Join Us On What'apps 09416682080

?? Dabwali ????? ?? ???? ????, ?? ?? ?? ??? ???? ??????? ???? ?? ??? ?? ??????? ?? ?????????? ?? ?? ??????, ?? ????? ?? ???? ???????? ???? ???? dblnews07@gmail.com ?? ???? ??????? ???? ?????? ????? ????? ?? ????? ?????????? ?? ???? ???? ??? ?? ???? ?????? ????? ???? ????? ??? ?? 9416682080 ?? ???-??, ????-?? ?? ?????? ?? ???? ??? 9354500786 ??

Trending

3/recent/ticker-posts

Labels

Categories

Tags

Most Popular

Contact US

Powered by Blogger.

DO YOU WANT TO EARN WHILE ON NET,THEN CLICK BELOW

Subscribe via email

times deal

READ IN YOUR LANGUAGE

IMPORTANT TELEPHONE NUMBERS

times job

Blog Archive

टाईटल यंग फ्लेम ही क्यूं?

Business

Just Enjoy It

Latest News Updates

Followers

Followers

Subscribe

Lorem Ipsum is simply dummy text of the printing and typesetting industry. Lorem Ipsum has been the industry's.

Pages

Most Popular

इंकम टैक्स के छापे पंजाब में, कंपकंपी हरियाणा में! 25 दिसंबर को पूरे हरियाणा में मंडी बंद रखने का ऐलान
चेयरमैन आदित्य देवीलाल चौटाला ने किया दो नए खरीद केंद्र का शिलान्यास व एक सड़क का उद्घाटन
मसाज सेंटर पर पुलिस का छापा ,पंजाब पुलिसकर्मी समेत चार दबोचे
स्टेराइयड की दवा की तलाश में की छापेमारी, ब्लैक फंगस की वजह से किया गया है प्रतिबंधित
 Corona Update - 65 पॉजिटिव, 60 डिस्चार्ज
पुलिस अधीक्षक से बढ़ी अपेक्षाएं,सफेदपॉश अपराधियों पर डालनी होगी नकेल, समाज को खोखला कर रहे बुकीज
बिना नंबर प्लेट के चल रही थी स्कूल वैन,स्कूल संचालक उल्टा विंग इंचार्ज को ही नियम समझाने लगे, काटा चालान
थड़ी के बाहर कपड़ा बेचने की लगाई गुहार, सौंपा मांग पत्र
Breaking- खुइयांमलकाना टोल प्लाजा पर  कार सवार लोगों ने की हवाई फायरिंग
हरियाणा में बढ़ा लॉकडाउन ,अगले एक हफ्ते के लिए सख्ताई और भी कड़ी अब ऐसे होगी नई गाइडलाइन्स

Popular Posts

Secondary Menu
recent
Breaking news

Featured

Haryana

Dabwali

Dabwali

health

[health][bsummary]

sports

[sports][bigposts]

entertainment

[entertainment][twocolumns]

Comments

ਪੰਥਕ ਸਰਕਾਰ :- ਦਲਿਤਾਂ ਦੇ ਵੱਖਰੇ ਕਲੱਬ ਬਣਨਗੇ



#dabwalinews.com
ਹਾਕਮ ਧਿਰ ਹੁਣ ਸਿਆਸੀ ਉੱਲੂ ਸਿੱਧਾ ਕਰਨ ਖਾਤਰ ਪੰਜਾਬ ਦੀ ਜਵਾਨੀ ਨੂੰ ਵੰਡੇਗੀ ਜਿਸ ਵਾਸਤੇ ਪੰਜਾਬ ਦੇ ਹਰ ਪਿੰਡ ਵਿਚ ਦੋ ਦੋ ਪੇਂਡੂ ਕਲੱਬ ਬਣਾਏ ਜਾਣੇ ਹਨ। ਹਰ ਪਿੰਡ ਵਿਚ ਜੱਟਾਂ ਦਾ ਵੱਖਰਾ ਨਵਾਂ ਕਲੱਬ ਬਣੇਗਾ ਅਤੇ ਦਲਿਤਾਂ ਦਾ ਕਲੱਬ ਵੱਖਰਾ। ਵੱਖੋ ਵੱਖਰੇ ਗੁਰੂ ਘਰਾਂ ਅਤੇ ਸ਼ਮਸ਼ਾਨ ਘਾਟਾਂ ਤੋਂ ਮਗਰੋਂ ਹੁਣ ਪੇਂਡੂ ਕਲੱਬਾਂ ਤੇ ਜਾਤ ਪਾਤ ਦੀ ਪੁੱਠ ਚਾੜ•ੀ ਜਾਣ ਲੱਗੀ ਹੈ। ਪੰਥਕ ਸਰਕਾਰ ਖੁਦ ਹੀ ਸਿੱਖ ਧਰਮ ਦੇ ਸੁਨੇਹੇ ਦੇ ਉਲਟ ਭਾਈਚਾਰੇ ਨੂੰ ਜੋੜਨ ਦੀ ਥਾਂ ਤੋੜਨ ਦੇ ਰਾਹ ਪੈ ਰਹੀ ਹੈ। ਆਮ ਆਦਮੀ ਪਾਰਟੀ ਦੇ ਪ੍ਰਭਾਵ ਨੂੰ ਮੱਠਾ ਕਰਨ ਖਾਤਰ ਹੁਣ ਨੌਜਵਾਨਾਂ ਨੂੰ ਸਿਆਸੀ ਚੋਗਾ ਪਾਉਣ ਦੇ ਨਵੇਂ ਪੈਂਤੜੇ ਲਏ ਜਾ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿਚ 31 ਮਾਰਚ 2016 ਤੱਕ 25 ਹਜ਼ਾਰ ਨੌਜਵਾਨ ਕਲੱਬ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਅਹਿਮ ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਇਹ ਆਪਣੇ ਪ੍ਰਭਾਵ ਵਾਲੇ ਕਲੱਬ ਬਣਨਗੇ ਜਿਨ•ਾਂ ਨੂੰ ਮਗਰੋਂ ਪ੍ਰਤੀ ਕਲੱਬ ਇੱਕ ਇੱਕ ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਪੰਜਾਬ ਵਿਚ ਇਸ ਵੇਲੇ 17 ਹਜ਼ਾਰ ਕਲੱਬ ਹਨ ਜਿਨ•ਾਂ ਚੋਂ 9094 ਕਲੱਬ ਨਹਿਰੂ ਯੁਵਾ ਕੇਂਦਰ ਨਾਲ ਸਬੰਧਿਤ ਹਨ। ਸਰਕਾਰ ਨੇ ਪੁਰਾਣੇ ਕਲੱਬਾਂ ਨੂੰ ਫੰਡ ਦੇਣ ਦੀ ਥਾਂ ਆਪਣੇ ਕਲੱਬ ਬਣਾਉਣ ਦਾ ਫੈਸਲਾ ਕੀਤਾ ਹੈ। ਨਵੇਂ ਕਲੱਬ ਬਣਨ ਮਗਰੋਂ ਪੰਜਾਬ ਵਿਚ 42 ਹਜ਼ਾਰ ਕਲੱਬ ਹੋ ਜਾਣਗੇ।
