BREAKING NEWS

Post Top Ad

Your Ad Spot
�� Dabwali न्यूज़ है आपका अपना, और आप ही हैं इसके पत्रकार अपने आस पास के क्षेत्र की गतिविधियों की �� वीडियो, ✒️ न्यूज़ या अपना विज्ञापन ईमेल करें dblnews07@gmail.com पर अथवा सम्पर्क करें मोबाइल नम्बर �� 9354500786 पर

बुधवार, दिसंबर 26, 2012

ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਭੇਜਿਆ 14 ਦਿਨਾਂ ਲਈ ਹਿਸਾਰ ਜੇਲ੍ਹ, ਪੇਸ਼ੀ 8 ਜਨਵਰੀ ਨੂੰ


ਹਰਿਆਣਾ ਸਰਕਾਰ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ ਵਿੱਚ-ਦਾਦੂਵਾਲ੍

ਮਾਹੌਲ ਭੜਕਾਉਣ ਦੀ ਸਾਜਿਸ਼ ਤਹਿਤ ਕੀਤਾ ਮੈਨੂੰ ਗ੍ਰਿਫਤਾਰ : ਸੰਤ ਦਾਦੂਵਾਲ


ਬਲਾਤਕਾਰੀ ਸੌਦਾ ਸਾਧ ਫਿਰੇ ਖੁੱਲ੍ਹੇਆਮ ਫਿਰ ਸਿੱਖ ਆਗੂਆਂ ਦੀ ਗ੍ਰਿਫਤਾਰੀ ਕਿਉਂ?

