BREAKING NEWS

Post Top Ad

Your Ad Spot
�� Dabwali न्यूज़ है आपका अपना, और आप ही हैं इसके पत्रकार अपने आस पास के क्षेत्र की गतिविधियों की �� वीडियो, ✒️ न्यूज़ या अपना विज्ञापन ईमेल करें dblnews07@gmail.com पर अथवा सम्पर्क करें मोबाइल नम्बर �� 9354500786 पर

गुरुवार, जनवरी 17, 2013

ਪੰਜਾਬ ਸਟੇਟ ਇੰਟਰ ਯੂਨੀਵਰਸਿਟੀ ਯੂਥ ਫੈਸਟੀਵਲ ਦਾ ਰਸਮੀ ਉਦਘਾਟਨ


ਪੰਜਾਬ ਸਟੇਟ ਇੰਟਰ ਯੂਨੀਵਰਸਿਟੀ ਯੂਥ ਫੈਸਟੀਵਲ ਦਸਮੇਸ਼ ਗਰਲਜ ਕਾਲਜ ਆੱਫ ਐਜੂਕੇਸ਼ਨ, ਬਾਦਲ ਵਿੱਚ ਮਨਾਇਆ ਜਾ ਰਿਹਾ ਹੈ।ਇਹ ਇੰਟਰ ਯੂਨੀਵਰਸਿਟੀ ਪੱਧਰ ਦਾ ਫੈਸਟੀਵਲ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਸਹਿਯੋਗ ਨਾਲ ਪੰਜਾਬ ਵਿੱਚ ਤਕਰੀਬਨ 16 ਸਾਲ ਬਾਅਦ ਹੋਣ ਜਾ ਰਿਹਾ ਹੈ। ਇਹ ਫੈਸਟੀਵਲ16ਜਨਵਰੀ, 2013ਤੋਂ 18ਜਨਵਰੀ, 2013 ਤੱਕ ਲਗਾਤਾਰ ਚੱਲੇਗਾ।ਇਸ ਫੈਸਟੀਵਲ ਵਿੱਚ 9 ਯੂਨੀਵਰਸਿਟੀਆਂ ਬਾਬਾ ਫਰੀਦ ਯੂਨੀਵਰਸਿਟੀ ਆੱਫ ਹੈਲਥ ਸਾਇੰਸਜ਼, ਫਰੀਦਕੋਟ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ, ਗੁਰੁ ਨਾਨਕ ਦੇਵ ਆਯੁਰਵੈਦਿਕ ਯੂਨੀਵਰਸਿਟੀ, ਹੁਸ਼ਿਆਰਪੁਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਗੁਰੁ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆੱਫ ਲਾਅ, ਪਟਿਆਲਾ ਦੇ ਵਿਦਿਆਰਥੀਆਂ ਹਿੱਸਾ ਲੈ ਰਹੇ ਹਨ।ਇਸ ਫੈਸਟੀਵਲ ਵਿੱਚ 35 ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਵਿੱਚ ਇੰਟਰ ਜੋਨਲ ਯੂਥ ਫੈਸਟੀਵਲ ਵਿੱਚ ਇਹਨਾਂ ਪ੍ਰਤੀਯੋਗਤਾਵਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਤੀਯੋਗੀ ਹਿੱਸਾ ਲੈ ਰਹੇ ਹਨ।ਇਸ ਫੈਸਟੀਵਲ ਦਾ ਰਸਮੀ ਉਦਘਾਟਨ ਸ. ਐੱਸ.ਐੱਸ.