Young Flame Young Flame Author
Title: ਠੰਢ ਦੇ ਭੰਨੇ ਕਈ ਉਮੀਦਵਾਰਾਂ ਨੇ ਡੇਰਿਉਂ ਨਿਕਲਕੇ ਠੇਕਿਆਂ ਤੇ ਪਨਾਹ ਲਈ
Author: Young Flame
Rating 5 of 5 Des:
ਡੇਰੇ ਦੇ ਰਾਜਸੀ ਵਿੰਗ ਨੇ ਘਾਗ ਸਿਆਸਤਦਾਨਾਂ ਦੇ ਵਲ੍ਹਾਵੇਂ ਕੱਢੇ-ਮਾਮਲਾ ਲੂੰ ਕੰਡੇ ਖੜੇ ਕਰਨ ਵਾਲੀ ਦਾਸਤਾਂ ਤੋਂ ਘੱਟ ਨਹੀਂ ...


ਡੇਰੇ ਦੇ ਰਾਜਸੀ ਵਿੰਗ ਨੇ ਘਾਗ ਸਿਆਸਤਦਾਨਾਂ ਦੇ ਵਲ੍ਹਾਵੇਂ ਕੱਢੇ-ਮਾਮਲਾ ਲੂੰ ਕੰਡੇ ਖੜੇ ਕਰਨ ਵਾਲੀ ਦਾਸਤਾਂ ਤੋਂ ਘੱਟ ਨਹੀਂ

ਬੀ ਐਸ ਭੁੱਲਰ
ਪ੍ਰੇਮੀਆਂ ਦੇ ਕੱਚ ਘਰੜ ਰਾਜਸੀ ਵਿੰਗ ਨੇ ਘਾਗ ਰਾਜਨੀਤਕ ਵੋਟ ਮੰਗਤਿਆਂ ਨੂੰ ਇਸ ਕਦਰ ਜਲੀਲ ਕਰਕੇ ਉਹਨਾਂ ਦੇ ਅਜਿਹੇ ਵਲ੍ਹਾਵੇਂ ਕੱਢੇ ਕਿ ਗੈਰਤ ਨਾਂ ਦਾ ਨਾ ਮਾਤਰ ਅੰਸ ਵੀ ਅਗਰ ਉਹਨਾਂ ’ਚ ਬਾਕੀ þ ਤਾਂ ਉਹ ਮੁੜ ਕਦੇ ਵੀ ਖੈਰ ਮੰਗਣ ਲਈ ਸਿਰਸੇ ਵਾਲੇ ਡੇਰੇ ਤੇ ਦਸਤਕ ਨਹੀਂ ਦੇਣਗੇ।

ਵੋਟਾਂ ਪੈਣ ਦਾ ਅਮਲ ਮੁਕੰਮਲ ਹੋਣ ਉਪਰੰਤ ਪੁਣ ਪੁਣ ਕੇ ਜੋ ਤੱਥ ਉਜਾਗਰ ਹੋ ਰਹੇ ਹਨ, ਉਹ ਦਿਲਚਸਪ ਹੀ ਨਹੀਂ ਬਲਕਿ ਆਮ ਬੰਦੇ ਵਾਸਤੇ ਲੂੰ ਕੰਡੇ ਖੜੇ ਕਰਨ ਵਾਲੀ ਦਾਸਤਾਂ ਤੋਂ ਵੀ ਘੱਟ ਨਹੀਂ। ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈਣ ਵਾਸਤੇ ਜਦ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਪਿਆਰ ਭਰੇ ਮੁਹੱਬਤਨਾਮੇ ਥੋਕ ਦੇ ਭਾਅ ਡੇਰਾ ਸੱਚਾ ਸੌਦਾ ਦੇ þੱਡਕੁਆਟਰ ਸਿਰਸਾ ਵਿਖੇ ਪੁੱਜ ਗਏ ਤਾਂ ਬਹੁਤ ਹੀ ੁਸਤੀ ਭਰਪੂਰ ਯੋਜਨਾ ਤਹਿਤ ਜਨਵਰੀ ਦੇ ਆਖਰੀ ਹਫ਼ਤੇ ਉੱਥੋਂ ਦੇ ਸਿਆਸੀ ਵਿੰਗ ਨੇ ਮਿਥੇ ਹੋਏ ਸਮੇਂ ਅਤੇ ਦਿਨ ਤੇ ਸਾਰੇ ਵੋਟ ਮੰਗਤਿਆਂ ਨੂੰ ਬੁਲਾ ਲਿਆ।