ਡੱਬਵਾਲੀ : ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਲਜੀਤ ਸਿੰਘ ਦਾਦੂਵਾਲ ਜਿਹਨਾਂ ਨੂੰ ਬੀਤੇ ਦਿਨ ਇੰਗਲੈਂਡ ਤੋਂ ਵਾਪਸ ਪੰਜਾਬ ਆਉਂਦਿਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ਤੋਂ ਇਮੀਗਰੇਸ਼ਨ ਵਿਭਾਗ ਨੇ ਗ੍ਰਿਫਤਾਰ ਕਰਦਿਆਂ ਸਿਰਸਾ ਪੁਲਿਸ ਹਵਾਲੇ ਕੀਤਾ ਗਿਆ ਸੀ ਤੇ ਅੱਜ ਸੰਤ ਦਾਦੂਵਾਲ ਨੂੰ ਸਿਰਸਾ ਪੁਲਿਸ ਨੇ ਡੱਬਵਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਜੱਜ ਨੇ ਸੰਤ ਦਾਦੂਵਾਲ ਤੇ ਦਰਜ ਸਾਲ 2007 ਵਿੱਚ ਰੇਲਾਂ ਰੋਕਣ ਦੇ ਪਰਚੇ ਅਤੇ ਹੋਰ ਮੁਕੱਦਮਿਆਂ ਵਿੱਚ ਕਾਰਵਾਈ ਕਰਦਿਆਂ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਹਿਸਾਰ ਜੇਲ੍ਹ ਭੇਜ ਦਿੱਤਾ ਹੈ ਤੇ ਸੰਤ ਦਾਦੂਵਾਲ ਤੇ ਦਰਜ ਵੱਖ ਵੱਖ ਕੇਸਾਂ ਦੀ ਸੁਣਵਾਈ ਲਈ ਅਗਲੀ ਪੇਸ਼ੀ 8 ਜਨਵਰੀ ਪਾਈ ਗਈ ਹੈ। ਦੱਸਣਯੋਗ ਹੈ ਕਿ ਸੰਤ ਦਾਦੂਵਾਲ ਤੇ ਡੇਰਾ ਮੁਖੀ ਰਾਮ ਰਹੀਮ ਦੀ ਗ੍ਰਿਫਤਾਰੀ ਨੂੰ ਲੈਕੇ ਕਈ ਵਾਰ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ ਤੇ ਮਾਹੌਲ ਤਨਾਅਪੂਰਣ ਹੋਣ ਅਤੇ ਪ੍ਰੇਮੀਆਂ ਅਤੇ ਸਿੱਖ ਸੰਗਤਾਂ ਵਿੱਚ ਟਕਰਾਅ ਹੋਣ ਕਰਕੇ ਪਰਚੇ ਦਰਜ ਕੀਤੇ ਗਏ ਸਨ ਜਿਹਨਾਂ ਵਿੱਚ ਮਾਨਯੋਗ ਅਦਾਲਤ ਵੱਲੋਂ ਸੰਤ ਦਾਦੂਵਾਲ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਤੇ ਬੀਤੇ ਦਿਨ ਉਹਨਾ ਨੂੰ ਸਿਰਸਾ ਪੁਲਿਸ ਵੱਲੌਂ ਗ੍ਰਿਫਤਾਰ ਕਰਨ ਲਈ ਅਦਾਲਤੀ ਵਰੰਟ ਜਾਰੀ ਕਰਵਾਏ ਗਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਦਾਦੂਵਾਲ ਨੇ ਕਿਹਾ ਕਿ ਉਹ ਅੱਜ ਤੋਂ ਪਹਿਲਾਂ ਕਈ ਵਾਰ ਸਿਰਸਾ, ਹਿਸਾਰ ਅਤੇ ਹਰਿਆਣਾ ਦੇ ਹੋਰ ਸ਼ਹਿਰਾਂ ਵਿੱਚ ਦੀਵਾਨ ਲਾ ਚੁੱਕੇ ਹਨ ਪਰ ਉਦੋਂ ਸਿਰਸਾ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਪਰ ਅੱਜ ਜਦੋਂ ਉਹ ਵਿਦੇਸ਼ ਤੋਂ ਦੇਸ਼ ਵਾਪਸ ਪਰਤੇ ਸਨ ਤੇ ਹੁਣ ਗ੍ਰਿਫਤਾਰ ਕਰਨਾ ਮਾਹੌਲ ਭੜ੍ਹਕਾਉਣ ਦੀ ਸਾਜਿਸ਼ ਹੈ ਕਿਉਂਕਿ ਇੱਕ ਪਾਸੇ ਬਲਾਤਕਾਰ ਦੇ ਦੋਸ਼ਾਂ ਵਿੱਚ ਸ਼ਾਮਲ ਡੇਰਾ ਸੌਦਾ ਸਾਧ ਮੁਖੀ ਗੁਰਮੀਤ ਰਾਮ ਰਹੀਮ ਸ਼ਰੇਆਮ ਖੁੱਲ੍ਹਾ ਫਿਰਦਾ ਹੈ ਫਿਰ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੰਘਰਸ਼ ਕਰਦੇ ਸਿੱਖ ਆਗੂਆਂ ਦੀ ਗ੍ਰਿਫਤਾਰੀ ਕਿਉਂ? ਉਹਨਾਂ ਕਿਹਾ ਕਿ ਇੱਕ ਪਾਸੇ ਹਰਿਆਣਾ ਵਿੱਚ ਹੀ ਨਵੰਬਰ ਮਹੀਨੇ ਵਿੱਚ ਡੇਰਾ ਸੌਦਾ ਸਾਧ ਦੇ ਚੇਲਿਆਂ ਵੱਲੋਂ ਸਿੱਖਾਂ ਤੇ ਸ਼ਰੇਆਮ ਹਮਲਾ ਕਰਕੇ ਕਈ ਸਿੱਖ ਵਰਕਰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤੇ ਤੇ ਉਹਨਾਂ ਹਮਲਾਵਰਾਂ ਪ੍ਰੇਮੀਆਂ ਤੇ ਇਰਾਦਾ ਕਤਲ ਦਾ ਪਰਚਾ ਦਰਜ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਤੇ ਸੌਦਾ ਸਾਧ ਵੱਲੋਂ ਸਿੱਖ ਕੌਮ ਤੇ ਵਾਰ ਵਾਰ ਕੀਤੇ ਜਾਂਦੇ ਹਮਲਿਆਂ ਦਾ ਵਿਰੋਧ ਕਰਨ ਵਾਲੇ ਆਪਣੀ ਕੌਮ ਦੀ ਹੌਂਦ ਬਚਾਉਣ ਲਈ ਸੰਘਰਸ਼ ਕਰਨ ਵਾਲੇ ਸਿੱਖ ਆਗੂਆਂ ਨੂੰ ਅੱਤਵਾਦੀਆਂ ਦੀ ਤਰ੍ਹਾਂ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਉਹਨਾਂ ਕੇਂਦਰ ਅਤੇ ਸੂਬਾ ਸਰਕਾਰਾਂ ਤੇ ਸਿੱਖ ਵਿਰੋਧੀ ਕਾਰਵਾਈਆਂ ਕਰਨ ਦਾ ਦੋਸ਼ ਲਾਉਂਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਸਿੱਖ ਧਰਮ ਵਿੱਚ ਸਿੱਧੀ ਦਖਲਅੰਦਾਜੀ ਤੇ ਕੀਤੀਆਂ ਜਾਂਦੀਆਂ ਧੱਕੇਸ਼ਾਹੀਆਂ ਬੰਦ ਨਾ ਕੀਤੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦਾ ਜਵਾਬ ਦੇਣਾ ਮੁਸ਼ਕਲ ਹੋ ਜਾਵੇਗਾ। ਇਸ ਮੌਕੇ ਅਦਾਲਤ ਵਿੱਚ ਭਾਵੇਂ ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਪਰ ਸੰਤ ਦਾਦੂਵਾਲ ਦੇ ਸਮੱਰਥਕ ਵੱਡੀ ਗਿਣਤੀ ਵਿੱਚ ਸ਼ਾਮਲ ਸਨ।ਪੰਥਕ ਸੇਵਾ ਲਹਿਰ ਦੇ ਮੁਖੀ ਤੇ ਉੱਘੇ ਸਿੱਖ ਪ੍ਰਚਾਰਕ ਸੰਤ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ ਜਿਹਨਾˆ ਨੂੰ ਬੀਤੇ ਦਿਨ ਇੰਗਲੈˆਡ ਤੋˆ ਵਾਪਸ ਪੰਜਾਬ ਆਉˆਦਿਆˆ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸ਼੍ਰੀ ਗੁਰੁ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋˆ ਗ੍ਰਿਫਤਾਰ ਕਰਕੇ ਸਿਰਸਾ ਪੁਲਿਸ ਹਵਾਲੇ ਕੀਤਾ ਗਿਆ ਸੀ ਨੂੰ ਅੱਜ ਸਿਰਸਾ ਪੁਲਿਸ ਨੇ ਡੱਬਵਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਜੱਜ ਨੇ ਸੰਤ ਦਾਦੂਵਾਲ ਤੇ ਦਰਜ ਸਾਲ 2007 ਵਿੱਚ ਰੇਲਾˆ ਰੋਕਣ ਦੇ ਪਰਚੇ ਅਤੇ ਹੋਰ ਮੁਕੱਦਮਿਆˆ ਵਿੱਚ ਕਾਰਵਾਈ ਕਰਦਿਆˆ 14 ਦਿਨਾˆ ਲਈ ਨਿਆਇਕ ਹਿਰਾਸਤ ਵਿੱਚ ਹਿਸਾਰ ਜੇਲ੍ਹ ਭੇਜ ਦਿੱਤਾ ਹੈ ਤੇ ਸੰਤ ਦਾਦੂਵਾਲ ਤੇ ਦਰਜ ਵੱਖ ਵੱਖ ਕੇਸਾˆ ਦੀ ਸੁਣਵਾਈ ਲਈ ਅਗਲੀ ਪੇਸ਼ੀ 8 ਜਨਵਰੀ ਪਾਈ ਗਈ ਹੈ। ਦੱਸਣਯੋਗ ਹੈ ਕਿ ਸੰਤ ਦਾਦੂਵਾਲ ਤੇ ਡੇਰਾ ਮੁਖੀ ਰਾਮ ਰਹੀਮ ਦੀ ਗ੍ਰਿਫਤਾਰੀ ਨੂੰ ਲੈਕੇ ਕਈ ਵਾਰ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ ਤੇ ਮਾਹੌਲ ਤਨਾਅਪੂਰਣ ਹੋਣ ਅਤੇ ਪ੍ਰੇਮੀਆˆ ਅਤੇ ਸਿੱਖ ਸੰਗਤਾˆ ਵਿੱਚ ਟਕਰਾਅ ਹੋਣ ਕਰਕੇ ਪਰਚੇ ਦਰਜ ਕੀਤੇ ਗਏ ਸਨ ਜਿਹਨਾˆ ਵਿੱਚ ਮਾਨਯੋਗ ਅਦਾਲਤ ਵੱਲੋˆ ਸੰਤ ਦਾਦੂਵਾਲ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਤੇ ਇਸੇ ਦੇ ਮੱਦੇਨਜਰ ਉਨ੍ਹਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਗ੍ਰਿਫਤਾਰ ਕਰ ਲਿਆ ਸੀ। ਇਸ ਮੌਕੇ ਪੱਤਰਕਾਰਾˆ ਨਾਲ ਗੱਲਬਾਤ ਕਰਦਿਆˆ ਸੰਤ ਦਾਦੂਵਾਲ ਨੇ ਕਿਹਾ ਕਿ ਉਹ ਅੱਜ ਤੋˆ ਪਹਿਲਾˆ ਕਈ ਵਾਰ ਸਿਰਸਾ, ਹਿਸਾਰ ਅਤੇ ਹਰਿਆਣਾ ਦੇ ਹੋਰ ਸ਼ਹਿਰਾˆ ਵਿੱਚ ਦੀਵਾਨ ਲਾ ਚੁੱਕੇ ਹਨ ਪਰ ਉਦੋˆ ਸਿਰਸਾ ਪੁਲਿਸ ਨੇ ਉਹਨਾˆ ਨੂੰ ਗ੍ਰਿਫਤਾਰ ਨਹੀˆ ਕੀਤਾ ਪਰ ਅੱਜ ਜਦੋˆ ਉਹ ਵਿਦੇਸ਼ ਤੋˆ ਦੇਸ਼ ਵਾਪਸ ਪਰਤੇ ਸਨ ਤੇ ਹੁਣ ਗ੍ਰਿਫਤਾਰ ਕਰਨਾ ਮਾਹੌਲ ਭੜ੍ਹਕਾਉਣ ਦੀ ਸਾਜਿਸ਼ ਹੈ ਕਿਉˆਕਿ ਇੱਕ ਪਾਸੇ ਬਲਾਤਕਾਰ ਦੇ ਦੋਸ਼ਾˆ ਵਿੱਚ ਸ਼ਾਮਲ ਡੇਰਾ ਸੌਦਾ ਸਾਧ ਮੁਖੀ ਗੁਰਮੀਤ ਰਾਮ ਰਹੀਮ ਸ਼ਰੇਆਮ ਖੁੱਲ੍ਹਾ ਫਿਰਦਾ ਹੈ ਫਿਰ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੰਘਰਸ਼ ਕਰਦੇ ਸਿੱਖ ਆਗੂਆˆ ਦੀ ਗ੍ਰਿਫਤਾਰੀ ਕਿਉˆ? ਉਹਨਾˆ ਕਿਹਾ ਕਿ ਇੱਕ ਪਾਸੇ ਹਰਿਆਣਾ ਵਿੱਚ ਹੀ ਨਵੰਬਰ ਮਹੀਨੇ ਵਿੱਚ ਡੇਰਾ ਸੌਦਾ ਸਾਧ ਦੇ ਚੇਲਿਆˆ ਵੱਲੋˆ ਸਿੱਖਾˆ ਤੇ ਸ਼ਰੇਆਮ ਹਮਲਾ ਕਰਕੇ ਕਈ ਸਿੱਖ ਵਰਕਰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤੇ ਤੇ ਉਹਨਾˆ ਹਮਲਾਵਰਾˆ ਪ੍ਰੇਮੀਆˆ ਤੇ ਇਰਾਦਾ ਕਤਲ ਦਾ ਪਰਚਾ ਦਰਜ ਕਰਨ ਦੇ ਬਾਵਜੂਦ ਵੀ ਉਹਨਾˆ ਨੂੰ ਗ੍ਰਿਫਤਾਰ ਨਹੀˆ ਕੀਤਾ ਜਾ ਰਿਹਾ ਤੇ ਸੌਦਾ ਸਾਧ ਵੱਲੋˆ ਸਿੱਖ ਕੌਮ ਤੇ ਵਾਰ ਵਾਰ ਕੀਤੇ ਜਾˆਦੇ ਹਮਲਿਆˆ ਦਾ ਵਿਰੋਧ ਕਰਨ ਵਾਲੇ ਆਪਣੀ ਕੌਮ ਦੀ ਹੌˆਦ ਬਚਾਉਣ ਲਈ ਸੰਘਰਸ਼ ਕਰਨ ਵਾਲੇ ਸਿੱਖ ਆਗੂਆˆ ਨੂੰ ਅੱਤਵਾਦੀਆˆ ਦੀ ਤਰ੍ਹਾˆ ਗ੍ਰਿਫਤਾਰ ਕਰਕੇ ਜੇਲ੍ਹਾˆ ਵਿੱਚ ਡੱਕਿਆ ਜਾ ਰਿਹਾ ਹੈ। ਉਹਨਾˆ ਕੇˆਦਰ ਅਤੇ ਸੂਬਾ ਸਰਕਾਰਾˆ ਤੇ ਸਿੱਖ ਵਿਰੋਧੀ ਕਾਰਵਾਈਆˆ ਕਰਨ ਦਾ ਦੋਸ਼ ਲਾਉˆਦਿਆˆ ਚੇਤਾਵਨੀ ਦਿੱਤੀ ਕਿ ਜੇਕਰ ਸਿੱਖ ਧਰਮ ਵਿੱਚ ਸਿੱਧੀ ਦਖਲਅੰਦਾਜੀ ਤੇ ਕੀਤੀਆˆ ਜਾˆਦੀਆˆ ਧੱਕੇਸ਼ਾਹੀਆˆ ਬੰਦ ਨਾ ਕੀਤੀਆˆ ਤਾˆ ਆਉਣ ਵਾਲੇ ਸਮੇˆ ਵਿੱਚ ਇਸ ਦਾ ਜਵਾਬ ਦੇਣਾ ਮੁਸ਼ਕਲ ਹੋ ਜਾਵੇਗਾ। ਇਸ ਮੌਕੇ ਅਦਾਲਤ ਵਿੱਚ ਭਾਵੇˆ ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਪਰ ਸੰਤ ਦਾਦੂਵਾਲ ਦੇ ਸਮੱਰਥਕ ਵੱਡੀ ਗਿਣਤੀ ਵਿੱਚ ਸ਼ਾਮਲ ਸਨ।

कोई टिप्पणी नहीं:

Post Top Ad

पेज