BREAKING NEWS

Post Top Ad

Your Ad Spot
�� Dabwali न्यूज़ है आपका अपना, और आप ही हैं इसके पत्रकार अपने आस पास के क्षेत्र की गतिविधियों की �� वीडियो, ✒️ न्यूज़ या अपना विज्ञापन ईमेल करें dblnews07@gmail.com पर अथवा सम्पर्क करें मोबाइल नम्बर �� 9354500786 पर

शनिवार, नवंबर 15, 2014

ਅਕਾਲੀ‑ਭਾਜਪਾ ਗਠਜੋੜ ਦੀ ਸਥਿਰਤਾ ਸਬੰਧੀ ਦੋਹਾਂ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਕਰ ਚੁੱਕੀ ਹੈ ਸਥਿਤੀ ਸਪਸ਼ਟ--ਹਰਸਿਮਰਤ ਕੌਰ ਬਾਦਲ

ìÆìÅ ÔðÇÃîðå Õ½ð ìÅçñ ò¾ñ¯º Çê¿â îÅé 寺 ûÃç ÁÅçðô ×zÅî ï¯ÜéÅ çÆ ô¹ðÈÁÅå
‑ÃÅîÈÇÔÕ íÅ×ÆçÅðÆ éÅñ îé¹¾ÖÆ, Ô¹éð, ÃîÅÇÜÕ Áå¶ ÁÅðÇæÕ ÇòÕÅà çŠþçÅ
‑é§é·Æº Û»Á î¹ÇÔ§î ÕÅðé Ç¦× Áé¹êÅå ÇòÚ Ô¯ÇÂÁÅ  Ã¹èÅð


