BREAKING NEWS

Post Top Ad

Your Ad Spot
�� Dabwali न्यूज़ है आपका अपना, और आप ही हैं इसके पत्रकार अपने आस पास के क्षेत्र की गतिविधियों की �� वीडियो, ✒️ न्यूज़ या अपना विज्ञापन ईमेल करें dblnews07@gmail.com पर अथवा सम्पर्क करें मोबाइल नम्बर �� 9354500786 पर

शुक्रवार, नवंबर 21, 2014

ਪੰਜਾਬ ਨੇ ਪਿਛਲੇ 7 ਸਾਲਾਂ ਵਿਚ ਸਿੱਖਿਆ ਖੇਤਰ ਵਿਚ ਪੁੱਟੀਆਂ ਵੱਡੀਆਂ ਪੁੰਲਾਘਾ-- ਦਲਜੀਤ ਸਿੰਘ ਚੀਮਾ



 ਸਿੱਖਿਆ ਮੰਤਰੀ ਨੇ 60ਵੀਆਂ ਪੰਜਾਬ ਸਕੂਲ ਰਾਈਫਲ ਸ਼ੂਟਿੰਗ ਖੇਡਾਂ ਦੇ ਜੇਤੂਆਂ ਨੂੰ ਕੀਤੇ ਮੈਡਲ ਤਕਸੀਮ
 ਤਕਨੀਕੀ ਸਿੱਖਿਆ ਨੂੰ ਕੀਤਾ ਜਾ ਰਿਹਾ ਹੈ ਰਾਜ ਵਿਚ ਉਤਸਾਹਿਤ 

