ਵਿਦਿਅਰਥੀਆਂ ਵੱਲੋਂ ਜਿਲਾਂ ਕਾਨੂੰਨੀ ਸੇਵਾਵਾਂ ਦਫਤਰ ਸ੍ਰੀ ਮੁਕਤਸਰ ਸਾਹਿਬ ਦੇ ਫਰੰਟ ਆਫਿਸ ਦਾ ਦੌਰਾ
ਸ੍ਰੀ ਮੁਕਤਸਰ ਸਾਹਿਬ, 6 ਮਈ : (ਡੱਬਵਾਲੀ ਨਿਊਜ਼ )
ਨਾਲਸਾ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀਆ ਹਦਾਇਤਾ ਅਨੁਸਾਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਹਿਬ ਵੱਲੋ ਸਟੂਡੈਂਟ ਲੀਗਲ ਲਿਟਰੇਸੀ ਕਲੱਬਾਂ ਦੀ ਸਥਾਪਨਾ ਕੀਤੀ ਹੋਈ ਹੈ । ਅੱਜ ਸਰਕਾਰੀ ਹਾਈ ਸਕੂਲ ਮਡਾਹਰ ਕਲਾਂ ਵਿਖੇ ਚੱਲ ਰਹੇ ਲੀਗਲ ਲਿਟਰੇਸੀ ਕਲੱਬ ਦੇ ਇੰਚਾਰਜ ਅਧਿਆਪਕ ਅਤੇ ਵਿਦਿਆਰਥੀ ਜਿਲਾਂ ਕਚਹਿਰੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਏ.ਡੀ.ਆਰ ਸੈਂਟਰ ਦੇ ਫਰੰਟ ਆਫਿਸ ਵਿੱਚ ਹਾਜ਼ਰ ਹੋਏ । ਫਰੰਟ ਆਫਿਸ ਵਿੱਚ ਤਾਇਨਾਤ ਸ੍ਰੀ ਧਲਵੰਤ ਸਿੰਘ ਉਪੱਲ ਰਿਟੇਨਰ ਵਕੀਲ ਅਤੇ ਪੀ. ਐੱਲ. ਵੀ. ਵੱਲੋ ਵਿਦਿਆਰਥੀਆਂ ਨੂੰ ਫਰੰਟ ਆਫਿਸ ਅਤੇ ਅਦਾਲਤ ਦੇ ਕੰਮ ਕਾਜ ਸਬੰਧੀ ਜਾਣੂ ਕਰਵਾਇਆ ਅਤੇ ਅਦਾਲਤਾਂ ਵਿੱਚ ਜਿੱਥੇ ਕੇਸਾਂ ਦੀ ਸੁਣਵਾਈ ਹੁੰਦੀ ਹੈ ਉਹ ਕੋਰਟ ਕੰਪਲੈਕਸ ਵੀ ਦਿਖਾਇਆ । ਇਸ ਤੋ ਇਲਾਵਾਂ ਬੱਚਿਆ ਨੂੰ ਨਾਲਸਾ ਦੀਆ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ । ਲੀਗਲ ਲਿਟਰੇਸੀ ਕਲੱਬ ਦੇ ਇੰਚਾਰਜ ਅਧਿਆਪਕ ਅਤੇ ਵਿਦਿਆਰਥੀਆਂ ਨੇ ਕਿਹਾ ਕਿ ਸਾਨੂੰ ਅੱਜ ਕਚਹਿਰੀ ਕੰਪਲੈਕਸ ਆ ਕੇ ਕਾਨੂੰਨ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਮਿਲੀ ਹੈ ਅਤੇ ਸਾਡੀ ਜਾਣਕਾਰੀ ਵਿੱਚ ਵਾਧਾ ਹੋਇਆ ਹੈ ।

No comments:
Post a Comment