Young Flame Young Flame Author
Title: 'ਆਪ' 'ਚ ਜਾਏਗੀ ਪੰਜਾਬ ਸਰਕਾਰ ਦੀ 'ਬਾਗੀ ਅਫਸਰ'
Author: Young Flame
Rating 5 of 5 Des:
#dabwalinews.com ਪੰਜਾਬ ਦੀ ਬਲਾਕ ਡਿਵੈਲਪਮੈਂਟ ਪੰਚਾਇਤ ਅਫਸਰ (ਬੀਡੀਪੀਓ) ਬਲਜੀਤ ਕੌਰ ਨੇ ਪੰਜਾਬ ਸਰਕਾਰ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ...
#dabwalinews.com
ਪੰਜਾਬ ਦੀ ਬਲਾਕ ਡਿਵੈਲਪਮੈਂਟ ਪੰਚਾਇਤ ਅਫਸਰ (ਬੀਡੀਪੀਓ) ਬਲਜੀਤ ਕੌਰ ਨੇ ਪੰਜਾਬ ਸਰਕਾਰ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਸਰਕਾਰ ਨੇ ਅਬੋਹਰ ਤੋਂ ਚੰਡੀਗੜ੍ਹ ਤਬਾਦਲੇ ਦਾ ਫੈਸਲਾ ਨਾ ਬਦਲਿਆ ਤਾਂ ਉਹ ਸਖ਼ਤ ਫੈਸਲਾ ਲੈਣਗੇ।

ਕਾਬਲੇਗੌਰ ਹੈ ਕਿ ਬੀਡੀਪੀਓ ਨੇ ਸਰਕਾਰ ਵੱਲੋਂ ਪ੍ਰਚਾਰ ਲਈ ਭੇਜੀਆਂ ਵੈਨਾਂ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਿਆ ਸੀ। ਇਸ ਪ੍ਰਚਾਰ ਨੀਤੀ ਨੂੰ ਗਲਤ ਕਰਾਰ ਦਿੰਦਿਆਂ ਇਸ ਔਰਤ ਅਫਸਰ ਨੇ ਸਰਕਾਰ ਦੇ ਇਸ ਕਦਮ ‘ਚ ਸਾਥ ਦੇਣ ਤੋਂ ਨਾਂਹ ਕਰ ਦਿੱਤੀ ਸੀ। ਇਸ ਮਗਰੋਂ ਇਸ ਦਾ ਤਬਾਦਲਾ ਕਰ ਦਿੱਤਾ ਗਿਆ ਸੀ।

ਦੂਜੇ ਪਾਸੇ ਇਹ ਵੀ ਚਰਚਾ ਜਾਰੀ ਹੈ ਕਿ ਬਲਜੀਤ ਕੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਬਲਜੀਤ ਕੌਰ ਨੇ ਵੀ ਸੰਕੇਤ ਦਿੱਤੇ ਹਨ ਕਿ ਚੰਗਾ ਕੰਮ ਕਰਨ ਲਈ ਜੇ ਨੌਕਰੀ ਛੱਡ ਕੇ ਸਿਆਸਤ ਵਿੱਚ ਆਉਣਾ ਪਿਆ ਤਾਂ ਉਹ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਸ਼ਹੀਦ ਪਰਿਵਾਰ ਵਿੱਚੋਂ ਹਨ। ਉਹ ਸੱਚ ਦੀ ਆਵਾਜ਼ ਨੂੰ ਦੱਬਦੇ ਹੋਏ ਨਹੀਂ ਵੇਖ ਸਕਦੇ।

ਬਲਜੀਤ ਕੌਰ ਨੇ ਕੀ ਕਿਹਾ ਸੀ?