ਇਸ ਆਸ ਨਾਲ ਲਬਾਲਬ ਕਿ ਪ੍ਰੇਮੀ ਉਹਨਾਂ ਦੇ ਬੋਝੇ ਵਿੱਚ ਪੈਣ ਹੀ ਵਾਲੇ ਹਨ, ਲੱਗ ਭੱਗ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਨੇ ਸਿਰਸੇ ਵੱਲ ਚਾਲੇ ਪਾ ਦਿੱਤੇ। ਬੂੰਦਾਂਬਾਂਦੀ ਵਾਲੇ ਇਸ ਸਰਦ ਮੌਸਮ ’ਚ ਸਿਆਸੀ ਵਿੰਗ ਨੇ ਸਾਰੇ ਹੀ ਰਾਜਨੀਤਕ ਘਾਗਾਂ ਨੂੰ ਜਿਹਨਾਂ ਦੀ ਗਿਣਤੀ ਲੱਗਭੱਗ ਡੇਢ ਸੌ ਸੀ, ਨੂੰ ਡੇਰੇ ਦੇ ਸਟੇਡੀਅਮ ’ਚ ਫਾਲਣ ਕਰ ਲਿਆ। ਬੂੰਦਾਂਬਾਂਦੀ ਜਦ ਤੇਜ ਬਾਰਸ ਵਿੱਚ ਤਬਦੀਲ ਹੋ ਗਈ ਤਾਂ ਉਮੀਦਵਾਰਾਂ ਨੂੰ ਭਿੱਜਣ ਵਾਲੀ ਮਜਬੂਰੀ ਵਿੱਚ ਛੱਡ ਕੇ ਡੇਰੇ ਦੇ ਸਿਆਸਤਦਾਨ ਖ਼ੁਦ ਤਾਂ ਸੁਰੱਖਿਅਤ ਥਾਂ ਤੇ ਪਹੰੁਚ ਗਏ, ਜਦ ਕਿ ਵੋਟ ਮੰਗਤੇ ਮੀਂਹ ’ਚ ਭਿੱਜੀ ਬੱਕਰੀ ਵਾਂਗ ਕਾਫ਼ੀ ਸਮਾਂ ਠੁਰ ਠੁਰ ਕਰਦੇ ਰਹੇ।

ਆਖਰ ਇਹ ਫੁਰਮਾਨ ਜਾਰੀ ਹੋ ਗਿਆ, ਕਿ ਸਾਰੇ ਉਮੀਦਵਾਰ ਸੈੱਡ ਥੱਲੇ ਪਹੁੰਚ ਜਾਣ। ਸਿਆਸਤਦਾਨਾਂ ਨੂੰ ਇੱਕ ਦਮ ਤਾਂ ਕੁਝ ਰਾਹਤ ਜਿਹੀ ਮਹਿਸੂਸ ਹੋਈ, ਪਰੰਤੂ ਭਾਣਾ ਇਹ ਵਾਪਰ ਗਿਆ ਕਿ ਸਿਰ ਮਨਾਉਂਦਿਆਂ ਹੀ ਗੜੇ ਪੈਣ ਲੱਗ ਪਏ। ਸਿਰਸਾ ਦੀ ਜਮੀਨ ਕਿਉਂਕਿ ਰੇਤਲੀ þ, ਇਸ ਲਈ ਭੱਜ ਕੇ ਸੈੱਡਾਂ ਥੱਲੇ ਜਾਣ ਵਾਲੇ ਉਮੀਦਵਾਰ ਦਲਦਲ ਵਰਗੀ ਗਿੱਲੀ ਮਿੱਟੀ ’ਚ ਖੁੱਭਣ ਲੱਗ ਪਏ। ਲਮਕਦਿਆਂ ਲਮਕਾਉਂਦਿਆਂ ਜਦ ਉਹ ਸੈੱਡ ਥੱਲੇ ਚਲੇ ਗਏ ਤਾਂ ਹੱਡ ਚੀਰਵੀਂ ਠੰਢ ਵਿੱਚ ਪ੍ਰੇਮੀਆਂ ਦੇ ਗਰਮ ਸੁਆਲਾਂ ਨੇ ਉਹਨਾਂ ਨੂੰ ਹੌਂਕਣੀ ਲਾ ਦਿੱਤੀ।