îÅé (¦ìÆ‑ÃzÆ î¹ÕåÃð ÃÅÇÔì)  ਅਕਾਲੀ‑ਭਾਜਪਾ ਗਠਜੋੜ ਦੀ ਸਾਂਝ ਵਰਿਆ ਪੁਰਾਣੀ ਹੈ ਅਤੇ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪਹਿਲਾਂ ਹੀ ਇਹ ਸਾਫ ਕਰ ਚੁੱਕੀ ਹੈ ਕਿ ਇਹ ਗਠਜੋੜ ਪੁਰੀ ਤਰਾਂ ਨਾਲ ਸਥਾਈ ਹੈ।
ਮਨੁੱਖੀ ਸੋਚ ਵਿਚ ਬਦਲਾਅ ਦਾ ਸੱਦਾ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਬੇਸ਼ੱਕ ਸਰਕਾਰ ਬੁਨਿਆਦੀ ਢਾਂਚੇ ਦਾ ਵਿਕਾਸ ਕਰਵਾ ਰਹੀ ਹੈ ਪਰ ਅਸਲ ਤਰੱਕੀ ਸੋਚ ਵਿਚ ਉਸਾਰੂ ਬਦਲਾਅ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਸਾਂਸਦ ਆਦਰਸ਼ ਗ੍ਰਾਮ ਯੋਜਨਾ ਦਾ ਉਦੇਸ਼ ਵੀ ਇਹੀ ਹੈ ਜਿਸ ਤਹਿਤ ਆਮ ਵਿਅਕਤੀ ਦਾ ਨਿੱਜੀ ਸੁਧਾਰ, ਹੁਨਰ ਵਿਕਾਸ, ਮਿਲ-ਜੁਲ ਕੇ ਸਮਾਜ ਦੇ ਵਿਕਾਸ ਅਤੇ ਆਰਥਿਕ ਤਰੱਕੀ ਲਈ ਯਤਨ ਕਰਨੇ ਹਨ। ਇਸ ਯੋਜਨਾ ਤਹਿਤ ਪਿੰਡ ਵਿਚ ਹਰੇਕ ਉਮਰ ਦੇ ਲੋਕਾਂ ਦੇ ਵੱਖ-ਵੱਖ ਸਮੂਹ ਬਣਾਏ ਜਾਣਗੇ ਜੋ ਕਿ ਹਰ ਇਕ ਪੱਖ ਤੇ ਮਿਲ-ਜੁਲ ਕੇ ਨਾ ਕੇਵਲ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਸਹਿਯੋਗ ਕਰਣਗੇ ਸਗੋਂ ਪਿੰਡ ਵਾਸੀਆਂ ਦੀ ਸੋਚ ਵਿਚ ਬਦਲਾਅ ਲਈ ਵੀ ਯਤਨ ਕਰਣਗੇ। ਪਿੰਡ ਵਿਚ ਸਿਹਤ ਸਹੁਲਤਾਂ, ਸਿੱਖਿਆ, ਹੁਨਰ ਸਿਖਲਾਈ, ਕੁਦਰਤੀ ਖੇਤੀ, ਪੇਂਡੂ ਬਾਜਾਰ, ਭੋਜਨ ਪਦਾਰਥਾਂ ਦੀ ਕੀਮਤਾਂ ਵਿਚ ਮੁੱਲ ਵਾਧਾ, ਸਮਾਜਿਕ ਬੁਰਾਈਆਂ ਖਿਲਾਫ ਚੇਤਨਾ ਪੈਦਾ ਕਰਨੀ, ਸਮਾਜਿਕ ਸੁਰੱਖਿਆ, ਆਰਥਿਕ ਤਰੱਕੀ ਲਈ ਸਹਾਇਕ ਧੰਦੇ ਅਤੇ ਸਵੈ ਸਹਾਇਤਾ ਸਮੂਹਾਂ ਦੀ ਮਦਦ ਲੈਣÎ ਨਾਲ ਸਬੰਧਤ ਸਾਰੇ ਪੱਖਾਂ ਤੇ ਪਿੰਡ ਵਾਸੀਆਂ ਨਾਲ ਮਿਲ ਕੇ ਉਚੇਚਾ ਧਿਆਨ ਦਿੱਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ 'ਚਾਰ ਸਹਿਬਜਾਦੇ' ਫਿਲਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਫਿਲਮ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਵਿਚ ਅਹਿਮ ਭੁਮਿਕਾ ਨਿਭਾਅ ਰਹੀ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਇਹ ਫਿਲਮ ਵੇਖਣ ਦੀ ਸਲਾਹ ਵੀ ਦਿੱਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਪਿੰਡ ਮਾਨ ਦੀ ਚੋਣ ਇਸ ਲਈ ਕੀਤੀ ਗਈ ਹੈ ਕਿÀਂਕਿ ਬੇਸੱਕ ਇਸ ਪਿੰਡ ਵਿਚ ਗਰੀਬਾਂ ਦੀ ਗਿਣਤੀ ਵਧੇਰੇ ਹੈ ਪਰ ਫਿਰ ਵੀ ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਇਸ ਪਿੰਡ ਵਿਚ 1000 ਮੁੰਡਿਆਂ ਪਿੱਛੇ 1028 ਕੁੜੀਆਂ ਦੀ ਗਿਣਤੀ ਹੈ ਜੋ ਕਿ ਇਸ ਪਿੰਡ ਦੀ ਵੱਡੇਰੀ ਅਤੇ ਉੱਚੀ ਸੋਚ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ 'ਬੇਟੀ ਬਚਾਓ ਬੇਟੀ-ਪੜਾਓ' ਮੁਹਿੰਮ ਵਿਚ ਵੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸ਼ਾਮਿਲ ਕੀਤਾ ਗਿਆ ਹੈ ਪਰ ਨਾਲ ਹੀ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਨੰਨ੍ਹੀ ਛਾਂਅ ਮੁਹਿੰਮ ਦੇ ਵੀ ਸਾਰਥਕ ਨਤੀਜੇ ਆਏ ਹਨ ਅਤੇ ਰਾਜ ਵਿਚ 2001 ਤੋਂ 2011 ਦੇ ਦੌਰਾਨ ਲਿੰਗ ਅਨੁਪਾਤ ਵਿਚ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦੇ ਨਾਲ ਨਾਲ ਨੰਨ੍ਹੀ ਛਾਂਅ ਮੁਹਿੰਮ ਵੀ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ 