ਮਾਨਾ/ਬਾਦਲ ਲੰਬੀ/
*ਬੀਕਾਨੇਰ ਇਲਾਜ ਅਧੀਨ ਕੈਂਸਰ ਦੀ ਮਰੀਜ ਚੌਂਕੀਦਾਰ ਦੀ ਨੂੰਹ ਦੇ ਇਲਾਜ ਲਈ ਪੈਸੇ ਲੈਣ ਪਿੰਡ ਆਇਆ ਉਸਦਾ ਪਤੀ ਤੇ ਸਹੁਰਾ ਵੀ ਦਿੱਤੇ ਸਲਾਖਾਂ ਪਿੱਛੇ *ਪਿੰਡ ਦੇ ਜਵਾਈਆਂ ਨੂੰ ਪੁਲਿਸ ਫੋਨਾਂ ਤੇ ਦੇ ਰਹੀ ਹੈ ਧਮਕੀਆਂ |
ਹਕੂਮਤੀ ਦਹਿਸਤ ਦੇ ਚਲਦਿਆਂ ਗਲੀਆਂ ਵਿੱਚ ਪੱਸਰੀ ਵੀਰਾਨਗੀ, ਸੁੰਨਸਾਨ ਘਰਾਂ ਨੂੰ ਲੱਗੇ ਤਾਲਿਆਂ, ਬੇਜੁਬਾਨ ਪਸੂਆਂ ਦੇ ਅੱਖਾਂ ਦੀ ਲਾਚਾਰੀ ਤੇ ਪੱਕੇ ਤੌਰ ਤੇ ਮੰਜਿਆਂ ਦਾ ਸਾਥ ਨਿਭਾ ਰਹੀਆਂ ਬੁੱਢੀਆਂ ਮਾਵਾਂ ਦੀਆਂ ਕੂਕਾਂ ਨੇ ਬਾਬਰ ਦੇ ਜੁਲਮਾਂ ਨੂੰ ਤੱਕ ਕੇ ਆਪਣੇ ਰੱਬ ਨੂੰ ਬਾਬੇ ਨਾਨਕ ਵੱਲੋਂ ਪੰਜ ਸੌ ਵਰ੍ਹੇ ਪਹਿਲਾਂ ਦਿੱਤੇ ਨਿਹੋਰੇ ਦੀਆਂ ‘ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ’ ਉਹ ਸਤਰਾਂ ਹਰ ਜਿੰਦਾ ਦਿਲ ਨੂੰ ਧੂਹ ਪਾ ਰਹੀਆਂ ਹਨ, ਜੋ ਸਿੱਖ ਧਰਮ ਦੇ ਹਰ ਪੈਰੋਕਾਰ ਦੇ ਜਿਹਨ ’ਚ ਸਮੋਈਆਂ ਹੋਈਆਂ ਹਨ। ਅਫਸੋਸ! ਉਹ ਬਾਬਾ ਅੱਜ ਤੱਕ ਵੀ ਕਿਉਂ ਅਣ-ਪਸੀਜਿਐ ਬਚਪਣ ’ਚ ਜੋ ਨਾ ਸਿਰਫ ਇੱਥੋਂ ਦੀਆਂ ਗਲੀਆਂ ਵਿੱਚ ਖੇਡਦਾ ਰਿਹੈ, ਬਲਕਿ ਪੰਜ ਵਾਰ ਉਸਨੂੰ ਮੁੱਖ ਮੰਤਰੀ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਇੱਥੋਂ ਦੇ ਪੀੜ੍ਹਤ ਹਰ ਪਰਿਵਾਰ ਦਾ ਸੁਆਲ ਹੈ?