Facebok Post:- ਦੇਸ਼ ਅਤੇ ਵਿਦੇਸ਼ ਬੈਠੇ ਵੀਰਾਂ, ਭੈਣਾਂ ਤੇ ਮਾਤਾਵਾਂ ਨੂੰ ਅਦਬ, ਸਤਿਕਾਰ ਤੇ ਨਿਮਰਤਾ ਸਾਹਿਤ ਸਤਿ ਸ੍ਰੀ ਅਕਾਲ। ਮੈਂ ਆਪ ਜੀ ਦੇ ਧਿਆਨ ਵਿੱਚ ਬਹੁਤ ਜਰੂਰੀ ਗੱਲ ਲਿਆਉਣਾ ਚਾਹੁੰਦੀ ਹਾਂ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਵੈਨਾਂ ਆਈਆਂ ਹਨ ! ਜਿਨਾਂ ਰਾਹੀਂ ਚਾਰ ਸਾਹਿਬਜ਼ਾਦੇ ਫਿਲਮ ਦਿਖਾਉਣ ਦੇ ਬਹਾਨੇ ਸਰਕਾਰ ਆਪਣੀ ਵਾਹ ਵਾਹ ਖੱਟਣਾ ਚਾਹੁੰਦੀ ਹੈ! ਜੋ ਸਿੱਖ ਧਰਮ ਤੇ ਸਾਡੇ ਗੁਰੂ ਸਾਹਿਬਾਨ ਦੇ ਨਿਯਮਾਂ ਦੀ ਸ਼ਰੇਆਮ ਘੋਰ ਉਲੰਘਣਾ ਹੈ! ਮੇਰਾ ਮਨ ਉਸ ਟਾਈਮ ਬਹੁਤ ਦੁਖੀ ਹੋਇਆ ਜਦੋਂ ਮੈਂ ਵੈਨ ‘ਤੇ ਚਾਰ ਸਹਿਬਜ਼ਾਦੇ ਚਲਦੀ ਫਿਲਮ ਦੇ ਬਰਾਬਰ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਦੀਆਂ ਫੋਟੋਆਂ ਲੱਗੀਆਂ ਦੇਖੀਆਂ!

ਗੁਰੂ ਸਾਹਿਬਾਨ ਦੀ ਮਾਣ ਮਰਿਆਦਾ ਨੂੰ ਭੰਗ ਹੁੰਦਾ ਦੇਖ ਕੇ ਮੇਰੇ ਦਿਲ ਨੂੰ ਭਾਰੀ ਤੇ ਡੂੰਘੀ ਸੱਟ ਹੀ ਨਹੀਂ ਵੱਜੀ ਬਲਕਿ ਦਿਲ ਕੰਬ ਤੇ ਰੋ ਉੱਠਿਆ! ਇਨਸਾਨ ਚਾਹੇ ਜਿੰਨਾ ਮਰਜ਼ੀ ਵੱਡਾ ਹੋਵੇ ਤੇ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਪਰ ਕਿਸੇ ਵੀ ਇਨਸਾਨ ਨੂੰ ਗੁਰੂ ਸਾਹਿਬਾਨ ਦੇ ਬਰਾਬਰ ਫੋਟੋ ਲਾਉਣ ਦਾ ਕੋਈ ਹੱਕ ਨਹੀਂ! ਗੁਰੂ ਸਾਹਿਬਾਨ ਨੇ ਦੇਸ ਪਿੱਛੇ ਆਪਣੀਆਂ ਤੇ ਆਪਣੇ ਪਰਿਵਾਰਾਂ ਦੀਆਂ ਜਾਨਾਂ ਵਾਰ ਦਿੱਤੀਆਂ! ਗੁਰੂ ਸਾਹਿਬਾਨ ਸ੍ਰਿਸ਼ਟੀ ਦੇ ਮਾਲਕ ਨੇ! ਸਾਡਾ ਹਰ ਟਾਈਮ ਗੁਰੂ ਸਾਹਿਬਾਨ ਅੱਗੇ ਸਿਰ ਝੁਕਦਾ ਹੈ ਪਰ ਰਾਜਨੀਤਕ ਲ਼ੋਕਾਂ ਨੂੰ ਗੁਰੂ ਸਾਹਿਬਾਨ ਦੇ ਬਰਾਬਰ ਫੋਟੋਆਂ ਲਗਾਉਂਦੇ ਪਤਾ ਨੀਂ ਕਿਉਂ ਨੀ ਡਰ ਲੱਗਦਾ!

