health

[health][bsummary]

sports

[sports][bigposts]

entertainment

[entertainment][twocolumns]

Comments

ਚੋਣ ਖ਼ਰਚਾ ਆਬਜ਼ਰਵਰਾਂ ਨੇ ਸੰਭਾਲਿਆ ਚਾਰਜ-ਜ਼ਿਲਾ ਚੋਣ ਅਫ਼ਸਰ

ਉਮੀਦਵਾਰਾਂ ਦੇ ਚੋਣ ਖ਼ਰਚਿਆਂ 'ਤੇ ਰੱਖਣਗੇ ਬਾਜ਼ ਅੱਖ
ਬਠਿੰਡਾ, 22 ਅਪ੍ਰੈਲ (ਡੱਬਵਾਲੀ ਨਿਊਜ਼  ): ਜ਼ਿਲਾ ਚੋਣ ਅਫ਼ਸਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਬਠਿੰਡਾ ਵਿਖੇ ਦੋ ਖ਼ਰਚਾ ਆਬਜ਼ਰਵਰਾਂ ਨੇ ਆਪਣਾ ਚਾਰਜ ਸੰਭਾਲ ਲਿਆ ਹੈ। ਮੁਬੰਈ ਤੋਂ ਆਏ ਇਨਾਂ ਚੋਣ ਆਬਜ਼ਰਵਰਾਂ ਵਲੋਂ ਉਮੀਦਵਾਰਾਂ ਦੇ ਚੋਣ ਖ਼ਰਚਿਆਂ 'ਤੇ ਪੂਰੀ ਨਿਗਰਾਨੀ ਰੱਖੀ ਜਾਵੇਗੀ।

ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਆਈ.ਆਰ.ਐਸ. ਅਫ਼ਸਰਾਂ ਵਜੋਂ ਸੇਵਾ ਨਿਭਾਅ ਰਹੇ ਸ਼੍ਰੀ ਮਯੰਕ ਪਾਂਡੇ ਅਤੇ ਸ਼੍ਰੀ ਅਜੇ ਕੁਮਾਰ ਅੋਝਾ ਬਠਿੰਡਾ ਵਿਖੇ ਚੋਣ ਖ਼ਰਚਾ ਆਬਜ਼ਰਵਰਾਂ ਵਜੋਂ ਪਹੁੰਚ ਕੇ ਉਨਾਂ ਆਪਣਾ ਚਾਰਜ ਸੰਭਾਲ ਲਿਆ ਹੈ। ਉਨਾਂ ਦੱਸਿਆ ਕਿ ਸ਼੍ਰੀ ਮਯੰਕ ਪਾਂਡੇ ਬਠਿੰਡਾ ਲੋਕ ਸਭਾ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕੇ ਸਰਦੂਲਗੜ, ਮਾਨਸਾ, ਬੁਢਲਾਡਾ, ਤਲਵੰਡੀ ਸਾਬੋ ਅਤੇ ਮੌੜ ਹਲਕੇ ਵਿਚ ਅਤੇ ਸ਼੍ਰੀ ਅਜੇ ਕੁਮਾਰ ਅੋਝਾ ਵਿਧਾਨ ਸਭਾ ਹਲਕਾ ਲੰਬੀ, ਭੁੱਚੋ, ਬਠਿੰਡਾ ਸ਼ਹਿਰੀ ਅਤੇ ਬਠਿੰਡਾ ਦਿਹਾਤੀ ਖੇਤਰ ਨਾਲ ਸਬੰਧਤ ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਖ਼ਰਚਿਆਂ 'ਤੇ ਨਜ਼ਰ ਰੱਖਣਗੇ। ਇਹ ਆਬਜ਼ਰਵਰ 23 ਮਈ ਤੱਕ ਇੱਥੇ ਆਪਣੀਆਂ ਸੇਵਾਵਾਂ ਨਿਭਾਉਣਗੇ।
ਸ਼੍ਰੀ. ਬੀ. ਸ੍ਰੀਨਿਵਾਸਨ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨਾਂ ਨੂੰ ਚੋਣ ਲੜ ਰਹੇ ਉਮੀਦਵਾਰਾਂ ਵਲੋਂ ਕਿਸੇ ਵੀ ਤਰਾਂ ਚੋਣ ਖ਼ਰਚਿਆਂ ਸਬੰਧੀ ਕੋਈ ਵੀ ਸ਼ਿਕਾਇਤ ਹੋਵੇ ਤਾਂ ਉਹ ਸ਼੍ਰੀ ਮਯੰਕ ਪਾਂਡੇ ਨਾਲ ਉਨਾਂ ਦੇ ਮੋਬਾਇਲ ਨੰਬਰ 83607-57315 ਅਤੇ ਸ਼੍ਰੀ ਅਜੇ ਕੁਮਾਰ ਅੋਝਾ ਨਾਲ ਉਨਾਂ ਦੇ ਮੋਬਾਈਲ ਨੰਬਰ 70090-32161 'ਤੇ ਸੰਪਰਕ ਕਰ ਸਕਦੇ ਹਨ।

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई