਮੇਸ ਗਰਲਜ਼ ਸਿੱਖਿਆ ਕਾਲਜ ਪਿੰਡ ਬਾਦਲ ਵਿਖੇ ਹੋ ਰਹੇ ਜੋਨਲ ਯੂਵਕ ਅਤੇ ਵਿਰਾਸਤੀ ਮੇਲੇ ਦੇ ਅੱਜ ਚੌਥੇ ਅਤੇ ਆਖਰੀ ਦਿਨ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਸ: ਜਨਮੇਜਾ ਸਿੰਘ ਸੇਖੋਂ ਸਿੰਚਾਈ ਮੰਤਰੀ ਪੰਜਾਬ ਨੇ ਕੀਤੀ। ਇਸ ਮੌਕੇ ਡਾ: ਦੀਪਕ ਮਨਮੋਹਨ ਡਾਇਰੈਕਟਰ ਵਰਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ: ਸਤਿੰਦਰ ਢਿੱਲੋਂ ਪ੍ਰਿੰਸੀਪਲ, ਡਾ: ਰਮਨ ਚਹਿਲ ਪ੍ਰਸਿੱਧ ਟੀ.ਵੀ. ਐਂਕਰ ਵਿਸ਼ੇਸ ਮਹਿਮਾਨ ਦੇ ਤੌਰ 'ਤੇ ਹਾਜਰ ਹੋਏ।
ਇਸ ਮੌਕੇ ਵਿਦਿਆਰਥੀਆਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦਾ ਸਭਿਆਚਾਰ ਅਤੇ ਵਿਰਸਾ ਬਹੁਤ ਹੀ ਅਮੀਰ ਅਤੇ ਨਵੇਕਲਾ ਹੈ। ਜਿਹੜਾ ਪੰਜਾਬੀਆਂ ਨੂੰ ਵੱਖਰੀ ਹੀ ਪਹਿਚਾਣ ਬਖ਼ਸਦਾ ਹੈ। ਉਨ੍ਹਾਂ ਇਸ ਗੱਲ ਤੇ ਜੋਰ ਦਿੰਦਿਆਂ ਕਿਹਾ ਕਿ ਅੱਜ ਦੀ ਯੁਵਾ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਸਭਿਆਚਾਰ ਤੋਂ ਜਾਣੂ ਹੋਣ ਦੀ ਸਖਤ ਜਰੂਰਤ ਹੈ ਕਿਉਂਕਿ ਸਾਡਾ ਨੌਜਵਾਨ ਵਰਗ ਪੱਛਮੀ ਸਭਿਅਤਾ ਦੇ ਰੁਝਾਨ ਵੱਲ ਵੱਧ ਰਿਹਾ ਹੈ ਜਿਹੜਾ ਕਿ ਸਾਡੇ ਵਿਰਸੇ ਨੂੰ ਇਕ ਸਖਤ ਚੁਣੌਤੀ ਹੈ। ਇਸ ਲਈ ਨੌਜਵਾਨਾਂ ਨੂੰ ਆਪਣੇ ਸਭਿਆਚਾਰ ਅਤੇ ਵਿਰਸੇ ਤੋਂ ਜਾਗਰੂਕ ਹੋਣ ਲਈ ਅਜਿਹੇ ਵਿਰਾਸਤੀ ਮੇਲਿਆਂ ਤੋਂ ਸੇਧ ਲੈਣੀ ਚਾਹੀਦੀ ਹੈ। ਪੰਜਾਬ ਯੂਨੀਵਰਸਿਟੀ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਉਨ੍ਹਾ ਕਿਹਾ ਕਿ ਅਜਿਹੇ ਵਿਰਾਸਤੀ ਮੇਲੇ ਕਰਵਾਕੇ ਯੂਨੀਵਰਸਿਟੀ ਨੇ ਨੌਜਵਾਨਾਂ ਵਿਚ ਪੰਜਾਬੀ ਸਭਿਆਚਾਰ ਪ੍ਰਤੀ ਜਾਗਰੂਕਤਾ ਪੈਦਾ ਕਰ ਦਿੱਤੀ ਹੈ। ਹੁਣ ਨੌਜਵਾਨ ਪੱਛਮੀ ਸਭਿਅਤਾ ਦੇ ਪ੍ਰਭਾਵ ਤੋਂ ਹੌਲੀ ਹੌਲੀ ਨਿਕਲਣ ਲੱਗੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਕਾਲਜ ਵੱਲੋਂ ਛੋਟੀ ਉਮਰੇ ਪੁੱਟੀਆਂ ਵੱਡੀਆਂ ਪੁਲਾਂਘਾ ਲਈ ਕਾਲਜ ਪਿੰ੍ਰਸੀਪਲ, ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਲਜ ਪੇਂਡੂ ਖੇਤਰ ਵਿਚ ਸਿੱਖਿਆ ਦਾ ਪ੍ਰਸਾਰ ਕਰ ਕਰ ਰਿਹਾ ਹੈ। ਉਨ੍ਹਾਂ ਨੇ ਆਪਣੇ ਅਖਤਿਆਰੀ ਫੰਡ ਵਿਚੋਂ ਮੇਜਬਾਨ ਕਾਲਜ ਨੂੰ 2 ਲੱਖ ਦੀ ਗ੍ਰਾਂਟ ਦੇਣ ਦਾ ਐਲਾਣ ਵੀ ਕੀਤਾ।
ਕਾਲਜ ਪਿੰ੍ਰਸੀਪਲ ਸ: ਐਸ.ਐਸ.ਸੰਘਾ ਨੇ ਸਿੰਚਾਈ ਮੰਤਰੀ ਨੂੰ ਜੀ ਆਇਆਂ ਨੂੰ ਆਖਦਿਆਂ ਕਾਲਜ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ। ਉਨ੍ਹਾਂ ਯੁਵਕ ਮੇਲੇ ਅਤੇ ਵਿਰਾਸਤੀ ਮੇਲੇ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਜੋਨਲ ਯੁਵਕ ਦੇ ਅੱਜ ਆਖਰੀ ਦਿਨ ਕਵਾਲੀ, ਵਾਰਾਂ, ਕਲੀਆਂ, ਭੰਗੜਾ, ਗਿੱਧਾ ਕੱਢਾਈ, ਫੁਲਕਾਰੀ, ਬਾਗ, ਦੂਸੁੱਤੀ, ਪੱਖੀ ਬਣਾਉਣ, ਬੁਨਾਈ, ਮਹਿੰਦੀ ਆਦਿ ਦੇ ਮੁਕਾਬਲੇ ਕਰਵਾਏ ਗਏ ਜ਼ਿਨ੍ਹਾਂ ਦੇ ਜੇਤੂਆਂ ਨੂੰ ਸਿੰਚਾਈ ਮੰਤਰੀ ਪੰਜਾਬ ਸ: ਸੇਖੋਂ ਨੇ ਇਨਾਮ ਤਕਸੀਮ ਕੀਤੇ। ਇਸ ਮੌਕੇ ਕਾਲਜ ਦੀ ਪ੍ਰੰਬਧਕੀ ਕਮੇਟੀ ਵੱਲੋਂ ਸਿੰਚਾਈ ਮੰਤਰੀ ਅਤੇ ਵਿਸ਼ੇਸ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ।
प्रतिक्रियाएँ:

About Author

Advertisement

एक टिप्पणी भेजें