ਦੁੱਖ ਦੀ ਗੱਲ ਕਿ ਲੋਕਾਂ ਨੇ ਇਸ ਅਤਿ ਘਿਨੌਣੀ ਹਰਕਤ ਦਾ ਦੁਖ ਤਾਂ ਕੀ ਮਨਾਉਣਾ ਸੀ, ਕਿਸੇ ਨੇ ਹਾਅ ਦਾ ਨਾਅਰਾ ਤੱਕ ਨਹੀਂ ਮਾਰਿਆ! ਉਲਟਾ ਚਲਦੀ ਫਿਲਮ ਦੇ ਬਰਾਬਰ ਰਾਜਨੀਤਕ ਲੋਕਾਂ ਦੀਆਂ ਫੋਟੋਆਂ ਦੇਖ ਕੇ ਪਕੌੜੇ ਖਾ ਕੇ ਘਰਾਂ ਨੂੰ ਚਲੇ ਗਏ! ਪਰ ਕਿਸੇ ਵੀ ਇਨਸਾਨ ਨੇ ਇਹ ਨਹੀਂ ਸੋਚਿਆ ਕਿ ਰਾਜਨੀਤਕ ਲੋਕ ਸਾਡੇ ਗੁਰੂ ਸਾਹਿਬਾਨ ਦੀ ਕਿਸ ਤਰ੍ਹਾਂ ਬੇਅਦਬੀ ਕਰ ਰਹੇ ਹਨ ! ਇਥੋਂ ਇਹ ਸਿੱਧ ਹੁੰਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਦੀ ਮਾਣ ਮਰਿਆਦਾ ਦਾ ਲੋਕਾਂ ਨੂੰ ਕੋਈ ਮਤਲਬ ਨਹੀਂ ਬੱਸ ਪਕੌੜੇ ਤੇ ਜਲੇਬੀਆਂ ਖਾਣ ਤੱਕ ਮਤਲਬ ਹੈ! ਫਿੱਟ ਲਾਹਨਤ ਹੈ ਇਹੋ ਜਿਹੇ ਲੋਕਾਂ ਦੇ ਜਿੰਨਾ ਨੂੰ ਗੁਰੂ ਸਾਹਿਬਾਨਾਂ ਦੀ ਮਾਣ ਮਰਿਆਦਾ ਦਾ ਨਹੀਂ ਪਤਾ !

ਅਸੀ ਘਰਾਂ ਵਿੱਚ ਗੁਰੂ ਸਾਹਿਬਾਨਾਂ ਦੇ ਅਲੱਗ ਰੂਮ ਬਣਾਏ ਹੋਏ ਹਨ ਜਿੰਨਾ ਵਿੱਚ ਦਾਖਲ ਹੋਣ ਤੋਂ ਪਹਿਲਾਂ 100 ਵਾਰ ਡਰਦੇ ਹਾਂ ਤੇ ਮਾਣ ਮਰਿਆਦਾ ਅਨੁਸਾਰ ਦਾਖਲ ਹੁੰਦੇ ਹਾਂ ! ਪਰ ਅਤਿ ਘਿਨੌਣੀਆਂ ਹਰਕਤਾਂ ਕਰਨ ਵਾਲੇ ਪਤਾ ਨੀ ਕਿਉਂ ਨੀ ਡਰਦੇ! ਇਸ ਅਤਿ ਘਿਨੌਣੀ ਹਰਕਤਾਂ ਦਾ ਮੇਰੇ ਵੱਲੋਂ ਵਿਰੋਧ ਕਰਨ ਕਰਕੇ ਮੈਨੂੰ ਬਹੁਤ ਵੱਡੀਆਂ ਸਮੱਸਿਆਵਾਂ ਵਿੱਚੋਂ ਗੁਜਰਨਾਂ ਪੈ ਰਿਹਾ ਹੈ! ਪਰ ਗੁਰੂ ਸਾਹਿਬਾਨਾਂ ਪਿੱਛੇ ਮੇਰੀ ਜਾਨ ਵੀ ਹਾਜਰ ਹੈ! ਮੈਂ ਗੁਰੂ ਸਾਹਿਬਾਨਾਂ ਦੀ ਬੇਅਦਬੀ ਤੇ ਮਾਣ ਮਰਿਆਦਾ ਭੰਗ ਹੁੰਦੀ ਕਦੀ ਵੀ ਬਰਦਾਸਤ ਨਹੀਂ ਕਰਾਂਗੀ! ਚਾਹੇ ਮੇਰੀ ਜਾਨ ਚਲੀ ਜਾਵੇ ! ਜੇਕਰ ਤੁਹਾਨੂੰ ਮੇਰੇ ਵਿਚਾਰ ਚੰਗੇ ਲੱਗੇ ਫਿਰ ਵੀ ਜੇਕਰ ਨਾਂ ਚੰਗੇ ਲੱਗੇ ਫਿਰ ਵੀ ਕੁਮੈਂਟ, ਸ਼ੇਅਰ ਤੇ ਲਾਈਕ ਜਰੂਰ ਕਰਿਓ !

ਬਲਜੀਤ ਕੌਰ ਢਿੱਲੋਂ, ਬੀ.ਡੀ.ਪੀ.ਓ ਅਬੋਹਰ
ABP
प्रतिक्रियाएँ:

About Author

Advertisement

एक टिप्पणी भेजें