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਵੀਂ ਕਲੱਬਾਂ ਵਾਲੀ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਯੁਵਕ ਸੇਵਾਵਾਂ ਵਿਭਾਗ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਨਵੇਂ ਕਲੱਬ ਰਜਿਸਟਰਡ ਕਰਾਉਣ ਲਈ ਹਰ ਹਲਕਾ ਇੰਚਾਰਜ ਅਤੇ ਵਿਧਾਇਕ ਤੱਕ ਪ੍ਰੋਫਾਰਮੇ ਵਗੈਰਾ ਪੁੱਜਦੇ ਕੀਤੇ ਜਾਣ। ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਤਾਂ ਇਸ ਮਾਮਲੇ ਵਿਚ ਝੰਡੀ ਲੈ ਗਏ ਹਨ ਅਤੇ ਉਨ•ਾਂ ਨੇ ਤਾਂ ਕਰੀਬ ਨੌ ਪਿੰਡਾਂ ਵਿਚ ਦਸਮੇਸ਼ ਕਲੱਬ ਵਜੋਂ ਨਵੇਂ ਕਲੱਬ ਰਜਿਸਟਰਡ ਵੀ ਕਰਾ ਦਿੱਤੇ ਹਨ। ਦਲਿਤ ਨੌਜਵਾਨਾਂ ਦੇ ਕਲੱਬ ਭਾਈ ਜੀਵਨ ਸਿੰਘ ਦੇ ਨਾਮ ਤੇ ਕਲੱਬ ਬਣਨੇ ਹਨ। ਪਤਾ ਤਾਂ ਇਹ ਵੀ ਲੱਗਾ ਹੈ ਕਿ ਬੈਕਵਾਰਡ ਕਲਾਸਜ ਦੇ ਵੱਖਰੇ ਕਲੱਬ ਬਣਾਉਣ ਦੀ ਵੀ ਯੋਜਨਾ ਹੈ ਪ੍ਰੰਤੂ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।ਹਲਕਾ ਮੌੜ ਦੇ ਪਿੰਡ ਚੋਟੀਆਂ, ਗਿੱਲ ਕਲਾਂ,ਕੋਟੜਾ ਕੌੜਿਆਂ ਵਾਲਾ,ਜੇਠੂਕੇ, ਬੁਰਜ ਮਾਨਸਾ, ਘੜੈਲਾ,ਘੜੈਲੀ,ਕਰਾੜਵਾਲਾ ਅਤੇ ਬੱਲੂਆਣਾ ਆਦਿ ਪਿੰਡਾਂ ਵਿਚ ਨਵੇਂ ਦਸਮੇਸ਼ ਕਲੱਬ ਬਣਾਏ ਗਏ ਹਨ। ਸੂਤਰ ਦੱਸਦੇ ਹਨ ਕਿ ਜੋ ਨਵੇਂ ਕਲੱਬ ਬਣਾਏ ਜਾਣੇ ਹਨ, ਉਨ•ਾਂ ਦੇ ਪ੍ਰਧਾਨ ਵੀ ਸੋਈ ਨਾਲ ਤਅੱਲਕ ਰੱਖਣ ਵਾਲੇ ਨੌਜਵਾਨ ਬਣਨਗੇ। ਕੌਮੀ ਐਵਾਰਡ ਜੇਤੂ ਸਰਬਜੀਤ ਸਿੰਘ ਜੇਠੂਕੇ ਦਾ ਪ੍ਰਤੀਕਰਮ ਸੀ ਕਿ ਜੋ ਮੌਜੂਦਾ ਨੌਜਵਾਨ ਕਲੱਬ ਹਨ, ਉਨ•ਾਂ ਵਿਚ ਦਲਿਤ ਵਰਗ ਦੇ ਨੌਜਵਾਨਾਂ ਨੂੰ ਪ੍ਰਤੀਨਿਧਤਾ ਦਿੱਤੇ ਜਾਣ ਦੀ ਵਿਵਸਥਾ ਹੈ। ਨਵੇਂ ਕਲੱਬ ਸਮਾਜਿਕ ਪਾੜਾ ਪੈਦਾ ਕਰ ਦੇਣਗੇ ਜਿਸ ਨਾਲ ਨਵੇਂ ਲੜਾਈ ਝਗੜੇ ਖੜੇ ਹੋ ਜਾਣਗੇ।
ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ• ਦਾ ਕਹਿਣਾ ਸੀ ਕਿ ਪਿੰਡਾਂ ਵਿਚ ਜਾਤ ਅਧਾਰਤ ਕਲੱਬ ਖੜ•ੇ ਕਰਨੇ ਸਿੱਖੀ ਸਿਧਾਂਤਾਂ ਦੇ ਉਲਟ ਰਵਾਇਤ ਹੈ। ਉਨ•ਾਂ ਆਖਿਆ ਕਿ ਹਾਕਮ ਧਿਰ ਏਦਾ ਕਰਕੇ ਸਿੱਖ ਅਸੂਲਾਂ ਦਾ ਘਾਣ ਕਰੇਗੀ ਅਤੇ ਦੂਰੀਆਂ ਮੇਟਣ ਦੀ ਥਾਂ ਹੋਰ ਵਧਾਏਗੀ। ਉਨ•ਾਂ ਆਖਿਆ ਕਿ ਸਰਕਾਰ ਜੋੜਨ ਵਾਲੇ ਰਾਹ ਪਵੇ। ਸੂਤਰਾਂ ਅਨੁਸਾਰ ਪੰਜਾਬ ਵਿਚ ਜੋ ਮੌਜੂਦਾ ਕਲੱਬ ਹਨ, ਉਨ•ਾਂ ਨੂੰ ਕਾਫ਼ੀ ਵਰਿ•ਆਂ ਤੋਂ ਕੋਈ ਫੰਡ ਨਹੀਂ ਮਿਲੇ ਹਨ। ਕੈਪਟਨ ਦੀ ਹਕੂਮਤ ਸਮੇਂ ਵੀ ਕਾਂਗਰਸੀ ਪੱਖੀ ਅਤੇ ਉਸ ਤੋਂ ਪਹਿਲਾਂ ਬਾਦਲ ਸਰਕਾਰ ਨੇ ਅਕਾਲੀ ਪੱਖੀ ਕਲੱਬ ਬਣਾਏ ਸਨ। ਪੰਜਾਬ ਵਿਚ ਸਿਆਸੀ ਅਧਾਰ ਤੇ ਬਣੇ 84 ਕਲੱਬ ਹਾਲੇ ਤੱਕ ਲੱਭੇ ਨਹੀਂ ਹਨ ਜਿਨ•ਾਂ ਨੂੰ ਫੰਡਾਂ ਦੇ ਗੱਫੇ ਦਿੱਤੇ ਗਏ ਸਨ। ਹਲਕਾ ਬੁਢਲਾਡਾ ਦੇ ਅਕਾਲੀ ਵਿਧਾਇਕ ਚਤਿੰਨ ਸਿੰਘ ਸਮਾਓਂ ਦਾ ਕਹਿਣਾ ਸੀ ਕਿ ਹਰ ਪਿੰਡ ਵਿਚ ਦਸਮੇਸ਼ ਅਤੇ ਭਾਈ ਜੀਵਨ ਸਿੰਘ ਕਲੱਬ ਬਣਾਏ ਜਾਣੇ ਹਨ ਜਿਨ•ਾਂ ਵਾਰੇ ਉਹ ਸਰਕਾਰੀ ਹਦਾਇਤਾਂ ਉਡੀਕ ਰਹੇ ਹਨ। ਹਲਕਾ ਮਲੋਟ ਦੇ ਅਕਾਲੀ ਵਿਧਾਇਕ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਜਿਥੇ ਪੂਰਾ ਭਾਈਚਾਰਾ ਇੱਕ ਕਲੱਬ ਲਈ ਸਹਿਮਤ ਹੋਵੇਗਾ, ਉਥੇ ਇੱਕ ਕਲੱਬ ਹੀ ਬਣੇਗਾ। ਉਨ•ਾਂ ਦੱਸਿਆ ਕਿ ਫਰਵਰੀ ਮਹੀਨੇ ਵਿਚ ਇਹ ਕੰਮ ਨੇਪਰੇ ਚਾੜ ਲਿਆ ਜਾਵੇਗਾ।
ਕੋਈ ਮਾੜੀ ਗੱਲ ਵੀ ਨਹੀਂ : ਚੇਅਰਮੈਨ
ਯੂਥ ਵੈਲਫੇਅਰ ਬੋਰਡ ਦੇ ਚੇਅਰਮੈਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਪੰਜਾਬ ਵਿਚ 31 ਮਾਰਚ ਤੱਕ 25 ਹਜ਼ਾਰ ਨਵੇਂ ਕਲੱਬ ਬਣਾਏ ਜਾਣੇ ਹਨ ਅਤੇ ਹਰ ਪਿੰਡ ਵਿਚ ਦੋ ਦੋ ਕਲੱਬ ਬਣਨੇ ਹਨ। ਉਨ•ਾਂ ਆਖਿਆ ਕਿ ਦਲਿਤਾਂ ਦੇ ਵੱਖਰੇ ਕਲੱਬ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਅਗਰ ਦਲਿਤ ਨੌਜਵਾਨਾਂ ਦੇ ਕਲੱਬ ਬਣਦੇ ਵੀ ਹਨ ਤਾਂ ਇਹ ਚੰਗੀ ਗੱਲ ਵੀ ਹੈ ਕਿਉਂਕਿ ਉਨ•ਾਂ ਨੂੰ ਇਸ ਤਰ•ਾਂ ਅੱਗੇ ਵੱਧਣ ਦੇ ਮੌਕੇ ਮਿਲਨਗੇ। ਪੇਂਡੂ ਜਵਾਨੀ ਨੂੰ ਖੇਡਾਂ ਵਾਲੇ ਪਾਸੇ ਲਾਉਣ ਅਤੇ ਪੇਂਡੂ ਵਿਕਾਸ ਵਿਚ ਭਾਗੀਦਾਰ ਬਣਾਉਣ ਖਾਤਰ ਇਹ ਉਪਰਾਲੇ ਹੋ ਰਹੇ ਹਨ। ਉਨ•ਾਂ ਦੱਸਿਆ ਕਿ ਇਨ•ਾਂ ਕਲੱਬਾਂ ਨੂੰ ਫੰਡ ਦਿੱਤੇ ਜਾਣਗੇ ਜਿਸ ਵਾਸਤੇ ਉਪ ਮੁੱਖ ਮੰਤਰੀ ਨੇ ਸਹਿਮਤੀ ਦੇ ਦਿੱਤੀ ਹੈ।
ਚਰਨਜੀਤ ਭੁੱਲਰ

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई