BREAKING NEWS

Post Top Ad

Your Ad Spot
�� Dabwali न्यूज़ है आपका अपना, और आप ही हैं इसके पत्रकार अपने आस पास के क्षेत्र की गतिविधियों की �� वीडियो, ✒️ न्यूज़ या अपना विज्ञापन ईमेल करें dblnews07@gmail.com पर अथवा सम्पर्क करें मोबाइल नम्बर �� 9354500786 पर

गुरुवार, जनवरी 17, 2013

ਇੰਟਰ ਯੂਨੀਵਰਸਿਟੀ ਪੱਧਰ ਦੇ ਫੈਸਟੀਵਲ ਦੇ ਦੂਸਰੇ ਦਿਨ ਰੰਗਮੰਚ ਦੇ ਮੁਕਾਬਲੇ ਕਰਵਾਏ ਗਏ



ਪੰਜਾਬ ਸਟੇਟ ਇੰਟਰ ਯੂਨੀਵਰਸਿਟੀ ਯੂਥ ਫੈਸਟੀਵਲ ਦਸਮੇਸ਼ ਗਰਲਜ ਕਾਲਜ ਆੱਫ ਐਜੂਕੇਸ਼ਨ, ਬਾਦਲ ਵਿੱਚ ਮਨਾਇਆ ਜਾ ਰਿਹਾ ਹੈ।ਇਹ ਇੰਟਰ ਯੂਨੀਵਰਸਿਟੀ ਪੱਧਰ ਦੇ ਫੈਸਟੀਵਲ ਦੇ ਦੂਸਰੇ ਦਿਨ ਰੰਗਮੰਚ ਦੀਆਂ ਪ੍ਰਤੀਯੋਗਤਾਵਾਂ ਦੇ ਮੁਕਾਬਲੇ ਕਰਵਾਏ ਗਏ।ਇਸ ਦਿਨ ਪ੍ਰਮੁੱਖ ਸਟੇਜ ਤੋਂ ਡਰਾਮਾ,ਸਕਿੱਟ,ਮਾਈਮ,ਮਮਿੱਕਰੀ ਅਤੇ ਗਰੁੱਪ ਫੋਕ ਆਰਕੈਸਟਰਾ, ਲੋਕ-ਸਾਜ਼ਾਂ ਦੇ ਮੁਕਾਬਲੇ ਹੋਏ।ਦੂਸਰੀ ਸਟੇਜ ਤੋਂ ਕਲੀ,ਵਾਰ, ਕਵੀਸ਼ਰੀ,ਲੰਬੀ ਜੇਕ ਵਾਲੇ ਗੀਤਾਂ ਦੇ ਮੁਕਾਬਲੇ ਹੋਏ।ਸ੍ਰੀ ਕੇ.ਕੇ.ਯਾਦਵ (ਡਿਪਟੀ ਕਮਿਸ਼ਨਰ, ਬਠਿੰਡਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਡਾ.ਐੱਸ.ਐੱਸ.ਗਿੱਲ (ਵਾਈਸ ਚਾਂਸਲਰ: ਬਾਬਾ ਫਰੀਦ ਮੈਡੀਕਲ ਐਂਡ ਸਾਇੰਸਜ਼ ਯੂਨੀਵਰਸਿਟੀ,ਫਰੀਦਕੋਟ) ਸ਼ਾਮ ਦੇ ਸ਼ੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਆਏ।ਇਸ ਤੋਂ ਇਲਾਵਾ ਹੋਰ ਮਹਾਨ ਸ਼ਖਸੀਅਤਾਂ ਡਾ. ਐੱਸ.ਐੱਮ.ਕਾਂਤ (ਵਾਈਸ ਪਰੈਜੀਡੈਂਟ,ਪੰਜਾਬ ਸੰਗੀਤ ਨਾਟਕ ਅਕੈਡਮੀ), ਡਾ. ਕੁਲਦੀਪ ਟਿਵਾਣਾ (ਸੈਕਟਰੀ, ਪੰਜਾਬ ਸੰਗੀਤ ਨਾਟਕ ਅਕੈਡਮੀ), ਪ੍ਰੋ.ਰਾਜਪਾਲ ਸਿੰਘ (ਪ੍ਰਧਾਨ: ਪੰਜਾਬ ਸਾਹਿਤ ਅਕਾਦਮੀ), ਪ੍ਰੋ. ਸੁਰਿੰਦਰ ਸ਼ਰਮਾ, ਸ੍ਰੀ ਅਜ਼ੀਜ਼ ਕੁਰੈਸ਼ੀ, ਡਾ. ਰਵੀ ਤਨੇਜਾ, ਡਾ. ਜਗਦੀਸ਼ ਕੌਰ ਬੈਂਸ, ਡਾ. ਐੱਸ.ਐੱਸ ਬਰਾੜ ਅਤੇ ਸ੍ਰੀ ਐੱਸ.ਐੱਸ.ਤੂਰ ਨੇ ਵੀ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਸ੍ਰੀ ਕੇ.ਕੇ.ਯਾਦਵ ਨੇ ਕਿਹਾ ਕਿ ਸ. ਐੱਸ.ਐੱਸ.ਸੰਘਾ ਤੇ ਐੱਸ.ਐੱਮ ਕਾਂਤ, ਕਾਲਜ ਦੀ ਮੈਨੇਜਮੈਂਟ ਅਤੇ ਸਟਾਫ ਦੇ ਅਣਥੱਕ ਯਤਨਾਂ ਸਦਕਾ ਏਨਾ ਵੱਡਾ ਫੈਸਟੀਵਲ ਏਨੇ ਵਧੀਆ ਤਰੀਕੇ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।ਉਹਨਾਂ ਨੇ ਕਿਹਾ ਕਿ ਸਾਡੇ ਯੁਵਾ ਵਰਗ ਵਿੱਚ ਬਹੁਤ ਪ੍ਰਤਿਭਾ ਛੁਪੀ ਹੋਈ ਹੈ। ਤੇ ਅੱਜ ਲੋੜ ਹੈ ਕਿ ਯੁਵਾ ਵਰਗ ਦੀ ਇਸ ਪ੍ਰਤਿਭਾ ਨੰੂੰ ਲੱਭ ਕੇ ਉਹਨਾਂ ਦੀ ਇਸ ਸਕਾਰਾਤਮਕ ਸ਼ਕਤੀ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਜਾਵੇ। ਤੇ ਇਹੋ ਜਿਹੇ ਫੈਸਟੀਵਲ ਇਸ ਲਈ ਬਹੁਤ ਵਧੀਆ ਭੂਮਿਕਾ ਨਿਭਾ ਸਕਦੇ ਹਨ।ਡਾ.ਐੱਸ.ਐੱਸ.ਗਿੱਲ ਨੇ ਵੀ ਸਰੋਤਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਡੇ ਨੌਜਵਾਨ ਵਰਗ ਦੇ ਮੋਢਿਆਂ ਤੇ ਪੂਰੇ ਰਾਸ਼ਟਰ ਦੀ ਜਿੰਮੇਵਾਰੀ ਹੈ।ਸਾਡੇ ਦੇਸ਼ ਦੀ ਤਰੱਕੀ ਤੇ ਵਿਕਾਸ ਸਾਡੀ ਯੁਵਾ ਪੀੜ੍ਹੀ ਤੇ ਨਿਰਭਰ ਕਰਦਾ ਹੈ।ਇਸ ਲਈ ਸਾਡੇ ਯੁਵਾ ਵਰਗ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦੀ ਲੋੜ ਹੈ ਅਤੇ ਇਹੋ ਜਿਹੇ ਫੈਸਟੀਵਲਾਂ ਦਾ ਆਯੋਜਨ ਕਰਨਾ ਇਸ ਵੱਲ ਚੁੱਕਿਆ ਇੱਕ ਬਹੁਤ ਵਧੀਆ ਕਦਮ ਹੈ, ਇੱਕ ਬਹੁਤ ਵਧੀਆ ਉਪਰਾਲਾ ਹੈ।ਡਾ.ਐੱਸ.ਐੱਸ.ਗਿੱਲ ਅਤੇ ਹਾਜ਼ਰ ਮਹਿਮਾਨਾਂ ਨੇ ਹਰਦਿਆਲ ਤੋਹੀ ਦੀ ਪੁਸਤਕ "ਪੰਜਾਬੀ ਲੋਕ-ਗਾਇਕੀ ਦਾ ਸਫ਼ਰ" ਦੀ ਘੁੰਡ ਚੁਕਾਈ ਕੀਤੀ।ਪੰਜਾਬ ਸੰਗੀਤ ਨਾਟਕ ਅਕੈਡਮੀ ਨੇ ਵੀ ਸ੍ਰੀ ਹਰਦਿਆਲ ਤੋਹੀ ਨੂੰ ਸਨਮਾਨਿਤ ਕੀਤਾ।ਕਾਲਜ ਦੇ ਪ੍ਰਿੰਸੀਪਲ ਡਾ. ਐਸ.ਐੱਸ.ਸੰਘਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਦਸਮੇਸ਼ ਕਾਲਜ ਦੇ ਵਿਹੜੇ ਪੁੱਜਣ ਤੇ ਜੀ ਆਇਆਂ ਵੀ ਆਖਿਆ ਅਤੇ ਉਨ੍ਹਾਂ ਨੇ ਇਸ ਨਿਵੇਕਲੇ aੁੱਦਮ ਲਈ ਪੰਜਾਬ ਸੰਗੀਤ ਨਾਟਕ ਅਕੈਡਮੀ ਨੂੰ ਵਧਾਈ ਦਿੱਤੀ।ਬਾਹਰੋਂ ਆਏ ਹੋਏ ਸਾਰੇ ਮਹਿਮਾਨਾਂ ਨੇ ਇਸ ਫੈਸਟੀਵਲ ਦੇ ਆਯੋਜਨ ਦੀ ਬਹੁਤ ਤਾਰੀਫ਼ ਕੀਤੀ।ਇਸ ਮੌਕੇ ਤੇ ਸਾਰੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਵਾਗਤ ਵੀ ਕੀਤਾ ਗਿਆ।

कोई टिप्पणी नहीं:

Post Top Ad

पेज