health
[health][bsummary]
sports
[sports][bigposts]
entertainment
[entertainment][twocolumns]
Comments
ਕੀ ਸਾਕਾ ਨੀਲਾ ਤਾਰਾ ਲਈ ਇਕੱਲੀ ਇੰਦਰਾ ਗਾਂਧੀ ਹੀ ਜਿਵੇਂਵਾਰ ਸੀ ।
![]() |
ਲੇਖਕ ਬਲਰਾਜ ਸਿੰਘ ਬਰਾੜ , 9914740184 |
ਜੂਨ 1984 ਦਾ ਪਹਿਲਾ ਹਫ਼ਤਾ ਸਿੱਖ ਕੌਮ ਲਈ ਬੜਾ ਮੰਦਭਾਗਾ ਅਤੇ ਕਦੇ ਵੀ ਨਾ ਭੁੱਲਣ ਯੋਗ ਨਾਸੂਰ ਬਣ ਗਿਆ ਜਿਸ ਦੀ ਟੀਸ ਸਿੱਖ ਹਿਰਦਿਆਂ ਵਿਚ ਰਹਿੰਦੀ ਦੁਨੀਆਂ ਤੱਕ ਪੈਂਦੀ ਰਹੇਗੀ।ਇਸ ਕੁਲੇਹਿਣੇ ਹੱਫਤੇ ਬਹੁਤ ਮੁਕੱਦਸ ਸਥਾਨ ਸ੍ਰੀ ਆਕਾਲ ਤਖਤ ਸਾਹਿਬ ਉਪਰ ,ਭਾਰਤੀ ਹਕੂਮਤ ਦਾ ਹੁਕਮ ਮੰਨਦਿਆਂ ,ਸਾਡੀ ਆਪਣੀ ਹੀ ਫੌਜ ਨੇ ਤੋਪਾਂ ਅਤੇ ਟੈਂਕਾਂ ਦੇ ਗੋਲਿਆਂ ਨਾਲ ਹਮਲਾ ਕਰਕੇ ਢਹਿ ਢੇਰੀ ਕਰ ਦਿੱਤਾ ਗਿਆ ਸੀ ਅਤੇ ਰੁਹਾਨੀਅਤ ਦਾ ਮੁਜੱਸਮਾ ਪਵਿੱਤਰ ਸ੍ਰੀ ਦਰਬਾਰ ਸਾਹਿਬ ਨੂੰ ਵੀ ਗੋਲੀਆਂ ਨਾਲ ਜ਼ਖ਼ਮੀ ਕਰ ਦਿੱਤਾ ਗਿਆ ਅਤੇ ਇਕ ਗੋਲੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਜ਼ਖਮੀ ਹੋ ਗਈ ਅਤੇ ਤਾਬੇ ਬੈਠਾ ਇਕ ਸਿੰਘ ਵੀ ਸ਼ਹੀਦ ਹੋ ਗਿਆ ਸੀ । ਇਸ ਤੋਂ ਇਲਾਵਾ ਪੰਜਾਬ ਵਿਚਲੇ ਤਿੰਨ ਦਰਜਨ ਦੇ ਕਰੀਬ ਗੁਰੂ ਘਰਾਂ ਤੇ ਫੌਜ ਨੇ ਹਮਲਾ ਕਰਕੇ ਬੇਅਦਬੀ ਕੀਤੀ ਅਤੇ ਹਜ਼ਾਰਾਂ ਬੇਗੁਨਾਹ ਸਿੱਖ ਬੱਚੇ ਬੱਚੀਆਂ, ਨੌਜਵਾਨਾਂ, ਔਰਤਾਂ ਅਤੇ ਬਜ਼ੁਰਗਾਂ ਦਾ ਕੱਤਲੇਆਮ ਕੀਤਾ ਅਤੇ ਸੈਂਕੜੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਦੂਰ ਦੁਰਾਡੇ ਦੀਆਂ ਜੇਲਾਂ ਵਿੱਚ ਡੱਕ ਦਿੱਤਾ ਅਤੇ ਅਣਮਨੁੱਖੀ ਤਸੀਹੇ ਦੇ ਕੇ ਜੁਲਮ ਢਾਹਿਆ ਅਤੇ ਉਹਨਾਂ ਦੀ ਜਵਾਨੀ ਦਾ ਕੀਮਤੀ ਸਮਾਂ ਜੇਲ੍ਹਾਂ ਵਿਚ ਸੜਦਿਆਂ ਬਰਬਾਦ ਹੋ ਗਿਆ।
