BREAKING NEWS

Post Top Ad

Your Ad Spot
�� Dabwali न्यूज़ है आपका अपना, और आप ही हैं इसके पत्रकार अपने आस पास के क्षेत्र की गतिविधियों की �� वीडियो, ✒️ न्यूज़ या अपना विज्ञापन ईमेल करें dblnews07@gmail.com पर अथवा सम्पर्क करें मोबाइल नम्बर �� 9354500786 पर

सोमवार, दिसंबर 08, 2014

ਮੁੱਖ ਮੰਤਰੀ ਨੇ ਆਪਣਾ 88ਵਾਂ ਜਨਮ ਦਿਨ ਖਿਡਾਰੀਆਂ ਨਾਲ ਮਨਾਇਆ


ਬਾਦਲ (ਲੰਬੀ), 8 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਆਪਣਾ 88ਵਾਂ ਜਨਮ ਦਿਨ ਦੇਸ਼ ਦੇ ਉੱਭਰ ਰਹੇ ਖਿਡਾਰੀਆਂ ਨਾਲ ਮਨਾਇਆ।
ਅੱਜ ਸਥਾਨਿਕ ਮਾਤਾ ਜਸਵੰਤ ਕੌਰ ਯਾਦਗਰ ਸਕੂਲ ਵਿਖੇ 60ਵੀਂਆਂ ਕੌਮੀ ਸਕੂਲ ਖੇਡਾਂ ਦੇ ਉਦਘਾਟਨ ਮੌਕੇ ਸ. ਬਾਦਲ ਨੇ ਦੇਸ਼ ਦੇ 28 ਸੂਬਿਆਂ ਦੇ ਕਪਤਾਨਾਂ ਦੇ ਨਾਲ ਕੇਕ ਕੱਟਿਆ ਜਿਸ ਨਾਲ ਉਨ੍ਹਾਂ ਦਾ ਇਹ ਜਨਮ ਦਿਨ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਸਾਬਕਾ ਚੇਅਰਮੈਨ ਨਗਰ ਸੁਧਾਰ ਟਰਸਟ ਗੁਰਦਾਸਪੁਰ ਸ੍ਰੀ ਰਵਿੰਦਰ ਵਰਮਾ ਅਤੇ ਪ੍ਰਧਾਨ ਆਰੀਆ ਸਮਾਜ ਗੁਰਦਾਸਪੁਰ ਸ੍ਰੀ ਦਵਿੰਦਰ ਨੰਦਾ ਨੇ ਵੀ ਮੁੱਖ ਮੰਤਰੀ ਦੇ ਜਨਮ ਦਿਨ ਮੌਕੇ ਵੱਖਰੇ ਤੌਰ 'ਤੇ ਕੇਕ ਕੱਟਿਆ। ਇਸ ਤੋਂ ਬਿਨ੍ਹਾਂ ਸ: ਤਜਿੰਦਰ ਸਿੰਘ ਮਿੱਡੂ ਖੇੜਾ ਚੇਅਰਮੈਨ, ਚੇਅਰਮੈਨ ਸ: ਕੁਲਵਿੰਦਰ ਸਿੰਘ ਭਾਈਕਾਕੇਰਾ, ਚੇਅਰਮੈਨ ਸ: ਗੁਰਬਖਸ਼ੀਸ ਸਿੰਘ ਮਿੱਡੂਖੇੜਾ ਆਦਿ ਆਗੂਆਂ ਨੇ ਵੀ ਮੁੱਖ ਮੰਤਰੀ ਦੀ ਰਿਹਾਇਸ ਵਿਖੇ ਉਨ੍ਹਾਂ ਦਾ ਜਨਮ ਦਿਨ ਮਨਾਇਆ।
ਇਸ ਮੌਕੇ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕੰਮ ਹੀ ਮੇਰੀ ਸਿਹਤ ਦਾ ਰਾਜ ਹੈ। ਉਨ੍ਹਾਂ ਕਿਹਾ ਕਿ ਬੰਦੇ ਨੂੰ ਹਰ ਕੰਮ ਦਿਲ ਨਾਲ ਕਰਨਾ ਚਾਹੀਦਾ ਹੈ ਅਤੇ ਸਿਹਤਮੰਦ ਰਹਿਣ ਲਈ ਸਾਦਾ ਖਾਣਾ ਅਤੇ ਨਿਯਮਤ ਕਸਰਤ ਕਰਨੀ ਚਾਹੀਦੀ ਹੈ। ਇਸ ਸਮੇਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਪ੍ਰਮੁੱਖ ਸਕੱਤਰ ਸਕੂਲ  ਸਿੱਖਿਆ ਸ੍ਰੀ ਸੀ. ਰਾਊਲ, ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਜਸਕਰਨ ਸਿੰਘ, ਸ੍ਰੀ ਤੇਜਿੰਦਰ ਸਿੰਘ ਮਿੱਡੂਖੇੜਾ ਚੇਅਰਮੈਨ ਵੀ ਮੌਜੂਦ ਸਨ।

कोई टिप्पणी नहीं:

Post Top Ad

पेज