BREAKING NEWS

Post Top Ad

Your Ad Spot
�� Dabwali न्यूज़ है आपका अपना, और आप ही हैं इसके पत्रकार अपने आस पास के क्षेत्र की गतिविधियों की �� वीडियो, ✒️ न्यूज़ या अपना विज्ञापन ईमेल करें dblnews07@gmail.com पर अथवा सम्पर्क करें मोबाइल नम्बर �� 9354500786 पर

सोमवार, जनवरी 30, 2012

ਪੰਜਾਬ ਦੇ ਵੋਟਰਾਂ ਨੇ ‘ਰਫਿਊਜ ਟੂ ਵੋਟ’ ਦੀ ਵਰਤੋ ਕੀਤੀਚੰਡੀਗੜ, 30 ਜਨਵਰੀ (ਗੁਰਪ੍ਰੀਤ ਮਹਿਕ ) : ਪੰਜਾਬ ਦੇ ਕਈ ਹਲਕਿਆਂ ਵਿਚ ਵੋਟਰਾਂ ਨੇ ‘ਰਫਿਊਜ਼ ਟੂ ਵੋਟ' ਦੀ ਵਰਤੋ ਕੀਤੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹੋਸ਼ਿਆਰਪੁਰ ਜਿਲੇ ਦੇ ਗੜਸ਼ੰਕਰ ਵਿਧਾਨ ਸਭਾ ਹਲਕੇ ਵਿਚ 80 ਦੇ ਕਰੀਬ ਵੋਟਰਾਂ ਨੇ ਚੌਣਾਂ ਵਿਚ ਖੜੇ ਸਾਰੇ ਉਮੀਦਵਾਰਾਂ ਨੂੰ ਰੱਦ ਕਰ ਦਿੱਤਾ। ਉਨਾਂ ਨੂੰ ਚੌਣਾਂ ਵਿਚ ਖੜਾ ਕੋਈ ਉਮੀਦਵਾਰ ਵੀ ਚੰਗਾ ਨਹੀਂ ਲੱਗਾ। ਗੜਸ਼ੰਕਰ ਤੋ ਸ਼੍ਰੋਮਣੀ ਅਕਾਲੀ ਦਲ ਦੇ ਸੁਰਿੰਦਰ ਸਿੰਘ, ਕਾਂਗਰਸ ਦੇ ਲਵ ਕੁਮਾਰ ਗੋਲਡੀ ਚੌਣ ਮੈਦਾਨ ਵਿਚ ਸਨ। ਪਟਿਆਲਾ ਜਿਲੇ ਦੇ ਨਾਭਾ ਵਿਧਾਨ ਸਭਾ ਹਲਕੇ ਹੈ, ਜਿੱਥੇ ਕੁਝ ਵੋਟਰਾਂ ਨੇ ਸਾਰੇ ਉਮੀਦਵਾਰਾਂ ਨੂੰ ਰੱਦ ਕੀਤਾ ਅਤੇ ਕਿਸੇ ਨੂੰ ਵੀ ਵੋਟ ਨਹੀਂ ਪਾਈ। ਨਾਭਾ ਤੋ ਕਾਂਗਰਸ ਦੇ ਸਾਧੂ ਸਿੰਘ ਧਰਮਸੌਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਵੰਤ ਸਿੰਘ ਸ਼ਾਹਪੁਰ ਚੌਣ ਮੈਦਾਨ ਵਿਚ ਉਤਰੇ ਸਨ।