19 ਮਈ ਨੂੰ ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਹਥਿਆਉਣ ਲਈ ਕੁਝ ਸੀਨੀਅਰ ਅਕਾਲੀ ਆਗੂਆਂ ਦੀ ਅਗਵਾਈ ’ਚ ਆਏ ਜਰਬਾਣੇ ਧਾੜਵੀਆਂ ਨੇ ਜਦ ਇੱਥੋਂ ਦੇ ਸਕੂਲ ਤੇ ਹੱਲਾ ਬੋਲ ਕੇ ਕਾਂਗਰਸੀ ਪੋਲਿੰਗ ਏਜੰਟਾਂ ਨੂੰ ਬਾਹਰ ਕੱਢ ਦਿੱਤਾ, ਤਾਂ ਇਤਰਾਜ ਕਰਨ ਵਾਲਿਆਂ ਤੇ ਉਹਨਾਂ ਚੋਂ ਕਿਸੇ ਇੱਕ ਨੇ ਗੋਲੀ ਚਲਾ ਦਿੱਤੀ, ਪ੍ਰਤੀਕਰਮ ਵਜੋਂ ਰੋਹ ਵਿੱਚ ਆਏ ਪੇਂਡੂਆਂ ਨੇ ਉਹਨਾਂ ਦੀਆਂ ਕੁਝ ਗੱਡੀਆਂ ਨੂੰ ਅਗਨ ਭੇਂਟ ਕਰ ਦਿੱਤਾ। ਇਸ ਰੌਲੇ ਰੱਪੇ ਦੌਰਾਨ ਉਹਨਾਂ ਦੀ ਅਗਵਾਈ ਕਰਨ ਵਾਲੇ ਅਕਾਲੀ ਆਗੂ ਫਰਾਰ ਹੋ ਗਏ।
ਹਾਲਾਂਕਿ ਬਾਹਰੋਂ ਆਏ ਧਾੜਵੀਆਂ ਨੇ ਪੋਲਿੰਗ ਬੂਥ ਤੇ ਕਬਜਾ ਕਰਕੇ ਸਥਿਤੀ ਨੂੰ ਵਿਗਾੜਣ ਵਿੱਚ ਪਹਿਲ ਕਦਮੀ ਕੀਤੀ, ਲੇਕਿਨ ਉਹਨਾਂ ਵਿਰੁੱਧ ਕਿਸੇ ਕਿਸਮ ਦੀ ਕਾਰਵਾਈ ਕਰਨ ਦੀ ਬਜਾਏ ਹਮਲੇ ਦੀ ਅਗਵਾਈ ਕਰਨ ਵਾਲੇ ਅਕਾਲੀ ਆਗੂਆਂ ਵੱਲੋਂ ਬਣਾਈ ਯੋਜਨਾ ਤਹਿਤ ਥਾਨਾ ¦ਬੀ ਦੀ ਪੁਲਿਸ ਨੇ ਇਸ ਪਿੰਡ ਦੇ ਡੇਢ ਸੌ ਦੇ ਕਰੀਬ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਵਰਗੀਆਂ ਖਤਰਨਾਕ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਨਾ ਸਿਰਫ ਕਾਂਗਰਸ ਨਾਲ ਨੇੜ ਰੱਖਣ ਵਾਲਿਆਂ ਦੇ ਘਰਾਂ ਤੇ ਛਾਪੇ ਮਾਰਨੇ ਸੁਰੂ ਕਰ ਦਿੱਤੇ, ਬਲਕਿ ਉਹਨਾਂ ਰਿਸਤੇਦਾਰਾਂ ਨੂੰ ਵੀ ਧਮਕਾਉਣ ਦਾ ਅਮਲ ਸੁਰੂ ਕਰ ਦਿੱਤੈ, ਜਿਹਨਾਂ ਦੇ ਪਰਿਵਾਰਾਂ ’ਚ ਇਸ ਪਿੰਡ ਦੀਆਂ ਕੁੜੀਆਂ ਵਿਆਹੀਆਂ ਹੋਈਆਂ ਹਨ।
ਆਲਮ ਇਹ ਹੈ ਕਿ ਸਮੁੱਚੇ ਟੱਬਰਾਂ ਦੇ ਗੁਪਤਵਾਸ ਹੋ ਜਾਣ ਦੀ ਵਜ੍ਹਾ ਕਾਰਨ ਜਿੱਥੇ ਕਈ ਘਰਾਂ ਨੂੰ ਜਿੰਦੇ ਲੱਗੇ ਹੋਏ ਹਨ, ਉ¤ਥੇ ਬਹੁਤ ਸਾਰੇ ਘਰਾਂ ਵਿੱਚ ਮਰਦਾਂ ਦੀ ਗੈਰਮੌਜੂਦਗੀ ਵਿੱਚ ਸਿਰਫ ਔਰਤਾਂ ਹੀ ਦਹਿਸ਼ਤਜਦਾ ਦਿਨਾਂ ਤੇ ਡਰਾਉਣੀਆਂ ਰਾਤਾਂ ਦਾ ਇਕਲਾਪਾ ਕੱਟ ਰਹੀਆਂ ਹਨ। ਦਫ਼ਾ 144 ਲੱਗੀ ਹੋਣ ਕਾਰਨ ਗਲੀਆਂ ਚੋਂ ਵੀਰਾਨਗੀ ਦੀ ਭਾਅ ਮਾਰਦੀ ਹੈ, ਪੁੱਛਣ ਤੇ ਪੱਤਰਕਾਰਾਂ ਨੂੰ ਪਿੰਡ ਦਾ ਕੋਈ ਵੀ ਸਖ਼ਸ ਪੀੜ੍ਹਤ ਪਰਿਵਾਰਾਂ ਦੇ ਘਰ ਦੱਸਣ ਤੋਂ ਵੀ ਝਿਜਕਦਾ ਹੈ। ਕਾਫ਼ੀ ਸਮਾਂ ਮਿਹਨਤ ਮੁਸੱਕਤ ਕਰਨ ਉਪਰੰਤ ਜਦ ਪੱਤਰਕਾਰਾਂ ਦੀ ਟੀਮ ਕੁਝ ਪੀੜ੍ਹਤਾਂ ਦੇ ਘਰਾਂ ਤੱਕ ਪੁੱਜਣ ’ਚ ਸਫ਼ਲ ਹੋਈ, ਤਾਂ ਅੰਦਰਲਾ ਦ੍ਰਿਸ ਏਨਾ ਭਿਆਨਕ ਸੀ, ਕਿ ਸਿਰਫ਼ ਆਟਾ ਭੁੱਕੀ ਹੋਈ ਤੂੜੀ ਤੇ ਗੁਜਾਰਾ ਕਰਨ ਵਾਲੇ ਪਸੂਆਂ ਦੀਆਂ ਗਿੱਡਾਂ ਵਾਲੀਆਂ ਅੱਖਾਂ ਚੋਂ ਲਾਚਾਰੀ ਸਾਫ਼ ਝਲਕਦੀ ਸੀ।
ਜੇਲ੍ਹ ਭੇਜੇ ਜਾ ਚੁੱਕੇ ਚੌਕੀਦਾਰ ਮੇਜਰ ਸਿੰਘ ਜਿਸਦਾ ਪੁੱਤਰ ਗੁਰਭੇਜ ਵੀ ਉਕਤ ਕੇਸ ਕਾਰਨ ਸਲਾਖ਼ਾਂ ਪਿੱਛੇ ਬੰਦ ਹੈ, ਦੇ ਪਰਿਵਾਰ ਦਾ ਦ੍ਰਿਸ ਬਹੁਤ ਹੀ ਦਿਲ ਹਿਲਾਊ ਸੀ, ਅੱਠ ਤੇ ਛੇ ਸਾਲ ਦੇ ਦੋ ਬੱਚਿਆਂ ਪਰਗਟ ਤੇ ਸੰਦੀਪ ਦੀ ਮਾਂ ਤੇ ਚੌਕੀਦਾਰ ਦੀ ਕੈਂਸਰ ਤੋਂ ਪੀੜ੍ਹਤ ਨੂੰਹ ਬੀਕਾਨੇਰ ਦੇ ਹਸਪਤਾਲ ਵਿੱਚ ਜੇਰੇ ਇਲਾਜ ਹੈ। ਕਈ ਘਰਾਂ ’ਚ ਗੋਹਾ ਕੂੜਾ ਕਰਕੇ ਚੌਕੀਦਾਰ ਦੀ ਬਜੁਰਗ ਪਤਨੀ ਨੇ ਜਦ ਪੱਤਰਕਾਰਾਂ ਨੂੰ ਦੇਖਿਆ ਤਾਂ ਸਿਵਲ ’ਚ ਪੁਲਸੀਏ ਸਮਝ ਕੇ ਉਹ ਡਡਿਆ ਉ¤ਠੀ। ਸਨਾਖਤ ਦੱਸਣ ਤੇ ਆਪਣੇ ਵੱਡੇ ਪੋਤੇ ਪਰਗਟ ਨੂੰ ਬੁੱਕਲ ਵਿੱਚ ਲੈ ਉਹ ਗੱਲਬਾਤ ਲਈ ਰਾਜੀ ਹੋ ਗਈ।
