Dabwalinews.com Dabwalinews.com Author
Title: ਅਮਨ ਸਾਂਤੀ ਬਣਾਈ ਰੱਖਣ ਦੀ ਅਪੀਲ, ਡੀ.ਸੀ. ਅਤੇ ਐਸ.ਐਸ.ਪੀ. ਨੇ ਬੈਠਕ ਕਰਕੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
Author: Dabwalinews.com
Rating 5 of 5 Des:
#dabwalinews.com ਸ੍ਰੀ ਮੁਕਤਸਰ ਸਾਹਿਬ,21 ਅਗਸਤ, ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਆਈ.ਏ.ਐਸ. ਨੇ ਅੱਜ ਇੱਥੇ ਐਸ.ਐਸ.ਪੀ. ਸ੍ਰੀ ਸੁਸ਼ੀਲ ਕੁਮਾਰ ਨਾਲ ਸਾਂਝੀ ਬੈਠਕ...
#dabwalinews.com
ਸ੍ਰੀ ਮੁਕਤਸਰ ਸਾਹਿਬ,21 ਅਗਸਤ,
ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਆਈ.ਏ.ਐਸ. ਨੇ ਅੱਜ ਇੱਥੇ ਐਸ.ਐਸ.ਪੀ. ਸ੍ਰੀ ਸੁਸ਼ੀਲ ਕੁਮਾਰ ਨਾਲ ਸਾਂਝੀ ਬੈਠਕ ਵਿਚ ਜ਼ਿਲੇ ਵਿਚ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ। ਇਸ ਬੈਠਕ ਤੋਂ ਬਾਅਦ ਉਨਾਂ ਕਿਹਾ ਕਿ ਜ਼ਿਲੇ ਵਿਚ ਅਮਨ ਕਾਨੂੰੂਨ ਦੀ ਸਥਿਤੀ ਪੂਰੀ ਤਰਾਂ ਨਾਲ ਆਮ ਵਾਂਗ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਆਉਣ ਵਾਲੇ ਦਿਨਾਂ ਦੌਰਾਨ ਕਿਸੇ ਵੀ ਪ੍ਰਕਾਰ ਦੀ ਭੜਕਾਹਟ ਵਿਚ ਨਾ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮੌਕਿਆ ਤੇ ਅਫਵਾਹਾਂ ਤੋਂ ਸਾਵਧਾਨ ਰਹਿਣ ਦੀ ਜਰੂਰਤ ਹੈ। ਉਨਾਂ ਨੇ ਕਿਹਾ ਕਿ ਜ਼ਿਲੇ ਦੇ ਨਾਗਰਿਕ ਅਫਵਾਹਾਂ ਤੋਂ ਸੁਚੇਤ ਰਹਿਣ। ਉਨਾਂ ਨੇ ਸੋਸ਼ਲ ਮੀਡੀਆ ਸਬੰਧੀ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸ਼ੋਸਲ ਮੀਡੀਆ ਤੇ ਕਿਸੇ ਵੀ ਧਰਮ, ਫਿਰਕੇ, ਸਮੁਦਾਏ ਜਾਂ ਜਾਤੀ ਸਬੰਧੀ ਕੋਈ ਵੀ ਇਤਰਾਜਯੋਗ ਪੋਸਟ ਅਪਲੋਡ ਕਰਨ ਤੋਂ ਗੁਰੇਜ ਕਰਨ ਅਤੇ ਅਜਿਹੀਆਂ ਪੋਸਟਾਂ ਨੂੰ ਲਾਈਕ, ਕੁਮੈਂਟ ਤੇ ਸ਼ੇਅਰ ਨਾ ਕੀਤਾ ਜਾਵੇ। ਉਨਾਂ ਨੇ ਕਿਹਾ ਕਿ ਸੁਰੱਖਿਆ ਏਂਜਸੀਆਂ ਦੀ ਸੋਸ਼ਲ ਮੀਡੀਆ ਦੇ ਨਜਰ ਹੈ ਅਤੇ ਜੋ ਵੀ ਸਾਈਬਰ ਕਾਨੂੰਨਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਭ ਧਿਰਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨਾਂ ਨੇ ਕਿਹਾ ਕਿ ਹਰ ਇਕ ਨਾਗਰਿਕ ਨੂੰ ਪ੍ਰਸਾਸ਼ਨ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਉਨਾਂ ਨੇ ਸਿਹਤ, ਜਨ ਸਿਹਤ, ਫਾਇਰ ਬ੍ਰੀਗੇਡ ਆਦਿ ਨੂੰ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ।
ਐਸ.ਐਸ.ਪੀ. ਸ੍ਰੀ ਸੁਸ਼ੀਲ ਕੁਮਾਰ ਨੇ ਜ਼ਿਲਾ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਲੋਕ ਕਿਸੇ ਵੀ ਘਬਰਾਹਟ ਵਿਚ ਨਾ ਆਉਣ ਅਤੇ ਵਿਵਸਥਾ ਬਣਾਈ ਰੱਖਣ ਵਿਚ ਪੁਲਿਸ ਅਤੇ ਪ੍ਰਸਾਸ਼ਨ ਦਾ ਸਹਿਯੋਗ ਕਰਨ।
ਬੈਠਕ ਵਿਚ ਹੋਰਨਾਂ ਤੋਂ ਇਲਾਵਾ ਐਸ.ਪੀ. ਸ੍ਰੀ ਬਲਜੀਤ ਸਿੰਘ ਸਿੱਧੂ ਅਤੇ ਸ੍ਰੀ ਜਸਪਾਲ, ਐਸ.ਡੀ.ਐਮ. ਸ੍ਰੀ ਰਾਜਪਾਲ ਸਿੰਘ ਅਤੇ ਸ੍ਰੀ ਨਰਿੰਦਰ ਸਿੰਘ, ਸਹਾਇਕ ਕਮਿਸ਼ਨਰ ਸ: ਗੋਪਾਲ ਸਿੰਘ, ਐਕਜੀਕੁਟਿਵ ਮੈਜੀਸਟ੍ਰੇਟ ਮੈਡਮ ਵੀਰਪਾਲ ਕੌਰ, ਏ.ਸੀ.ਯੁ.ਟੀ. ਮੈਡਮ ਕਨੂੰ ਗਰਗ, ਡੀਆਰਓ ਸ: ਅਵਤਾਰ ਸਿੰਘ, ਸਿਵਲ ਸਰਜਨ ਡਾ: ਸੁਖਪਾਲ ਸਿੰਘ ਆਦਿ ਵੀ ਹਾਜਰ ਸਨ।
प्रतिक्रियाएँ:

About Author

Advertisement

एक टिप्पणी भेजें