ਚੰਨੀ (ਪ੍ਰਮੁੱਖ ਸਾਬਕਾ ਸਕੱਤਰ ਸੱਭਿਆਚਾਰਕ ਮਾਮਲੇ, ਪੰਜਾਬ) ਅਤੇ ਸਾਰੇ ਹਾਜਰ ਮਹਿਮਾਨਾਂ ਨੇ ਸ਼ਮਾ ਰੌਸ਼ਨ ਕਰਕੇ ਕੀਤਾ।ਐਸ.ਐੱਸ.ਵਿਰਦੀ(ਸਾਬਕਾ ਚੀਫ ਇੰਜੀਨੀਅਰ ਐਂਡ ਸੈਕਰੇਟਰੀ ਇੰਜ਼ੀਨੀਅਰਿੰਗ, ਚੰਡੀਗੜ੍ਹ ਐਡਮਨਿਸਟਰੇਸ਼ਨ) ਵੀ ਉਚੇਚੇ ਤੌਰ ਤੇ ਪੁੱਜੇ।ਇਸ ਤੋਂ ਬਾਅਦ ਕਾਲਜ ਦੇ ਵਿਦਿਆਰਥੀਆਂ ਨੇ "ਦੇਹ ਸ਼ਿਵਾ ਬਰ ਮੋਹਿ ਇਹੈ" ਸ਼ਬਦ ਗਾ ਕੇ ਇਸ ਯੂਥ ਫੈਸਟੀਵਲ ਦਾ  ਆਗਾਜ਼ ਕੀਤਾ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ (ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ:ਪਟਿਆਲਾ) ਨੇ ਕੀਤੀ।ਇਸ ਤੋਂ ਇਲਾਵਾ ਡਾ. ਐੱਸ.ਐੱਮ.ਕਾਂਤ (ਵਾਈਸ ਪਰੈਜੀਡੈਂਟ,ਪੰਜਾਬ ਸੰਗੀਤ ਨਾਟਕ ਅਕੈਡਮੀ), ਡਾ. ਕੁਲਦੀਪ ਟਿਵਾਣਾ (ਸੈਕਟਰੀ, ਪੰਜਾਬ ਸੰਗੀਤ ਨਾਟਕ ਅਕੈਡਮੀ), ਪ੍ਰੋ.ਰਾਜਪਾਲ ਸਿੰਘ (ਪ੍ਰਧਾਨ ਪੰਜਾਬ ਸਾਹਿਤ ਅਕਾਦਮੀ), ਡਾ. ਰਣਜੋਧ ਸਿੰਘ (ਪਰੈਜੀਡੈਂਟ, ਚੰਡੀਗੜ੍ਹ ਲਲਿਤ ਕਲਾ ਅਕੈਡਮੀ) ਜੀ ਨੇ ਵੀ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ "ਪੰਜਾਬ ਦਾ ਲੋਕ-ਵਿਰਸਾ" ਟਾਈਟਲ ਦੀਆਂ ਦਸ ਡੀ.ਵੀ.ਡੀ ਦਾ ਸੈੱਟ ਰਿਲੀਜ਼ ਕੀਤਾ ਗਿਆ। ਮੁੱਖ ਮਹਿਮਾਨ ਐੱਸ.ਐਸ.ਚੰਨੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਾਡੀ ਯੁਵਾ ਪੀੜ੍ਹੀ ਦੇ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਯੁਵਕ ਮੇਲਿਆਂ ਦਾ ਆਯੋਜਨ ਕਰਨਾ ਅੱਜ ਦੇ ਸਮੇਂ ਦੀ ਲੋੜ ਹੈ।ਸ. ਐੱਸ.ਐੱਸ ਵਿਰਦੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਯੁਵਕ ਮੇਲੇ ਨੌਜਵਾਨਾਂ ਦੇ ਵਿੱਚ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਸੰਭਾਲਣ ਦਾ ਇੱਕ ਬਹੁਤ ਵਧੀਆ ਉਪਰਾਲਾ ਹਨ।