BREAKING NEWS

Post Top Ad

Your Ad Spot
�� Dabwali न्यूज़ है आपका अपना, और आप ही हैं इसके पत्रकार अपने आस पास के क्षेत्र की गतिविधियों की �� वीडियो, ✒️ न्यूज़ या अपना विज्ञापन ईमेल करें dblnews07@gmail.com पर अथवा सम्पर्क करें मोबाइल नम्बर �� 9354500786 पर

शनिवार, दिसंबर 06, 2014

ਨੈਸ਼ਨਲ ਸਕੂਲ ਖੇਡਾਂ ਕਬੱਡੀ ਅਤੇ ਡੋਜ਼ ਬਾਲ ਦਾ ਉਦਘਾਟਨ 8 ਦਸੰਬਰ ਨੂੰ ਕਰਣਗੇ ਮੁੱਖ ਮੰਤਰੀ ਪੰਜਾਬ

‑‑28 ਸੂਬਿਆਂ ਦੇ 929 ਖਿਡਾਰੀ ਅਤੇ 200 ਅਧਿਕਾਰੀ ਪੁੱਜੇ
‑‑ਬਾਦਲ ਪਿੰਡ ਕਰੇਗਾ ਇੰਨ੍ਹਾਂ ਖੇਡਾਂ ਦੀ ਮੇਜਬਾਨੀ

ਬਾਦਲ/ਲੰਬੀ6 ਦਸੰਬਰ-      


         ਨੈਸ਼ਨਲ ਸਟਾਇਲ ਕਬੱਡੀ ਅਤੇ ਡੋਜ਼ਬਾਲ ਦੀਆਂ ਅੰਡਰ‑19 ਕੌਮੀ ਸਕੂਲ ਖੇਡਾਂ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ 8 ਦਸੰਬਰ 2014 ਨੂੰ ਕਰਣਗੇ। ਪਿੰਡ ਬਾਦਲ ਇੰਨ੍ਹਾਂ ਖੇਡਾਂ ਦੀ ਮੇਜਬਾਨੀ ਕਰ ਰਿਹਾ ਹੈ। ਇਹ ਜਾਣਕਾਰੀ ਅੱਜ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ: ਜੀ.ਕੇ. ਸਿੰਘ ਧਾਲੀਵਾਲ ਨੇ ਇੱਥੇ ਉਦਘਾਟਨੀ ਸਮਾਗਮ ਦੀਆਂ ਤਿਆਰੀਆਂ ਅਤੇ ਰਿਹਸਲ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਉਦਘਾਟਨੀ ਸਮਾਗਮ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਸ: ਦਲਜੀਤ ਸਿੰਘ ਚੀਮਾ ਵੀ ਵਿਸੇਸ਼ ਤੌਰ ਤੇ ਪੁੱਜਣਗੇ।
         ਇਸ ਮੌਕੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ: ਜੀ.ਕੇ. ਸਿੰਘ ਧਾਲੀਵਾਲ ਨੇ ਦੱਸਿਆ ਕਿ ਇੰਨ੍ਹਾਂ ਖੇਡਾਂ ਵਿਚ ਹੁਣ ਤੱਕ 28 ਸੂਬਿਆਂ ਦੀ ਰਜਿਟ੍ਰੇਸ਼ਨ ਹੋਈ ਅਤੇ 929 ਖਿਡਾਰੀ ਅਤੇ 200 ਖੇਡ ਅਧਿਕਾਰੀ ਇੱਥੇ ਪੁੱਜ ਚੁੱਕੇ ਹਨ। ਬਾਹਰੋਂ ਆਏ ਖਿਡਾਰੀਆਂ ਦੇ ਠਹਿਰਾਓ ਦੇ ਵਿਸੇਸ਼ ਪ੍ਰਬੰਧ ਕੀਤੇ ਗਏ ਹਨ। ਨੈਸ਼ਨਲ ਸਟਾਇਲ ਕਬੱਡੀ ਲਈ ਮੁੰਡਿਆਂ ਅਤੇ ਕੁੜੀਆਂ ਦੀਆਂ 26‑26 ਅਤੇ ਡੋਜ਼ ਬਾਲ ਦੀਆਂ 10‑10 ਟੀਮਾਂ ਪਹੁੰਚੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਖੇਡਾਂ ਦਾ ਉਦਘਾਟਨੀ ਸਮਾਗਮ ਯਾਦਗਾਰੀ ਹੋਵੇਗਾ ਅਤੇ ਇਸ ਵਿਚ ਪੰਜਾਬ ਦੇ ਵਿਰਾਸਤੀ ਰੰਗ ਵਿਖਾਈ ਦੇਣਗੇ। ਇਸ ਮੌਕੇ ਉਨ੍ਹਾਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਤਿਆਰੀਆਂ ਦਾ ਜਾਇਜਾ ਲਿਆ ਅਤੇ ਇਸ ਮੌਕੇ ਉਦਘਾਟਨੀ ਸਮਾਗਮ ਦੀ ਰਿਹਸਲ ਵੀ ਕੀਤੀ ਗਈ।
         ਇਸ ਮੌਕੇ ਡਿਪਟੀ ਡਾਇਰੈਕਟਰ ਸਕੂਲ ਖੇਡਾ ਸ: ਐਸ.ਐਸ. ਤੂਰ, ਸਟੇਟ ਆਰਗੇਨਾਇਜਰ ਸ੍ਰੀ ਰਘੁਬੀਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਰਜੌਰੀਆ, ਫਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਸੁਖਬੀਰ ਸਿੰਘ ਬੱਲ, ਦਸਮੇਸ਼ ਸਿੱਖਿਆ ਕਾਲਜ ਦੇ ਪ੍ਰਿੰਸੀਪਲ ਡਾ: ਐਸ.ਐਸ. ਸੰਘਾ, ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਦੇ ਪ੍ਰਿੰਸੀਪਲ ਸ੍ਰੀ ਅਨੰਦ ਸਵਰੂਪ, ਡਿਪਟੀ ਡੀ.ਈ.ਓ. ਸ੍ਰੀ ਜਸਪਾਲ ਮੋਂਗਾ, ਏ.ਈ.ਓ. ਸ੍ਰੀ ਰਣਜੀਤ ਸਿੰਘ, ਰਮਸਾ ਕੋਆਰਡੀਨੇਟਰ ਸ੍ਰੀ ਰਵਿੰਦਰ ਸਿੰਘ ਆਦਿ ਵੀ ਹਾਜਰ ਸਨ।

कोई टिप्पणी नहीं:

Post Top Ad

पेज