ਇਹ ਘੱਲੂਘਾਰਾ ਕਿਵੇਂ ਵਾਪਰਿਆ ਕਿਉਂ ਵਾਪਰਿਆ ਇਹ ਬਹੁਤ ਲੰਮਾ ਚੌੜਾਂ ਵਖਿਆਨ ਹੈ। ਬੇਸ਼ਕ ਵਿਸ਼ੇਸ਼ ਤੌਰ ਤੇ ਸਰਸਰੀ ਨਜ਼ਰ ਮਾਰਿਆਂ ਇਸ ਘੱਲੂਘਾਰੇ ਦੀ ਮੁੱਖ ਸੂਤਰਧਾਰ ਉਸ ਸਮੈਂ ਦੀ ਤੱਤਕਾਲੀ ਸ਼ਾਸਕ ਸ੍ਰੀਮਤੀ ਇੰਦਰਾ ਗਾਂਧੀ ਹੀ ਜਾਪਦੀ ਹੈ ਪਰ ਜੇ ਹਾਲਾਤਾਂ ਦਾ ਡੂੰਘਾ ਅਧਿਐਨ ਕੀਤਾ ਜਾਵੇ ਉਸ ਪਿੱਛੋਂ ਕੁੱਝ ਵਿਸ਼ੇਸ਼ ਸਿੱਖ ਵਿਰੋਧੀ ਤਾਕਤਾਂ ਦੀ ਕਾਰਜਕਾਰੀ ਵੀ ਸਾਡਾ ਧਿਆਨ ਖਿੱਚਦੀ ਪ੍ਰਤੀਤ ਹੁੰਦੀ ਹੈ।ਇਕ ਜੁਝਾਰੂ ਅਤੇ ਜੰਗਜੂ ਕੌਮ , ਜਿਸਦਾ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਪਿਆ ਉਹਨਾਂ ਦੇ ਵਿਰਾਸਤੀ ਕੇਂਦਰ ਸ੍ਰੀ ਆਕਾਲ ਤਖਤ ਸਾਹਿਬ ਨਾਲ ਮੱਥਾ ਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਜ਼ਾਹਿਰ ਹੈ ਕੁਝ ਵਿਸ਼ੇਸ਼ ਤਾਕਤਾਂ ਗੁੱਝੇ ਰੂਪ ਵਿਚ ਅੰਦਰੋ ਅੰਦਰੀ ਉਸ ਨੂੰ ਉਕਸਾ ਰਹੀਆਂ ਸਨ ਜਿਹਨਾਂ ਤੇ ਸੰਖੇਪ ਝਾਤ ਮਾਰਨ ਦੀ ਕੋਸ਼ਿਸ਼ ਕਰਾਗੇ। ਜਿਥੋਂ ਤੱਕ ਧਰਮ ਮੋਰਚਾ ਲਾਈ ਬੈਠੇ ਅਕਾਲੀਆਂ ਦੀ ਅਤੇ ਕਾਂਗਰਸ ਚ ਬੈਠੇ ਸਿੱਖਾਂ ਦੀ ਗੱਲ ਹੈ ਸੱਭ ਤੋ ਪਹਿਲਾਂ ਸਮਝੌਤੇ ਦੇ ਨਾਮ ਹੇਠ ਅਕਾਲੀਆਂ ਲੀਡਰਾਂ ਨੂੰ ਥਕਾ ਲਿਆ ਗਿਆ ਉਸਨੂੰ ਪਤਾ ਸੀ ਮੈਂ ਦੇਣਾ ਕੁੱਛ ਨਹੀਂ ਬਸ ਮੱਸਲੇ ਨੂੰ ਲਟਕਾਉਣਾ ਹੀ ਇਕੋ ਇਕ ਮਕਸਦ ਸੀ। ਬਹੁਤ ਤੇਜ਼ ਤਰਾਰ ਸਿਆਸਤਦਾਨ ਸੀ ਉਹ ਭਿੰਡਰਾਂਵਾਲੇ ਸੰਤਾਂ ਦੀ ਚੜ੍ਹਤ ਤੋਂ ਪ੍ਰੇਸ਼ਾਨ ਅਕਾਲੀ ਲੀਡਰਾਂ ਦਾ ਰੁੱਖ ਵੀ ਦੇਖ ਰਹੀ ਸੀ ਅਤੇ ਮੀਟਿੰਗ ਦਰ ਮੀਟਿੰਗ ਕਰਕੇ ਅਕਾਲੀ ਲੀਡਰਸ਼ਿਪ ਨੂੰ ਇਕ ਕਿਸਮ ਨਾਲ ਥਕਾ ਲਿਆ ਸੀ ਅਤੇ ਸਰਦਾਰ ਬੂਟਾ ਸਿੰਘ ਵਰਗੇ ਕਾਂਗਰਸੀ ਸਿੱਖ ਆਗੂ ਵੀ ਸਿਥੇ ਪੈ ਚੁੱਕੇ ਸਨ। ਉਹ ਅਕਾਲੀ ਲੀਡਰਾਂ ਦੀ ,ਸੰਤ ਭਿੰਡਰਾਂਵਾਲਿਆਂ ਬਾਬਤ ਡਰੀ ਸਹਿਮੀ ਸੋਚ , ਮਹਿਸੂਸ ਕਰ ਚੁੱਕੀ ਸੀ ।ਮਈ ਦੇ ਅਖੀਰ ਚ ਹੋਈ ਮੀਟਿੰਗ ਚ ਉਸਨੇ ਚੰਗੀ ਤਰ੍ਹਾਂ ਭਾਂਪ ਲਿਆ ਸੀ ਅਕਾਲੀ ਆਗੂ ਇਹ ਭਾਣਾ ਵਰਤ ਜਾਣ ਪਿਛੋਂ ਵੱਡੇ ਵੱਡੇ ਧੜੱਲੇਦਾਰ ਸਿਆਸੀ ਬਿਆਨਾਂ ਤੋਂ ਵੱਧ ਕੁੱਝ ਨਹੀਂ ਕਰਨਗੇ ਅਤੇ ਕਈ ਲੋਕ ਤਾਂ ਅਕਾਲੀ ਆਗੂਆਂ ਦੀ ਮੂਕ ਸਹਿਮਤੀ ਦੀ ਗੱਲ ਵੀ ਕਰਦੇ ਹਨ ਅਤੇ ਇਕ ਗੁਪਤ ਚਿੱਠੀ ਦੀ ਗੱਲ ਵੀ ਸਿਆਸੀ ਗਲਿਆਰਿਆਂ ਚ ਘੁੰਮੀ ਪਰ ਸਚਾਈ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਜਿਸ ਤਰ੍ਹਾਂ ਬਾਅਦ ਵਿੱਚ ਆਈ ਅਕਾਲੀ ਭਾਜਪਾ ਸਰਕਾਰ ਦਾ ਰਵਈਆ ਸਾਕਾ ਨੀਲਾ ਤਾਰਾ ਪ੍ਰਤੀ ਰਿਹਾ ਉਹ ਕਈ ਸ਼ੰਕੇ ਜ਼ਰੂਰ ਖੜ੍ਹੇ ਕਰਦਾ। ਸੁਮੇਧ ਸੈਣੀ ਵਰਗੇ ਜ਼ਾਲਮ ਅਫਸਰ ਨੂੰ ਪੰਜਾਬ ਪੁਲਸ ਦਾ ਮੁਖੀ ਥਾਪਣਾ ਅਤੇ ਇਜ਼ਹਾਰ ਆਲਮ ਦੇ ਪਰਵਾਰ ਨੂੰ ਵੱਕਾਰੀ ਅਹੁਦੇ ਬਖਸ਼ਣਾ ਸ਼ੱਕ ਜ਼ਰੂਰ ਪੈਦਾ ਕਰਦਾ।ਇਕ ਵੀ ਝੂਠੇ ਮੁਕਾਬਲੇ ਦੀ ਪੜਤਾਲ ਨਾ ਕਰਵਾਉਣ ਅਤੇ ਸਾਰੇ ਮਾਮਲੇ ਦੀ ਛਾਣਬੀਣ ਕਰਨ ਲਈ ਜਸਟਿਸ ਅਜੀਤ ਸਿੰਘ ਜੀ ਦੀ ਅਗਵਾਈ ਚ ਬਣੇ ਗੈਰ ਸਰਕਾਰੀ ਕਮਿਸ਼ਨ , ਮਨੁੱਖੀ ਅਧਿਕਾਰ ਸੰਗਠਨ,ਉਪਰ ਵੀ ਅਕਾਲੀ ਭਾਜਪਾ ਸਰਕਾਰ ਨੇ ਹਾਈ ਕੋਰਟ ਜਾ ਕੇ ਪਬੰਦੀ ਲਗਵਾ ਦੇਣਾ ਬਹੁਤ ਗੁੱਝਾ ਇਛਾਰਾ ਕਰਦਾ ਜਾਪਦਾ ਹੈ। ਸਾਕਾ ਨੀਲਾ ਤਾਰਾ ਵਾਪਰਨ ਤੋਂ ਬਾਅਦ ਅਕਾਲੀ ਦਲ ਨੇ ਸਿਰੇ ਦੀ ਸਿੱਖ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਪਤੀ ਪਤਨੀ ਵਾਲਾ ਨਾਤਾ ਗੰਢਕੇ ਰਾਜਭਾਗ ਦਾ ਸੁੱਖ ਮਾਣਨਾ ਲੋਕ ਦਿਲਾਂ ਚ ਸੰਕੇ ਪੈਦਾ ਕਰਦਾ ਹੈ ਅਤੇ ਇੱਥ ਅਕਾਲੀ ਦਲ ਵੀ ਮੂਕ ਕਾਰਕ ਹੀ ਜਾਪ ਰਿਹਾ। ਭਾਰਤੀ ਜਨਤਾ ਪਾਰਟੀ ਦੀ ਸਹਿਮਤੀ ਤਾਂ ਖੁੱਲਕੇ ਸਾਹਮਣੇ ਆਉਂਦੀ ਹੈ ਜਦੋਂ ਇਸ ਪਾਰਟੀ ਦਾ ਸਿਰੇ ਦਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਆਪਣੀ ਸਵੈ ਜੀਵਨੀ ,ਮਾਈ ਲਾਈਫ ਮਾਈ ਕੰਟਰੀ ਵਿਚ ਸਪੱਸ਼ਟ ਲਿਖਿਆ ਹੈ ਕਿ ਸ਼੍ਰੀਮਤੀ ਇੰਦਰਾ ਗਾਂਧੀ ਸ੍ਰੀ ਆਕਾਲ ਤਖਤ ਉਪਰ ਹਮਲਾ ਤੋਂ ਕਰਨ ਸਬੰਧੀ ਝਿਜਕ ਰਹੀ ਸੀ ਪਰ ਮੈਂ ਉਸ ਨੂੰ ਇਹ ਕੰਮ ਜਲਦੀ ਕਰਨ ਨੂੰ ਕਿਹਾ ਅਤੇ ਬਾਅਦ ਵਿੱਚ ਅਟੱਲ ਬਿਹਾਰੀ ਵਾਜਪਾਈ ਨੇ ਇੰਦਰਾਂ ਨੂੰ ਦੁਰਗਾ ਦਾ ਖਿਤਾਬ ਦਿੱਤਾ। ਇੰਦਰਾਂ ਗਾਂਧੀ ਵਾਜਪਾਈ ਨਾਲ ਅਕਸਰ ਹੀ ਸਿਆਸੀ ਮਸਲਿਆਂ ਉਪਰ ਵਿਚਾਰ ਵਟਾਂਦਰਾ ਕਰਦੀ ਸੀ ਅਤੇ ਸੋਨੀਆ ਗਾਂਧੀ ਵੀ ਆਪਣੀਂ ਸੱਸ ਦੀ ਨਸੀਹਤ ਤੇ ਦੁਚਿੱਤੀ ਸਮੇਂ ਵਾਜਪਾਈ ਦੀ ਸਲਾਹ ਲੈਂਦੀ ਸੀ ਇਸਦਾ ਜ਼ਿਕਰ ਇਕ ਮਹਿਲਾ ਪੱਤਰਕਾਰ ਨੇ ਆਪਣੀ ਇਕ ਕਿਤਾਬ ਵਿਚ ਕੀਤਾ ਹੈ।ਬਾਕੀ ਹਰ ਇਕ ਨੇ ਸਾਡੀਆਂ ਹੱਕੀ ਮੰਗਾਂ ਨੂੰ ਟੀਰੀ ਅੱਖ ਨਾਲ ਹੀ ਵੇਖਿਆ। ਸਰਕਾਰ ਨੇ ਬੜੀ ਖੋਟੀ ਨੀਤ ਨਾਲ ਗੋਦੀ ਮੀਡੀਏ ਰਾਹੀਂ ਸਾਰੇ ਦੇਸ਼ ਚ ਸਾਡਾ ਵੱਖਵਾਦੀ ਅਕਸ ਪੇਸ਼ ਕੀਤਾ। ਕਦੇ ਵੀ ਸੰਤ ਭਿੰਡਰਾਂਵਾਲਿਆਂ ਨੇ ਸਿਧੇ ਖਾਲਿਸਤਾਨ ਨਹੀਂ ਮੰਗਿਆ ਸੀ ਅਸਲ ਚ ਮੁੱਦਾ ਤਾਂ ਸਿਰਫ ਪੰਜਾਬ ਤੋਂ ਖੋਹੇ ਹੱਕ ਵਾਪਸ ਮੰਗਣੇ ਸਨ ਗੋਦੀ ਮੀਡੀਏ ਨੇ ਤਾਂ ਕਿਸਾਨ ਅੰਦੋਲਨ ਨੂੰ ਵੀ ਅੱਤਵਾਦ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੇ। ਪੰਜਾਬ ਦੇ ਹਿੰਦੂ ਵੀਰ ਵੀ ਭੁਲਚਾਏ ਗਏ ਅਤੇ ਸਿੱਖਾਂ ਦੀ ਹਰ ਜਾਇਜ਼ ਮੰਗ ਨੂੰ ਟੀਰ ਪਾਕੇ ਵੇਖਦੇ ਰਹੇ। ਪੰਜਾਬੀ ਭਾਸ਼ਾ ਦੇ ਨਾਂ ਤੇ ਪੰਜਾਬੀ ਸੂਬਾ ਮੰਗਣਾ ਵੀ ਖਾਲਿਸਤਾਨ ਦਾ ਭੂਤ ਬਣ ਗਿਆ। ਸ਼ੁਰੂ ਵਿਚ ਅੰਗਰੇਜ਼ਾਂ ਕੋਲ ਮਾਸਟਰ ਤਾਰਾ ਸਿੰਘ ਜ਼ਰੂਰ ਇਸ ਮੁੱਦੇ ਨੂੰ ਉਭਾਰਦੇ ਰਹੇ ਸਨ ਪਰ ਬਾਅਦ ਵਿੱਚ ਉਹਨਾਂ ਨਹਿਰੂ ਅਤੇ ਗਾਂਧੀ ਦੁਵਾਰਾ ਦਿੱਤੇ ਗਏ ਵਾਅਦਿਆਂ ਤੇ ਵਿਸ਼ਵਾਸ ਕਰਕੇ ਸਿੱਖਾਂ ਦੀ ਹੋਣੀ ਨੂੰ ਪੂਰੀ ਤਰ੍ਹਾਂ ਭਾਰਤ ਨਾਲ ਜੋੜ ਦਿੱਤਾ ਬੇਸ਼ਕ ਉਹ ਵਾਅਦੇ ਵਫ਼ਾ ਨਹੀਂ ਹੋਏ। ਅੱਜ਼ ਵੀ ਮੁੱਠੀ ਭਰ ਲੋਕਾਂ ਵਲੋਂ ਖਾਲਿਸਤਾਨ ਦੇ ਨਾਹਰੇ ਲਾ ਕੇ ਸੁਮੁੱਚੇ ਸਿੱਖ ਜਗਤ ਦਾ ਨੁਕਸਾਨ ਕੀਤਾ ਜਾ ਰਿਹਾ। ਕਿਸੇ ਤਰਾਂ ਵੀ ਪੰਜਾਬ ਅਤੇ ਸਿੱਖ ਕੌਮ ਦੇ ਹਿੱਤ ਵਿੱਚ ਨਹੀਂ।ਮੁਕਦੀ ਗੱਲ ਕਿਸੇ ਵੀ ਸਿਆਸੀ ਪਾਰਟੀ ਨੇ ਸਿੱਖਾਂ ਦਾ ਦਰਦ ਨਹੀ ਸੱਮਝਿਆ ਅਤੇ ਸਾਰੀਆਂ ਸਿਆਸੀ ਧਿਰਾਂ ਦੀ ਮੂਕ ਸਹਿਮਤੀ ਸੀ ਜਿਸਦਾ ਤਤਕਾਲੀ ਸ਼ਾਸਕ ਨੂੰ ਪੂਰਾ ਅਹਿਸਾਸ ਸੀ ਅਤੇ ਉਸ ਨੇ ਆਪੂ ਬਣਾਏ ਇਸ ਮਹੋਲ ਦਾ ਫਾਇਦਾ ਚੁੱਕਿਆ ।ਇਥੋਂ ਤੱਕ ਬਰਤਾਨੀਆ ਦੀ ਤੱਤਕਾਲੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦਾ ਵੀ ਹਲਕਾ ਜਿਹਾ ਥਾਪੜਾ ਇੰਦਰਾਂ ਗਾਂਧੀ ਨੂੰ ਮਿਲਿਆ। ਕਿੱਤੇ ਨਾ ਕਿਤੇ ਰੂਸ ਦਾ ਵੀ ਗੁੱਝਾ ਥਾਪੜਾ ਸੀ। ਜਿਥੋਂ ਤੱਕ ਬਾਜਾਤੇ ਖੁੱਦ ਇੰਦਰਾ ਗਾਂਧੀ ਦਾ ਸਵਾਲ ਉਹ ਪੂਰਾ ਮਨ ਬਣਾ ਚੁੱਕੀ ਸੀ ਪਹਿਲਾਂ ਫੌਜੀ ਜਨਰਲ ਸਿਨਹਾਂ ਸਾਹਿਬ ਦੀ ਡਿਊਟੀ ਲਾਈ ਸੀ ਪਰ ਉਹ ਆਪਣੇ ਦੇਸ਼ ਦੇ ਲੋਕਾਂ ਖਿਲਾਫ ਜਾਣ ਲਈ ਤਿਆਰ ਨਾ ਹੋਏ ਬਲਕਿ ਉਹਨਾਂ ਸੁਝਾਅ ਦਿੱਤਾ ਕਿ ਸੰਤ ਭਿੰਡਰਾਂਵਾਲਿਆਂ ਅਤੇ ਉਸਦੇ ਪੈਰੋਕਾਰਾਂ ਨੂੰ ਕਾਬੂ ਕਰਨ ਦੇ ਹੋਰ ਵੀ ਤਰੀਕੇ ਵਰਤੇ ਜਾ ਸਕਦੇ ਹਨ ਪਰ ਇੰਦਰਾ ਨੇ ਉਹਨਾਂ ਦਾ ਸੁਝਾਅ ਨਹੀਂ ਮੰਨਿਆ ਕਿਉਂਕਿ ਉਹ ਤਾਂ ਸਿਖਾਂ ਨੂੰ ਸਬਕ ਸਿਖਾਉਣ ਲਈ ਬਜਿੱਦ ਸੀ।ਉਸਦਾ ਸਬੂਤ ਇਹ ਹੈ ਕਿ ਇਕ ਪਾਸੇ ਅਕਾਲੀਆਂ ਨਾਲ ਗੱਲ ਬਾਤ ਦਾ ਢੌਂਗ ਰਚਾ ਰਹੀ ਸੀ ਦੂਸਰੇ ਪਾਸੇ ਜਨਵਰੀ,1984 ਤੋਂ ਹੀ ਦੇਹਰਾਦੂਨ ਲਾਗੇ ਉਤਰਾਖੰਡ ਦੀਆਂ ਪਹਾੜੀਆਂ ਵਿਚਕਾਰ ਸੁਮੁੱਚੇ ਦਰਬਾਰ ਸਾਹਿਬ ਕੰਪਲੈਕਸ ਦੀ ਇਮਾਰਤ ਦੀ ਨਕਲ ਕਰਕੇ ਫ਼ੌਜੀ ਅਭਿਆਸ ਕਰਵਾਇਆ ਜਾ ਰਿਹਾ ਸੀ ।ਉਹ ਐਮਰਜੈਂਸੀ ਵਿੱਚ ਅਕਾਲੀ ਦੱਲ ਦੀ ਸ਼ਮੂਲੀਅਤ ਕਰਕੇ ਸਿੱਖਾਂ ਨਾਲ ਡਾਢੀ੍ ਨਰਾਜ਼ ਸੀ ਉਹ ਅਕਾਲੀ ਦਲ ਨੂੰ ਐਮਰਜੈਂਸੀ ਦਾ ਵਿਰੋਧ ਨਾ ਕਰਨ ਤੇ ਪੰਜਾਬ ਦੀ ਹਰ ਮੰਗ ਮੰਨਣ ਨੂੰ ਤਿਆਰ ਸੀ ਇੱਥੇ ਅਕਾਲੀ ਦੱਲ ਦੇ ਕੁੱਝ ਆਗੂਆਂ ਦੇ ਸਵਾਰਥ ਕਰਕੇ ਅਕਾਲੀ ਦਲ ਬਹੁਤ ਵੱਡੀ ਸਿਆਸੀ ਗਦਾਰੀ ਕਰ ਗਿਆ ਪੰਜਾਬ ਅਤੇ ਪੰਜਾਬ ਵਾਸੀਆਂ ਨਾਲ । ਐਮਰਜੈਂਸੀ ਤੋਂ ਬਾਅਦ ਜਨਤਾ ਦੱੱਲ ਦੀ ਕੇਂਦਰ ਵਿੱਚ ਸਰਕਾਰ ਚ ਸ਼ਾਮਲ ਹੋ ਕੇ ਪੰਜਾਬ ਬਾਰੇ ਕੁਝ ਨਹੀਂ ਕਰ ਸਕਿਆ ਅਸਲ ਚ ਨਿੱਜ ਭਾਰੀ ਪੈ ਗਿਆ। ਸਦੀਆਂ ਤੱਕ ਪੰਜਾਬ ਇਸ ਦਾ ਸੰਤਾਪ ਭੋਗੇਂਗਾ। ਕਾਸ਼ ਅਕਾਲੀ ਦਲ ਖ਼ਾਸਕਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਪ੍ਰਤੀ ਆਪਣੇ ਫਰਜ਼ ਪਛਾਣ ਜਾਂਦੇ ਤਾਂ ਇਹ ਦੁਖਾਂਤ ਟਲ ਜਾਣਾ ਸੀ ਅਤੇ ਪੰਜਾਬ ਨੇ ਵੀ ਖੁਸ਼ਹਾਲ ਹੋਣਾ ਸੀ।