ਕਿ ਡਾ. ਕੁਲਦੀਪ ਟਿਵਾਣਾ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਸੰਗੀਤ ਨਾਟਕ ਅਕੈਡਮੀ ਡਾ. ਰੰਧਾਵਾ ਜੀ ਦਾ ਸੁਪਨਾ ਸੀ ਅਤੇ ਇਹ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਸਾਂਭਣ ਵਾਸਤੇ ਸਮਰਪਿਤ ਹੈ।ਡਾ. ਰਣਜੋਧ ਸਿੰਘ ਨੇ ਕਿਹਾ ਕਿ 'ਪੇਂਡੂ ਇਲਾਕੇ ਵਿੱਚ ਇਹੋ ਜਿਹੀ ਵਧੀਆ ਸੰਸਥਾ ਨੂੰ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।' ਡਾ. ਐੱਸ.ਐਮ. ਕਾਂਤ ਨੇ ਪੇਂਡੂ ਇਲਾਕੇ ਵਿੱਚ ਐਨੇ ਵੱਡੇ ਫੈਸਟੀਵਲ ਦਾ ਵਧੀਆ ਤਰੀਕੇ ਆਯੋਜਨ ਕਰਨ ਤੇ ਵਧਾਈ ਦਿੱਤੀ।ਡਾ. ਦੀਪਕ ਮਨਮੋਹਨ ਨੇ ਪੇਂਡੂ ਖੇਤਰ ਦੇ ਕਾਲਜ ਵਿੱਚ ਏਨਾ ਵਧੀਆ ਆਯੋਜਨ ਕਰਵਾਉਣ ਲਈ ਕਾਲਜ ਦੇ ਪ੍ਰਿੰਸੀਪਲ ਡਾ.ਐੱਸ.ਐੱਸ.ਸੰਘਾ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ।ਇਸ ਫੈਸਟੀਵਲ ਦੇ ਪਹਿਲੇ ਦਿਨ ਸ਼ਬਦ /ਭਜਨ,ਸਮੂਹ ਗਾਨ, ਸਮੂਹ ਸੰਗੀਤ,ਭੰਗੜਾ,ਸ਼ਾਸ਼ਤਰੀ ਗਾਇਣ,ਪਰਕਸ਼ਨ ਸਾਜ਼, ਨਾਨ ਪਰਕਸ਼ਨ ਸਾਜ਼,ਰੰਗੋਲੀ, ਕਲਾਜ਼,ਪੋਸਟਰ ਮੇਕਿੰਗ, ਕਾਰਟੂਨਿੰਗ, ਕਲੇ ਮਾਡਲਿੰਗ, ਇਨਸਟਾਲੇਸ਼ਨ, ਮੌਕੇ ਤੇ ਤੇ ਚਿੱਤਰਕਾਰੀ ਅਤੇ ਮੌਕੇ ਤੇ ਫੋਟੋਗਰਾਫੀ ਦੇ ਮੁਕਾਬਲੇ ਕਰਵਾਏ ਗਏ।ਇਹਨਾਂ ਸਾਰੇ ਮੁਕਾਬਲਿਆਂ ਦਾ ਤਿੰਨ ਅਲੱਗ-ਅਲੱਗ ਸਟੇਜਾਂ ਤੇ ਕੀਤਾ ਗਿਆ।ਕਾਲਜ ਦੇ ਪ੍ਰਿੰਸੀਪਲ ਡਾ. ਐਸ.ਐੱਸ.ਸੰਘਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਦਸਮੇਸ਼ ਕਾਲਜ ਦੇ ਵਿਹੜੇ ਪੁੱਜਣ ਤੇ ਜੀ ਆਇਆਂ ਵੀ ਆਖਿਆ ਅਤੇ ਉਨ੍ਹਾਂ ਨੇ ਇਸ ਨਿਵੇਕਲੇ aੁੱਦਮ ਲਈ ਪੰਜਾਬ ਸੰਗੀਤ ਨਾਟਕ ਅਕੈਡਮੀ ਨੂੰ ਵਧਾਈ ਦਿੱਤੀ।ਬਾਹਰੋਂ ਆਏ ਹੋਏ ਸਾਰੇ ਮਹਿਮਾਨਾਂ ਨੇ ਇਸ ਫੈਸਟੀਵਲ ਦੇ ਆਯੋਜਨ ਦੀ ਬਹੁਤ ਤਾਰੀਫ਼ ਕੀਤੀ।ਇਸ ਮੌਕੇ ਤੇ ਸਾਰੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਵਾਗਤ ਵੀ ਕੀਤਾ ਗਿਆ।ਇਸ ਮੌਕੇ ਤੇ ਲਲਿਤ ਕਲਾ ਅਕੈਡਮੀ, ਚੰਡੀਗੜ੍ਹ ਵੱਲੋਂ ਕਲਾ ਪ੍ਰਦਰਸ਼ਨੀ ਵੀ ਲਗਾਈ ਗਈ।

कोई टिप्पणी नहीं:

Post Top Ad

पेज