2001 ਦੇ ਮੁਕਾਬਲੇ 2011 ਵਿਚ ਲਿੰਗ ਅਨੁਪਾਤ ਵਿਚ 10 ਅੰਕਾਂ ਦਾ ਸੁਧਾਰ ਹੋਇਆ ਹੈ ਜਦ ਕਿ 0‑6 ਸਾਲ ਉਮਰ ਵਰਗ ਵਿਚ 24 ਅੰਕਾਂ ਦਾ ਸੁਧਾਰ ਦਰਜ ਕੀਤਾ ਗਿਆ ਹੈ। ਲੰਬੀ ਹਲਕੇ ਵੱਲੋਂ ਉਨ੍ਹਾਂ ਦੀ ਜਿੱਤ ਵਿਚ ਪਾਏ ਵੱਡੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਬਠਿੰਡਾ ਦਾ ਹਵਾਈ ਅੱਡਾ ਜਲਦ ਸ਼ੁਰੂ ਕੀਤਾ ਜਾਵੇਗਾ ਅਤੇ ਹੋਰ ਸਾਰੇ ਵਿਕਾਸ ਪ੍ਰੋਜੈਕਟ ਵੀ ਤੈਅ ਸਮਾਂ ਹੱਦ ਵਿਚ ਮੁਕੰਮਲ ਹੋਣਗੇ। ।
ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਸਕੂਲ ਵਿਚ ਪੌਦੇ ਲਗਾ ਕੇ ਅਤੇ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਕੇ ਸਵੱਛ ਭਾਰਤ ਮੁਹਿੰਮ ਅਤੇ ਬੇਟੀ ਬਚਾਓ ਅਤੇ ਬੇਟੀ ਪੜਾਓ ਮੁਹਿੰਮ ਦਾ ਵੀ ਅਗਾਜ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਦੇ ਇੱਥੇ ਪੁੱਜਣ ਤੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਸ: ਪਵਨਪ੍ਰੀਤ ਸਿੰਘ ਬੌਬੀ ਬਾਦਲ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ: ਹਰਜਿੰਦਰ ਸਿੰਘ ਸਿੱਧੂ, ਉਪ ਮੁੱਖ ਮੰਤਰੀ ਦੇ ਓ.ਐਸ.ਡੀ. ਸ: ਅਵਤਾਰ ਸਿੰਘ ਵਣਵਾਲਾ, ਚੇਅਰਮੈਨ ਪਨਕੋਫੈਡ ਸ: ਕੁਲਵਿੰਦਰ ਸਿੰਘ ਭਾਈ ਕਾ ਕੇਰਾ, ਐਸ.ਜੀ.ਪੀ.ਸੀ. ਮੈਂਬਰ ਸ: ਬਿੱਕਰ ਸਿੰਘ ਚਨੂੰ, ਸ: ਪੱਪੀ ਤਰਮਾਲਾ, ਸ: ਮਨਦੀਪ ਸਿੰਘ, ਸ: ਮਨਜੀਤ ਸਿੰਘ ਲਾਲਬਾਈ, ਬੀਬੀ ਵੀਰਪਾਲ ਕੌਰ ਤਰਮਾਲਾ, ਸ੍ਰੀਮਤੀ ਸੁਖਦੀਪ ਕੌਰ ਖਿਓਵਾਲਾ, ਜਗਜੀਤ ਸਿੰਘ ਪ੍ਰਧਾਨ, ਰਣਜੋਧ ਸਿੰਘ ਲੰਬੀ, ਤੇਜਾ ਸਿੰਘ ਸਰਪੰਚ ਪਿੰਡ ਮਾਨ ਆਦਿ ਸਮੇਤ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਰਾਜ ਵਿਚ ਸੂਬੇ ਵਿਚ ਅਮਨ ਅਤੇ ਭਾਈਚਾਰਕ ਸਾਂਝ ਦੀਆਂ ਤੰਦਾ ਮਜਬੂਤ ਹੋਈਆਂ ਹਨ। ਸਾਮੂਹਿਕ ਭਾਗੀਦਾਰੀ ਨਾਲ ਮਨੁੱਖੀ, ਹੁਨਰ, ਸਮਾਜਿਕ ਅਤੇ ਆਰਥਿਕ ਵਿਕਾਸ ਦਾ ਸੱਦਾ ਦਿੰਦਿਆਂ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕ ਸਭਾ ਹਲਕੇ ਬਠਿੰਡਾ ਅਧੀਨ ਪੈਂਦੇ ਲੰਬੀ ਬਲਾਕ ਦੇ ਪਿੰਡ ਮਾਨ ਤੋਂ 'ਸਾਂਸਦ ਆਦਰਸ਼ ਗ੍ਰਾਮ ਯੋਜਨਾ' ਦੀ ਸ਼ੁਰੂਆਤ ਪਿੰਡ ਵਾਸੀਆਂ ਨੂੰ ਪਿੰਡ ਦੇ ਸਰਵਮੁਖੀ ਵਿਕਾਸ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਸਹੁੰ ਚੁਕਾ ਕੇ ਕੀਤੀ। ਇਸ ਮੌਕੇ ਪਿੰਡ ਵਿਚ ਗ੍ਰਾਮ ਸਭਾ, ਮਹਿਲਾ ਸਭਾ, ਬਾਲ ਸਭਾ ਸਮੇਤ ਹਰ ਵਰਗ ਨਾਲ ਅਲਗ ਅਲਗ ਬੈਠਕ ਕਰਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਿੰਡ ਦੇ ਵਿਕਾਸ ਲਈ ਰੂਪ ਰੇਖਾ ਤਿਆਰ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੌਧਨ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਦੇਸ਼ ਦੇ ਹਰ ਵਰਗ ਦੇ ਵਿਕਾਸ ਲਈ ਨੀਤੀਆਂ ਬਣਾ ਕੇ ਲਾਗੂ ਕਰ ਰਹੀ ਹੈ। ਕੇਂਦਰ ਸਰਕਾਰ ਵੱਲੋਂ ਜਿੱਥੇ 2017 ਤੱਕ ਹਰ ਘਰ ਵਿਚ ਸੌਚਾਲਿਆ ਅਤੇ ਪੀਣ ਵਾਲਾ ਪਾਣੀ ਉਪਲਬੱਧ ਕਰਵਾਉਣ ਅਤੇ 2019 ਤੱਕ ਹਰ ਪਰਿਵਾਰ ਨੂੰ ਘਰ ਉਪਲਬੱਧ ਕਰਵਾਉਣ ਦਾ ਟੀਚਾ ਮਿੱਥਿਆ ਹੈ ਉੱਥੇ ਹੀ ਸਰਕਾਰ ਨੇ ਜਨ ਧਨ ਯੋਜਨਾ ਸ਼ੁਰੂ ਕਰਕੇ ਗਰੀਬ ਪਰਿਵਾਰਾਂ ਦੀ ਆਰਥਿਕ ਤਰੱਕੀ ਦੇ ਰਾਹ ਖੋਲੇ ਹਨ।

कोई टिप्पणी नहीं:

Post Top Ad

पेज