ਬਾਦਲ -


ਪੰਜਾਬ ਦੇ ਸਿੱਖਿਆ ਮੰਤਰੀ ਸ: ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਗੁਣਾਤਮਤਕ ਅਤੇ ਮਿਆਰੀ ਤਕਨੀਕੀ ਅਤੇ ਕਿੱਤਾ ਮੁੱਖੀ ਸਿੱਖਿਆ ਨੂੰ ਉਤਸਾਹਿਤ ਕਰਨ ਹਿੱਤ ਪਿੱਛਲੇ 7 ਸਾਲਾਂ ਵਿਚ ਵੱਡੀਆਂ ਪੁੰਲਾਘਾਂ ਪੁੱਟੀਆਂ ਗਈਆਂ ਹਨ ਅਤੇ ਇਸੇ ਸਦਕਾ ਅੱਜ ਦੇਸ਼ ਦੇ ਸਾਰੇ ਚੋਟੀ ਦੇ ਸਿੱਖਿਆ ਸੰਸਥਾਨ ਪੰਜਾਬ ਵਿਚ ਸਥਾਪਿਤ ਹੋਏ ਹਨ।
ਅੱਜ ਇੱਥੇ ਦਸਮੇਸ਼ ਸਿੱਖਿਆ ਸੰਸਥਾਵਾਂ ਵਿਖੇ ਆਯੋਜਿਤ 60ਵੀਆਂ ਪੰਜਾਬ ਸਕੂਲ ਰਾਈਫਲ ਸ਼ੂਟਿੰਗ ਖੇਡਾਂ ਦੇ ਸਮਾਪਨ ਸਮਾਰੋਹ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਸ: ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਇਸ ਗੱਲ ਤੇ ਵਿਸੇਸ਼ ਜੋਰ ਦਿੱਤਾ ਗਿਆ ਹੈ ਕਿ ਰਾਜ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਵਿਸਵਪੱਧਰੀ ਮਿਆਰ ਦੇ ਸਿੱਖਿਆ ਸੰਸਥਾਨ ਸਥਾਪਿਤ ਕੀਤੇ ਜਾਣ। ਉਨਾਂ ਕਿਹਾ ਕਿ ਰਾਜ ਵਿਚ ਜਿੱਥੇ 9 ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਸਥਾਪਿਤ ਕੀਤੀਆਂ ਗਈਆਂ ਹਨ ਉੱਥੇ ਹੀ ਤਕਨੀਕੀ ਸਿੱਖਿਆ ਤੇ ਵੀ ਸਰਕਾਰ ਵੱਲੋਂ ਵਿਸੇਸ਼ ਤਵੱਜੋ ਦਿੱਤੀ ਜਾ ਰਹੀ ਹੈ। 
ਉਨਾਂ ਦੱਸਿਆ ਕਿ ਪਿਛਲੇ 7 ਸਾਲਾਂ ਦੌਰਾਨ ਇੰਜਨੀਅਰਿੰਗ ਕਾਲਜਾਂ ਦੀ ਪੂਰੀ ਇਕ ਲੜੀ ਸਥਾਪਿਤ ਕੀਤੀ ਗਈ ਹੈ। ਇਸ ਤੋਂ ਬਿਨਾਂ ਆਈ.ਆਈ.ਟੀ. ਅਤੇ ਇੰਡੀਅਨ ਸਕੂਲ ਆਫ ਬਿਜਨੈਸ ਦੀ ਸਥਾਪਨਾ ਕੀਤੀ ਗਈ ਹੈ। ਇਸੇ ਤਰਾਂ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੁਕੇਸ਼ਨ ਐਂਡ ਰਿਸਰਚ ਮੋਹਾਲੀ, ਇੰਡੀਅਨ ਇੰਸਟੀਚਿਊਟ ਆਫ ਨੈਨੋਟੈਕਨੋਲਾਜੀ, ਇੰਡੀਅਨ ਇੰਸਟੀਚਿਊਟ ਆਫ ਬਾਇਓਟੈਕਨੌਲਾਜੀ ਦੀ ਸਥਾਪਨਾ ਹੋਈ ਹੈ ਜਦ ਕਿ ਜਲਦ ਹੀ ਰਾਜ ਵਿਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਇੰਡੀਅਨ ਇੰਸਟੀਚਿਊਟ ਆਫ ਇਨਫਾਰਮੇਸ਼ਨ ਟੈਕਨਾਲੌਜੀ ਦੀ ਸਥਾਪਨਾ ਕੀਤੀ ਜਾ ਰਹੀ ਹੈ। 
ਸਿੱਖਿਆ ਮੰਤਰੀ ਨੇ ਅੱਗੇ ਕਿਹਾ ਕਿਹਾ ਕਿ ਫੌਜ ਦੇ ਤਿੰਨਾਂ ਅੰਗਾਂ ਵਿਚ ਪੰਜਾਬੀ ਜਵਾਨਾਂ ਦੀ ਅਫ਼ਸਰ ਵਜੋਂ ਤਾਇਨਾਤੀ ਸਬੰਧੀ ਮੁੱਢਲੀ ਸਿਖਲਾਈ ਦੇਣ ਲਈ ਮਹਾਰਾਜਾ ਰਣਜੀਤ ਸਿੰਘ ਐਕੇਡਮੀ ਸਥਾਪਿਤ ਕੀਤੀ ਗਈ ਹੈ ਜਿੱਥੋਂ ਪਿਛਲੇ ਸਾਲ 35 ਵਿਦਿਆਰਥੀਆਂ ਨੇ ਐਨ.ਡੀ.ਏ. ਦੀ ਪ੍ਰੀਖਿਆ ਪਾਸ ਕੀਤੀ ਹੈ। 
ਇਸੇ ਤਰਾਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੇ ਵਿਸੇਸ਼ ਯਤਨਾਂ ਸਹਿਤ ਰਾਜ ਵਿਚ 10ਵੀਂ ਜਮਾਤ ਵਿਚ ਸਰਕਾਰੀ ਸਕੂਲਾਂ ਦੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਲਈ 6 ਮੈਰੀਟੋਰੀਅਸ ਸਕੂਲਾਂ ਦੀ ਸਥਾਪਨਾ ਕੀਤੀ ਗਈ ਹੈ ਜਿੱਥੇ ਵਿਦਿਆਰਥੀਆਂ ਲਈ 11ਵੀਂ ਅਤੇ 12ਵੀਂ ਜਮਾਤ ਦੀ ਪੜਾਈ ਅਤੇ ਰਿਹਾਇਸ਼ ਪੂਰੀ ਤਰਾਂ ਨਾਲ ਮੁਫ਼ਤ ਹੈ। ਉਨਾਂ ਇਹ ਵੀ ਕਿਹਾ ਕਿ ਰਾਜ ਖੇਡਾਂ ਦੇ ਖੇਤਰ ਵਿਚ ਵੀ ਤੇਜੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਖਿਡਾਰੀਆਂ ਨੂੰ ਅੱਗੇ ਵੱਧਣ ਦੇ ਵਧੇਰੇ ਮੌਕੇ ਦਿੱਤੇ ਜਾ ਰਹੇ ਹਨ। 
ਇਸ ਮੌਕੇ ਉਨਾਂ ਨੇ ਇੱਥੇ ਤਿੰਨ ਦਿਨਾਂ ਮੁਕਾਬਲਿਆਂ ਦੇ ਅੰਡਰ 17 ਅਤੇ ਅੰਡਰ 19 ਲੜਕੇ ਅਤੇ ਲੜਕੀਆਂ ਦੇ ਹੋਏ ਰਾਇਫਲ ਸੂਟਿੰਗ ਮੁਕਾਬਲਿਆਂ ਦੇ ਜੇਤੂਆਂ ਨੂੰ ਮੈਡਲ ਤਕਸੀਮ ਕੀਤੇ। ਇੰਨਾਂ ਮੁਕਾਬਲਿਆਂ ਵਿਚ ਰਾਜ ਦੇ 325 ਸ਼ੂਟਰਾਂ ਨੇ ਭਾਗ ਲਿਆ।
ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਦਸਮੇਸ਼ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ: ਐਸ.ਐਸ.ਸੰਘਾ ਨੇ ਉਨਾਂ ਨੂੰ ਨਿੱਘੀ ਜੀ ਆਇਆ ਨੂੰ ਆਖੀ ਅਤੇ ਦਸਮੇਸ਼ ਸਿੱਖਿਆ ਸੰਸਥਾਵਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੁੱਖ ਮੰਤਰੀ ਦੇ ਓ.ਐਸ.ਡੀ.. ਸ: ਅਵਤਾਰ ਸਿੰਘ ਵਣਵਾਲਾ, ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂਖੇੜਾ, ਐਸ.ਡੀ.ਐਮ. ਸ੍ਰੀ ਬਿਕਰਮ ਸ਼ੇਰਗਿੱਲ, ਸ੍ਰੀ ਬਲਰਾਜ ਸਿੰਘ ਸਿੱਧੂ, ਡਿਪਟੀ ਡਾਇਰੈਕਟਰ ਖੇਡ ਵਿੰਗ ਸ: ਸਰਬਜੀਤ ਸਿੰਘ ਤੂਰ, ਸਕਰਲ ਸਿੱਖਿਆ ਅਫ਼ਸਰ ਸ: ਹਰਬੰਸ ਸਿੰਘ, ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਰਜੌਰੀਆ, ਪ੍ਰਿੰਸੀਪਲ ਜਗਦੀਸ਼ ਕੌਰ, ਪਿ੍ਰੰਸੀਪਲ ਕੁਲਦੀਪ ਕੌਰ ਮਾਨ, ਕਰਨਲ ਆਨੰਦ ਸਰੂਪ ਪਾਲ, ਏ.ਈ.ਓ. ਸ: ਰਣਜੀਤ ਸਿੰਘ, ਸ: ਹਰਮੇਸ਼ ਸਿੰਘ ਖੁੱਡੀਆਂ ਆਦਿ ਵੀ ਹਾਜਰ ਸਨ। 

कोई टिप्पणी नहीं:

Post Top Ad

पेज