ਸੁੱਕ ਕੇ ਤੀਲਾ ਬਣ ਚੁੱਕੀ ਇਸ ਮਾਂ ਨੇ ਦੱਸਿਆ ਕਿ ਉਸਦੇ ਇੱਕ ਨੌਜਵਾਨ ਪੁੱਤਰ ਬੱਬੀ ਨੂੰ ਕੈਂਸਰ ਦੇ ਚੰਦਰੇ ਰੋਗ ਨੇ ਅਜਿਹਾ ਜਕੜਿਆ, ਕਿ ਸਮੁੱਚੇ ਪਿੰਡ ਵੱਲੋਂ ਦਿਲ ਖੋਹਲ ਕੇ ਦਿੱਤੀ ਵਿੱਤੀ ਮੱਦਦ ਵੀ ਬਚਾਅ ਨਾ ਸਕੀ। ਮਾਤਾ ਅਨੁਸਾਰ ਬੀਮਾਰ ਪਤਨੀ ਦੇ ਇਲਾਜ ਲਈ ਪਿੰਡ ਦੇ ਲੋਕਾਂ ਤੋਂ ਪੈਸੇ ਮੰਗਣ ਲਈ ਬੀਕਾਨੇਰੋਂ ਆਏ ਗੁਰਭੇਜ ਨੂੰ ਉਸਦੇ ਪਿਤਾ ਸਮੇਤ ¦ਬੀ ਪੁਲਿਸ ਇਸ ਦੋਸ ਤਹਿਤ ਫੜ ਕੇ ਲੈ ਗਈ, ਕਿ ਉਹ ਡਾਢਿਆਂ ਦੀਆਂ ਕਾਰਾਂ ਨੂੰ ਅੱਗਾਂ ਲਾਉਣ ਵਿੱਚ ਸਾਮਲ ਸੀ। ਲਾਚਾਰੀ ਚੋਂ ਮਾਤਾ ਨੇ ਪੱਤਰਕਾਰਾਂ ਨੂੰ ਸੁਆਲ ਕੀਤਾ ਕਿ ਜਦ ਕੈਂਸਰ ਨਾਲ ਪਰਿਵਾਰ ਦਾ ਕੋਈ ਮੈਂਬਰ ਮਰ ਰਿਹਾ ਹੋਵੇ ਉਹਨਾਂ ਦੇ ਮੁਖੀ ਲੜਾਈ ਝਗੜੇ ’ਚ ਕੀ ਸਾਮਲ ਹੋਣ ਦੀ ਗੁਸਤਾਖ਼ੀ ਕਰ ਸਕਦੇ ਹਨ। ਸ਼ਾਇਦ ਸੰਤੁਲਤ ਸੋਚ ਵਾਲੇ ਕਿਸੇ ਵੀ ਸਖ਼ਸ ਵੱਲੋਂ ਇਸਦਾ ਉ¤ਤਰ ਹਾਂ ਵਿੱਚ ਨਹੀਂ ਦਿੱਤਾ ਜਾ ਸਕਦਾ।
ਮੁਕੱਦਮੇ ਕਾਰਨ ਗੁਪਤਵਾਸ ਹੋ ਚੁੱਕੇ ਗੁਰਤੇਜ ਸਿੰਘ ਦੀ ਨੱਬੇ ਸਾਲਾ ਬੀਮਾਰ ਮਾਂ ਜਸਮੇਲ ਕੌਰ ਦਾ ਪੱਤਰਕਾਰਾਂ ਨੂੰ ਦੇਖ ਕੇ ਸਾਹ ਪੁੱਟਿਆ ਗਿਆ, ਜਿਸਨੂੰ ਸੰਭਾਲਣ ਲਈ ਉਸਦੀ ਨੂੰਹ ਤੇ ਪੋਤੀ ਨੂੰ ਅੱਧੇ ਘੰਟੇ ਤੱਕ ਜੱਦੋਜਹਿਦ ਕਰਨੀ ਪਈ। ਚੰਗੀ ਪੜ੍ਹੀ ਲਿਖੀ ਜਾਪਦੀ ਗੁਰਤੇਜ ਦੀ ਧੀ ਬਲਜਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਦੇ ਡਰੋਂ ਉਹ ਸਾਰੀ ਸਾਰੀ ਰਾਤ ਜਾਗ ਕੇ ਛੱਤਾਂ ਉਪਰ ਕਟਦੀਆਂ ਹਨ। ਛਾਪਾਮਾਰ ਟੀਮ ਨਾਲ ਭਾਵੇਂ ਲੇਡੀ ਕੰਸਟੇਬਲਾਂ ਵੀ ਹੁੰਦੀਆਂ ਹਨ, ਪਰ ਇੱਜਤ ਬਰਬਾਦ ਹੋਣ ਦਾ ਝੋਰਾ ਚੈਨ ਨਹੀਂ ਲੈਣ ਦਿੰਦਾ। ਆਪਣੀ ਬੀਮਾਰ ਦਾਦੀ ਵੱਲ ਇਸਾਰਾ ਕਰਦਿਆਂ ਉਸਨੇ ਕਿਹਾ ਕਿ ਇਲਾਜ ਲਈ ਉਸਨੂੰ ਮੰਡੀ ਲਿਜਾਣ ਵਾਲਾ ਵੀ ਕੋਈ ਮਰਦ ਅੱਗੇ ਆਉਣ ਨੂੰ ਤਿਆਰ ਨਹੀਂ।
ਗੁਰਤੇਜ ਦੀ ਘਰਵਾਲੀ ਹਰਬੰਸ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸਦੀ ਇੱਕ ਹੋਰ ਬੇਟੀ ਨੇ ਬੱਚੇ ਨੂੰ ਜਨਮ ਦਿੱਤਾ ਸੀ, ਰਿਵਾਇਤ ਅਨੁਸਾਰ ਧੀ ਨੂੰ ਬੱਚੇ ਦੀ ਉਮਰ ਸਵਾ ਮਹੀਨਾ ਹੋਣ ਤੱਕ ਘਰੋਂ ਨਹੀਂ ਤੋਰਿਆ ਜਾਂਦਾ, ਪਰੰਤੂ ਕਹਿਰਾਂ ਦੀ ਗਰਮੀ ’ਚ ਉਸਦਾ ਸਹੁਰਾ ਪਰਿਵਾਰ ਇਹ ਕਹਿ ਕੇ ਮਾਂ ਬੱਚੇ ਨੂੰ ਲੈ ਗਿਆ, ਕਿ ਉਹਨਾਂ ਨੇ ਆਪਣੀ ਨੂੰਹ ਦੀ ਇੱਜਤ ਖਰਾਬ ਨਹੀਂ ਕਰਵਾਉਣੀ। ਅੱਖਾਂ ਚੋਂ ਪਾਣੀ ਦੀਆਂ ਧਰਾਲਾਂ ਵਹਾਉਂਦੀ ਹਰਬੰਸ ਨੇ ਦੱਸਿਆ ਕਿ ਹੁਣ ਪੁਲਿਸ ਉਹਨਾਂ ਦੇ ਜਵਾਈ ਨੂੰ ਪੇਸ ਹੋਣ ਵਾਸਤੇ ਫੋਨ ਤੇ ਧਮਕੀਆਂ ਦੇ ਰਹੀ ਹੈ।
ਬੁਰੀ ਤਰ੍ਹਾਂ ਟੁੱਟ ਚੁੱਕੀ ਬਲਜਿੰਦਰ ਨੇ ਝਗੜੇ ਵਾਲੇ ਦਿਨ ਮਹੇਸਇੰਦਰ ਸਿੰਘ ਬਾਦਲ ਵੱਲੋਂ ਨਿਭਾਈ ਉਸਾਰੂ ਭੂਮਿਕਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੇਂਡੂਆਂ ਨੂੰ ਸਾਂਤ ਕਰਕੇ ਜੇਕਰ ਧਾੜਵੀਆਂ ਨੂੰ ਬਾਹਰ ਕੱਢਣ ਲਈ ਉਹ ਅਫ਼ਸਰਾਂ ਸਾਹਮਣੇ ਪੇਸਕਸ ਨਾ ਕਰਦਾ, ਤਾਂ ਨਿਸਚੈ ਹੀ ਉਹਨਾਂ ਦੇ ਪਿੰਡ ਦੇ ਬਹੁਤ ਸਾਰੇ ਲੋਕਾ ਨੇ ਫੋਰਸ ਵੱਲੋਂ ਕੀਤੀ ਜਾਣ ਵਾਲੀ ਸਖ਼ਤੀ ਨਾਲ ਮਾਰਿਆ ਜਾਣਾ ਸੀ। ਕਾਂਗਰਸ ਦੀ ਸੀਨੀਅਰ ਲੀਡਰਸਿਪ ਵੱਲੋਂ ਅਪਣਾਈ ਬੇਰੁਖ਼ੀ ਤੋਂ ਡਾਢੇ ਗੁੱਸੇ ਵਿੱਚ ਆਈ ਬਲਜਿੰਦਰ ਨੇ ਕਿਹਾ ਕਿ ਉਮੀਦ ਤਾਂ ਇਹ ਸੀ ਕਿ ਇਸ ਧੱਕੇਸਾਹੀ ਦੇ ਸ਼ਿਕਾਰ ਲੋਕਾਂ ਦੀ ਸਾਰ ਲੈਣ ਲਈ ਖ਼ੁਦ ਰਾਹੁਲ ਗਾਂਧੀ ਇਸ ਪਿੰਡ ਪਹੁੰਚਦੇ, ਪਰੰਤੂ ਮਹੇਸਇੰਦਰ ਸਿੰਘ ਬਾਦਲ ਤੇ ਗੁਰਮੀਤ ਖੁੱਡੀਆਂ ਤੋਂ ਬਿਨ੍ਹਾਂ ਕਿਸੇ ਨੇ ਹੁਣ ਤੱਕ ਉਹਨਾਂ ਦੀ ਬਾਤ ਨਹੀਂ ਪੁੱਛੀ।
ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਨੂੰ ਦਾਦੇ ਵਾਂਗ ਸਤਿਕਾਰ ਦਿੰਦਿਆਂ ਬਲਜਿੰਦਰ ਨੇ ਕਿਹਾ ਕਿ ਉਸਨੂੰ ਉਮੀਦ ਤਾਂ ਇਹ ਸੀ ਕਿ ਗੁਆਂਢ ਦੇ ਇਸ ਪਿੰਡ ਬਚਪਨ ਦੌਰਾਨ ਜਿਸਦੀਆਂ ਗਲੀਆਂ ’ਚ ਉਹ ਉਹਨਾਂ ਦੇ ਪੁਰਖਿਆਂ ਨਾਲ ਖੇਡਿਆ ਕਰਦੇ ਸਨ, ਖ਼ੁਦ ਆ ਕੇ ਸਾਰਾ ਝਮੇਲਾ ਮੁਕਾ ਦੇਣਗੇ, ਪੰਰਤੂ ਉ¤ਚੀ ਪਦਵੀ ਤੇ ਪਹੁੰਚਾਉਣ ਲਈ ਯੋਗਦਾਨ ਪਾਉਣ ਵਾਲੇ ਇਸ ਪਿੰਡ ਦੀਆਂ ਧੀਆਂ ਭੈਣਾਂ ਤੇ ਉਸ ਬਾਬੇ ਨੇ ਰਹਿਮ ਦੀ ਸਵੱਲੀ ਨਜਰ ਨਹੀਂ ਮਾਰੀ। ਭਾਵੁਕਤਾ ਦੇ ਲਹਿਜ਼ੇ ਵਿੱਚ ਇਸ ਕੁੜੀ ਨੇ ਸੀਨੀਅਰ ਬਾਦਲ ਨੂੰ ਅਪੀਲ ਕੀਤੀ ਕਿ ਉਸਨੂੰ ਹੋਰ ਕੁਝ ਨਹੀਂ ਚਾਹੀਦਾ ਉਹ ਇਸ ਪਿੰਡ ਦਾ ਉਹ ਖੁੱਸਿਆ ਹੋਇਆ ਭਾਈਚਾਰਾ ਮੋੜ ਦੇਣ।
ਬਲਜਿੰਦਰ ਨੇ ਜਦ ਇਹ ਕਿਹਾ ਕਿ ਧਾੜਵੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਉਲਟ ਪਿੰਡ ਵਾਸੀਆਂ ਤੇ ਇਸ ਲਈ ਕਹਿਰ ਢਾਹਿਆ ਜਾ ਰਿਹੈ, ਕਿ ਗਲਾਂ ’ਚ ਸਿਰੋਪੇ ਪੁਆ ਕੇ ਉਹ ਅਕਾਲੀ ਦਲ ਵਿੱਚ ਸਾਮਲ ਹੋ ਜਾਣ, ਤਾਂ ਗੁੱਸੇ ਵਿੱਚ ਲਾਲ ਪੀਲੀ ਹੋ ਉਠੀ ਉਸਦੀ ਮਾਂ ਹਰਬੰਸ ਕੌਰ ਨੇ ਕਿਹਾ ਕਿ ਹਰਗਿਜ ਇਹ ਮਨਜੂਰ ਨਹੀਂ ਹੋਵੇਗਾ, ਜਮੀਰ ਮਾਰ ਕੇ ਜਿਉਣ ਨਾਲੋਂ ਸਲਫਾਸ ਖਾ ਕੇ ਹਕੂਮਤ ਨੂੰ ਲਾਸਾਂ ਜਰੂਰ ਭੇਂਟ ਕਰ ਦੇਵਾਂਗੇ।
कोई टिप्पणी नहीं:
एक टिप्पणी भेजें