ਮਿਥੀ ਹੋਈ ਯੋਜਨਾ ਅਨੁਸਾਰ ਸੈੱਡਾਂ ਥੱਲੇ ਪਹਿਲਾਂ ਤੋਂ ਹੀ ਇੱਕ ਵੱਡਾ ਪ੍ਰੋਜੈਕਟਰ ਲਾਇਆ ਹੋਇਆ ਸੀ, ਜਿੱਥੇ ਉਮੀਦਵਾਰਾਂ ਨੂੰ ਅਕਾਲੀ ਭਾਜਪਾ ਹਕੂਮਤ ਦੇ ਮੁਢਲੇ ਦਿਨਾਂ ’ਚ ਪੰਜਾਬ ਵਿਖੇ ਸਥਿਤ ਨੇਸ ਤੋਂ ਨਾਬੂਦ ਹੋਏ ਡੇਰਿਆਂ, ਆਤਮ ਹੱਤਿਆਵਾਂ ਕਰ ਚੁੱਕੇ ਪ੍ਰੇਮੀਆਂ ਦੇ ਜਨਾਜਿਆਂ ਅਤੇ ਉਹਨਾਂ ਦੀ ਹੋਈ ਗਿੱਦੜਕੁੱਟ ਦੀਆਂ ਫ਼ਿਲਮੀ ਰੂਪ ਵਿੱਚ ਤਸਵੀਰਾਂ ਦਿਖਾ ਕੇ ਇਹ ਪੁੱਛਿਆ ਜਾ ਰਿਹਾ ਸੀ, ਕਿ ਜਦ ਇਹ ਸਭ ਕੁਝ ਹੋ ਵਾਪਰ ਰਿਹਾ ਸੀ, ਤਾਂ ਜਨਤਕ ਨੁਮਾਇੰਦਿਆਂ ਨੇ ਬਣਦੀ ਭੂਮਿਕਾ ਕਿਉਂ ਨਾ ਨਿਭਾਈ? ਨਿਰਉੱਤਰ ਉਮੀਦਵਾਰ ਹੋਮ ਵਰਕ ਨਾ ਕਰਨ ਵਾਲੇ ਛੋਟੇ ਛੋਟੇ ਬੱਚਿਆਂ ਦੀ ਤਰ੍ਹਾਂ ਬੇਸਰਮ ਜਿਹੇ ਹੋ ਕੇ ਨੀਵੀਂਆਂ ਪਾਉਣ ਲਈ ਮਜਬੂਰ ਹੋ ਗਏ।

ਆਤਮ ਸਮਰਪਿਤ ਕਰ ੁੱਕੇ ਮੁਜਰਮਾਂ ਵਾਂਗ ੁੱਪ ਗੜੁੱਪ ਤੇ ਮੀਂਹ ਨਾਲ ਗੜੁੱਚ ਹੋਏ ਉਮੀਦਵਾਰਾਂ ਨੂੰ ਫਿਰ ਇਹ ਪੁੱਛਿਆ ਗਿਆ ਕਿ ਅਗਰ ਭਵਿੱਖ ਵਿੱਚ ਪ੍ਰੇਮੀਆਂ ਨਾਲ ਅਜਿਹਾ ਅਣਹੋਣੀ ਹੋਈ ਤਾਂ ਕੀ ਉਹ ਉਹਨਾਂ ਦੀ ਮੱਦਦ ਤੇ ਆਉਣਗੇ, ਤਾਂ ਸਾਊ ਵਿਦਿਆਰਥੀਆਂ ਦੀ ਤਰ੍ਹਾਂ ਸਾਰੇ ਉਮੀਦਵਾਰਾਂ ਨੇ ਦੋਵੇਂ ਦੋਵੇਂ ਬਾਹਾਂ ਉਪਰ ੁੱਕ ਕੇ ਹਾਂ ਦੀ ਸ਼ਾਹਦੀ ਭਰੀ। ਟੱਟੂ ਛੜੱਪੇ ਦੀ ਇਹ ਖੇਡ ਜਦ ਖਤਮ ਹੋ ਗਈ ਤਾਂ ਗੁਰਮੀਤ ਰਾਮ ਰਹੀਮ ਸਿੰਘ ਆ ਪ੍ਰਗਟ ਹੋਏ। ਆਉਂਦਿਆਂ ਹੀ ਉਹਨਾਂ ਹੱਥ ਹਿਲਾ ਕੇ ਸਾਰੇ ਉਮੀਦਵਾਰਾਂ ਜਿਹਨਾਂ ਵਿੱਚ ਇੱਕ ਇੱਕ ਹਲਕੇ ਤੋਂ ਕਈ ਕਈ ਪਾਰਟੀਆਂ ਦੇ ਉਮੀਦਵਾਰਾਂ ਦੀ ਭਰਮਾਰ ਸੀ, ਨੂੰ ਅਸ਼ੀਰਵਾਦ ਦੇ ਕੇ ਸਰਬ ਸਾਂਝੇ ਸਾਧ ਵਾਲੀ ਜੁਮੇਵਾਰੀ ਨਿਭਾ ਦਿੱਤੀ।