ਜਿਲਾ ਫ਼ਤਹਿਗੜ ਸਾਹਿਬ ਦੇ ਬੱਸੀ ਪਠਾਣਾਂ ਰਾਖਵੇਂ ਹਲਕੇ ਦੇ ਕੁਝ ਵੋਟਰਾਂ ਨੇ ਚੌਣਾਂ ਵਿਚ ਖੜੇ ਸਾਰੇ ਉਮੀਦਵਾਰਾਂ ਨੂੰ ਰੱਦ ਕੀਤਾ, ਕਿਉਂਕਿ ਉਹ ਚੌਣਾਂ ਵਿਚ ਖੜੇ ਕਿਸੇ ਵੀ ਉਮੀਦਵਾਰ ਅਤੇ ਉਨਾਂ ਦੀਆਂ ਪਾਰਟੀਆਂ ਤੋ ਖੁਸ਼ ਨਹੀਂ ਸਨ। ਇਸ ਤੋ ਪਹਿਲਾਂ ਇਹ ਲੋਕ 2009 ਵਿਚ ਹੋਈਆਂ ਲੋਕ ਸਭਾ ਚੌਣਾਂ ਵਿਚ ਵੀ ਫ਼ਤਹਿਗੜ ਸਾਹਿਬ ਲੋਕ ਸਭਾ ਹਲਕੇ ਤੋ ਖੜੇ ਸਾਰੇ ਉਮੀਦਵਾਰਾਂ ਨੂੰ ਰੱਦ ਕਰ ਚੁੱਕੇ ਹਨ। ਪੰਜਾਬ ਦੇ ਕੁਝ ਹੋਰ ਹਿੱਸਿਆ ਵਿਚ ਵੀ ਵੋਟਰਾਂ ਵੱਲੋ ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਦੀ ਖਬਰ ਮਿਲੀ ਹੈ। ਬੱਸੀ ਪਠਾਣਾਂ ਦੇ ਵਾਰਡ ਨੰ: 8 ਨਿਵਾਸੀ ਮਨੋਜ ਬਾਂਡਾਂ, ਰਾਜੇਸ਼ ਅਤੇ ਪਹਿਲੀ ਵਾਰ ਵੋਟ ਪਾਉਣ ਆਏ ਬਿਕਰਮਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਜਦੋਂ ਪ੍ਰੋਜਾਡਿੰਗ ਅਧਿਕਾਰੀ ਤੋਂ ਫਾਰਮ 49 ੳ ਦੀ ਮੰਗ ਕੀਤਾ ਤਾਂ ਉਹ ਹੈਰਾਨ ਹੋ ਗਏ। ਅਧਿਕਾਰੀ ਨੇ ਪੁਛਿਆ ਕਿ ਇਹ ਕਿਸ ਲਈ ਹੁੰਦਾ ਹੈ ਤਾਂ ਮਨੋਜ ਬਾਂਡਾ ਨੇ ਦਸਿਆ ਕਿ ਜੇਕਰ ਕਿਸੀ ਵੀ ਉਮੀਦਵਾਰ ਨੂੰ ਵੋਟ ਨਹੀ ਪਾਉਣਾ ਹੋਵੇ ਤਾਂ ਉਸਦੇ ਲਈ ਫਾਰਮ 49 ੳ ਭਰਨਾ ਪੈਂਦਾ ਹੈ,ਇਸ ਤੇ ਅਧਿਕਾਰੀ ਨੇ ਕਿਹਾ ਕਿ ਇਸ ਤਰਾਂ ਦਾ ਕੋਈ ਫਾਰਮ ਉਨਾਂ ਕੋਲ ਨਹੀ ਹੈ। ਅਧਿਕਾਰੀ ਨੇ ਉੱਚ ਅਧਿਕਾਰਿਆਂ ਨਾਲ ਸੰਪਰਕ ਕਰਨ ਤੋਂ ਬਾਅਦ ਮਨੋਜ ਨੂੰ ਫਾਰਮ 17 ਏ ਤੇ ਹੀ ਅਪਣੀ ਹਾਜਰੀ ਦਰਜ ਕਰਨ ਦੀ ਇਜ਼ਾਜਤ ਦੇ ਦਿਤੀ। ਮਨੋਜ ਬਾਂਡਾ ਨੇ ਦਸਿਆ ਕਿ ਉਨਾਂ ਦਾ ਵੋਟ ਨੰ.748 ਹੈ,ਜਿਸਦਾ ਇਸਤੇਮਾਲ ਉਨਾਂ ਨੇ 2009 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਨਹੀ ਕੀਤਾ ਸੀ। ਕਿਉਂਕਿ ਪਿਛਲੇ 25-30 ਸਾਲਾਂ ਤੋਂ ਵੋਟ ਮੰਗਣ ਆ ਰਹੇ ਉਮੀਦਵਾਰਾਂ ਨੇ ਜਿਤੱਣ ਤੋ ਬਾਅਦ ਇਸ ਇਲਾਕੇ ਦਾ ਬਿਲਕੁਲ ਵੀ ਵਿਕਾਸ ਨਹੀ ਕਰਵਾਇਆ। ਉਨਾਂ ਕਿਹਾ ਕਿ ਇਥੋਂ ਦੇ ਲੋਕ ਕਈ ਜਰੂਰਤ ਦੀਆਂ ਸੁਵਿਧਾਵਾਂ ਲਈ ਤਰਸ ਰਹੇ ਹਨ,ਜਦੋਂਕਿ ਰਾਜਨਿਤਕ ਪਾਰਟੀਆਂ ਦੇ ਨੁਮਾਇੰਦੇ ਕਦੀ ਵੀ ਅਪਣੇ ਕੀਤੇ ਵਾਅਦਿਆਂ ਤੇ ਖਰੇ ਨਹੀ ਉਤਰੇ। ਬਾਂਡਾ ਨੇ ਕਿਹਾ ਕਿ 1992 ਵਿਚ ਫਤਿਹਗੜ ਸਾਹਿਬ ਦੇ ਜਿਲਾ ਬਨਣ ਤੋ ਬਾਅਦ ਬੱਸੀ ਪਠਾਣਾ ਨੂੰ ਸਵ ਡਵੀਜਨ ਦਾ ਦਰਜਾ ਤਾਂ ਦੇ ਦਿਤਾ ਗਿਆ,ਪ੍ਰੰਤੂ ਅੱਜ 20 ਸਾਲਾਂ ਬਾਅਦ ਵੀ ਇਥੇ ਸਿਵਲ ਕੋਰਟ ਨਹੀ ਹੈ। ਉਨਾਂ ਕਿਹਾ ਕਿ ਬੱਸੀ ਪਠਾਣਾ ਹਲਕੇ ਨੂੰ ਸ਼ੁਰੂ ਤੋ ਹੀ ਪ੍ਰਦੇਸ਼ ਸਰਕਾਰਾਂ ਨੇ ਅਣਗੋਲਿਆਂ ਕੀਤਾ ਹੈ,ਇਥੇ ਕੋਈ ਬੜੀ ਇੰਡਸਟਰੀ ਨਾਂ ਹੋਨ ਕਾਰਨ ਬੇਰੋਜਗਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਨਾਂ ਹੀ ਸੀਵਰੇਜ,ਬੇਹਤਰ ਸੇਹਤ ਅਤੇ ਬੱਸ ਸਟੈਂਡ ਜਿਹਿਆਂ ਜਰੂਰਤ ਦੀਆਂ ਸੁਵਿਧਾਵਾਂ ਮੁਹੈਇਆ ਕਰਵਾਇਆਂ ਗਈਆਂ ਹਨ। ਜਦੋਕਿ ਰਾਜੇਸ਼ ਅਤੇ ਪਹਿਲੀ ਬਾਰ ਵੋਟ ਪਾਉਨ ਆਏ ਬਿਕਰਮਜੀਤ ਨੇ ਕਿਹਾ ਕਿ ਇਸ ਬਾਰ ਕਿਸੀ ਵੀ ਉਮੀਦਵਾਰ ਨੇ ਲੋਕਾਂ ਨੂੰ ਜਰੂਰਤ ਦੀਆਂ ਸੁਵਿਧਵਾਂ ਉਪਲਬਧ ਕਰਵਾਉਨ ਦਾ ਠੋਸ ਵਾਅਦਾ ਨਹੀ ਕੀਤਾ,ਜਿਸ ਕਰਕੇ ਉਨਾਂ ਨੂੰ ਕਿਸੇ ਵੀ ਉਮੀਦਵਾਰ ਤੇ ਭਰੋਸਾ ਨਹੀ ਹੈ। ਉਨਾਂ ਕਿਹਾ ਕਿ ਇਸੇ ਲਈ ਉਨਾਂ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਉਨ ਦਾ ਫੈਸਲਾ ਕੀਤਾ ਹੈ। ਜਿਕਰਯੌਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੱਸੀ ਪਠਾਣਾਂ ਹਲਕੇ ਤੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਨਿਰਮਲ ਸਿੰਘ ਅਤੇ ਕਾਂਗਰਸ ਨੇ ਹਰਬੰਸ ਕੌਰ ਦੂਲੋ ਨੂੰ ਚੌਣ ਮੈਦਾਨ ਵਿਚ ਉਤਾਰਿਆ ਸੀ।

कोई टिप्पणी नहीं:

Post Top Ad

पेज