ਠੰਢ ਦੇ ਭੰਨੇ ਤੇ ਨਿੰਮੋਝੂਣੇ ਹੋਏ ਬਹੁਤੇ ਉਮੀਦਵਾਰਾਂ ਨੇ ਡੇਰਿਉਂ ਨਿਕਲਦਿਆਂ ਹੀ ਤੇਜ ਰਫ਼ਤਾਰ ਨਾਲ ਗੱਡੀਆਂ ਭਜਾ ਕੇ ਦਾਰੂ ਦੇ ਵੱਖ ਵੱਖ ਠੇਕਿਆਂ ਤੇ ਜਾ ਪਨਾਹ ਲਈ। ਕੌੜੇ ਪਾਣੀ ਦੇ ਗਰਾਰੇ ਕਰਨ ਉਪਰੰਤ ਜਦ ਉਹ ਆਪੋ ਆਪਣੇ ਹਲਕਿਆਂ ਵੱਲ ਵਧ ਰਹੇ ਸਨ, ਤਾਂ ਲਾਊਡ ਸਪੀਕਰਾਂ ਤੇ ਸਾਰਾ ਵਿਰਤਾਂਤ ਸੁਣ ੁੱਕੇ ਆਪਣੇ ਸਮਰਥਕਾਂ ਦੀਆਂ ਟਿੱਚਰਾਂ ਮੀਂਹ ਨਾਲ ਭਿੱਜੇ ਇਹਨਾਂ ਉਮੀਦਵਾਰਾਂ ਨੂੰ ਅਲੱਗ ੁੱਭ ਰਹੀਆਂ ਸਨ, ਪਰੰਤੂ ਗੌਂਅ ਦੇ ਮਾਰੇ ਉਹ ਕੁਝ ਬੋਲਣ ਤੋਂ ਵੀ ਅਸਮਰੱਥ ਸਨ।

ਅਸਲੀਅਤ ਜਾਣਨ ਲਈ ਜਦ ਅਕਾਲੀ ਦਲ ਨਾਲ ਸਬੰਧਤ ਇੱਕ ਉਮੀਦਵਾਰ ਨਾਲ ਸੰਪਰਕ ਸਥਾਪਤ ਕੀਤਾ ਤਾਂ ਆਪਣੇ ਸਮੇਤ ਆਪਣੇ ਨਾਲਦਿਆਂ ਨਾਲ ਹੋਈ ਇਸ ਜੱਗੋਂ ਤੇਹਰਵੀਂ ਦੀ ਪੁਸਟੀ ਕਰਦਿਆਂ ਉਸਨੇ ਕਿਹਾ ਕਿ ਜੇ ਅਜਿਹੀ ਜਲਾਲਤ ਦਾ ਪਹਿਲਾਂ ਪਤਾ ਹੁੰਦਾ ਤਾਂ ਡੇਰੇ ਦੀ ਪਰਕਰਮਾਂ ਨਾਲੋਂ ਉਸਨੇ ਹਾਰ ਨੂੰ ਹੀ ਤਰਜੀਹ ਦੇਣੀ ਸੀ। ਦੂਜੇ ਪਾਸੇ ਜਦ ਇੱਕ ਕਾਂਗਰਸੀ ਉਮੀਦਵਾਰ ਨੂੰ ਇਸ ਅਜੀਬ ਤਜਰਬੇ ਬਾਰੇ ਪੁੱਛਿਆ ਤਾਂ ਉਸਨੇ ਇਹ ਕਹਿੰਦਿਆਂ ਗੱਲ ਮੁਕਾ ਦਿੱਤੀ,‘‘ ਨੱਕ ਨਾਲ ਤਿੰਨ ਕੱਢੀਆਂ ਮੁੜ ਨਾਨਕੇ ਮੇਲ ਨਹੀਂ ਜਾਣਾ।’’
प्रतिक्रियाएँ:

About Author

Advertisement

एक टिप्पणी भेजें