ਇੱਥੇ ਇਹ ਸੋਅਰ ਬੜਾ ਢੁਕਦਾ। ਇਤਿਹਾਸ ਕੇ ਪੰਨੋਂ ਸੇ ਆਖਰ ਯੇਹ ਸਦਾ ਆਈ ਲਮਹੋਂ ਨੇ ਖ਼ਤਾ ਕੀ ਥੀ ਸੱਦੀਓ ਨੇ ਸਜ਼ਾ ਪਾਈ। ਮੇਰਾ ਇਸ ਸਾਰੇ ਬਿਰਤਾਂਤ ਨੂੰ ਲਿੱਖਣ ਦਾ ਮੱਤਲਬ ਇੰਦਰਾਂ ਗਾਂਧੀ ਨੂੰ ਕਲੀਨ ਚਿੱਟ ਦੇਣਾ ਨਹੀਂ ਉਹ ਤਾਂ ਕਹਾਣੀਆਂ ਪਾ ਪਾ ਕੇ ਇਕ ਬਿਰਤਾਂਤ ਸਿਰਜ ਰਹੀ ਸੀ ਇਸ ਸਾਰੇ ਨਾਵਲ ਦਾ ਅਤੇ ਇਸਦਾ ਅੰਤ ਵੀ ਉਸਨੂੰ ਪਤਾ ਸੀ ਪਰ ਆਪਣੇ ਅੰਤ ਤੋਂ ਅਣਜਾਣ ਸੀ ।ਮੈਂ ਤਾਂ ਗੱਲ ਕਰ ਰਿਹਾ ਹਾਂ ਉਹਨਾਂ ਲੋਕਾਂ ਦੀ ਜਿਹਨਾਂ ਲੋਕਾਂ ਨੇ ਪਰਦੇ ਪਿੱਛੇ ਰਹਿਕੇ ਇੰਦਰਾ ਗਾਂਧੀ ਦੇ ਮੋਢੇ ਤੇ ਰੱਖਕੇ ਆਪਣੀਆਂ ਗੰਨਾ ਸਿੱਖ ਕੌਮ ਵਿਰੁੱਧ ਚਲਾਈਆਂ ਅਤੇ ਦੁੱਖ ਦੀ ਗੱਲ ਉਸ ਵਿਚ ਆਪਣੇ ਵੀ ਸ਼ਾਮਲ ਸਨ। ਇੰਦਰਾਂ ਗਾਂਧੀ ਨੇ ਇਹ ਕਾਰਵਾਈ ਕਰਨੀਂ ਹੀ ਕਰਨੀਂ ਸੀ ਬਘਿਆੜ ਨੇ ਲੇਲਾ ਖਾਣਾ ਹੀ ਖਾਣਾ ਸੀ ਬੇਸ਼ਕ ਲੇਲਾ ਕਿੰਨੀਆਂ ਵੀ ਸਚਾਈਆਂ ਦੱਸਦਾ ਪਰ ਇਹ ਵੀ ਸੰਭਵ ਸੀ ਕਿ ਜੇ ਕੁਝ ਤਾਕਤਾਂ ਅਸਲੀਅਤ ਨੂੰ ਸਮਝ ਕੇ ਸਿਖਾਂ ਪ੍ਰਤੀ ਉਸਾਰੂ ਭੂਮਿਕਾ ਨਿਭਾਉਂਦੀਆਂ ਤਾਂ ਸ਼ਾਇਦ ਇੰਦਰਾ ਗਾਂਧੀ ਨੂੰ ਆਪਣਾ ਇਰਾਦਾ ਬਦਲਨਾ ਪੈਂਦਾ ਪਰ ਸਿੱਖਾਂ ਪ੍ਰਤੀ ਉਸਦਾ ਇਰਾਦਾ ਵੀ ਸਪੱਸ਼ਟ ਦਿੱਸਦਾ ਕਿ ਛੇ ਜੂਨ ਨੂੰ ਸ਼ੰਤ ਜਰਨੈਲ ਸਿੰਘ ,ਜਨਰਲ ਸ਼ਬੇਗ ਸਿੰਘ , ਭਾਈ ਅਮਰੀਕ ਸਿੰਘ ਅਤੇ ਹੋਰ ਪ੍ਰਮੁੱਖ ਖਾੜਕੂ ਸ਼ਹੀਦੀਆਂ ਪਾ ਜਾਂਦੇ ਹਨ ਪਰ ਸੱਤ ਜੂਨ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਾਈ ਜਾਂਦੀ ਹੈ ਜਿਸ ਵਿਚ ਬਹੁਤ ਅਣਮੋਲ ਸਿੱਖ ਇਤਿਹਾਸ ਨਾਲ ਜੁੜਿਆ ਸਾਹਿਤ ਅਤੇ ਸਿੱਖਾਂ ਵਿਰਾਸਤ ਦੀਆਂ ਅਸੀਮ ਵਸਤਾਂ ਸੜਕੇ ਸਵਾਹ ਹੋ ਜਾਂਦੀਆਂ ਹਨ ਅਤੇ ਬਹੁਤ ਕੀਮਤੀ ਵਿਰਾਸਤੀ ਵਸਤਾਂ ਫੌਜ ਉਠਾ ਕੇ ਲੈ ਜਾਂਦੀ ਹੈ ਜਿਸਦਾ ਅੱਜ ਤੱਕ ਥਹੁ ਪਤਾ ਨਹੀਂ ਲੱਗਿਆ ।ਇਸ ਤੋਂ ਪਤਾ ਚਲਦਾ ਹੈ ਕਿ ਸੰਤਾਂ ਨੂੰ ਗ੍ਰਿਫਤਾਰ ਕਰਨਾ ਮਹਿਜ ਇਕ ਬਹਾਨਾ ਸੀ ਉਸਦਾ ਮਕ਼ਸਦ ਤਾਂ ਸਾਰੀ ਸਿੱਖ ਕੌਮ ਤੋਂ ਬਦਲਾ ਲੈਣਾ ਅਤੇ ਸਿੱਖ ਕੌਮ ਦੀ ਨਸਲਕੁਸ਼ੀ ਕਰਨਾ ਸੀ। ਸਾਕਾ ਨੀਲਾ ਤਾਰਾ ਸੋ ਜੂਨ ਚੁਰਾਸੀ ਚ ਵਰਤਿਆ ਇਹ ਤੀਜਾ ਘੱਲੂਘਾਰਾ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਇਹਦੇ ਜ਼ਖਮਾਂ ਦੀ ਚੀਸ ਸਦੀਆਂ ਤੱਕ ਪੈਂਦੀ ਰਹੇਗੀ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੇ ਹਿਰਦਿਆਂ ਵਿਚ ਇਸਦੀ ਚਸਕ ਮਹਿਸੂਸ ਕਰਨਗੀਆਂ ਅਤੇ ਸਿੱਖ ਕੌਮ ਦੀਆਂ ਦੇਸ਼ ਪ੍ਰਤੀ ਕੀਤੀਆਂ ਕੁਰਬਾਨੀਆਂ ਅਤੇ ਦਿੱਲੀ ਤੱਖ਼ਤ ਤੇ ਕਾਬਜ਼ ਰਹੀਆਂ ਸਿਆਸੀ ਧਿਰਾਂ ਦੀ ਅਕਿਰਤਘੱਣਤਾ ਦੀ ਰੜਕ ਵੀ ਸੀਨੇ ਵਿਚ ਪੈਂਦੀ ਰਹੇਗੀ । ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਤਿਹਾਸ ਦੇ ਪੰਨਿਆਂ ਚ ਮੂੰਹ ਛੁਪਾਕੇ ਰੋਇਆ ਕਰਨਗੀਆਂ ਅਤੇ ਦਿੱਲੀ ਤੱਖ਼ਤ ਦੀ ਨਫ਼ਰਤ ਅਤੇ ਅਸਵੇਦਨਸੀਲਤਾ ਉਪਰ ਹਰਾਣੀ ਵੀ ਪ੍ਰਗਟ ਕਰਿਆ ਕਰਨਗੀਆਂ ਕਿ ਦੇਸ਼ ਪ੍ਰਤੀ ਇੰਨੀਆਂ ਕੁਰਬਾਨੀਆਂ ਦੇਣ ਵਾਲੀ ਕੌਮ ਦੇ ਲਈ ਭਾਰਤ ਦੇ ਮਹਾਨ ਲੋਕ ਵੀ ਹਾਅ ਦਾ ਨਾਹਰਾ ਨਾ ਮਾਰ ਸਕੇ ਕਿਉਂਕਿ ਹਾਕਮ ਤਾਂ ਕਈ ਵਾਰ ਸੱਤਾ ਦੇ ਨਸ਼ੇ ਵਿਚ ਮੱਖਮੂਰ ਹੁੰਦੇ ਹਨ। ਇਤਿਹਾਸ ਗਵਾਹ ਰਹੇਗਾ ਕਿ ਸਿੱਖ ਕੌਮ ਅਤੇ ਭਾਰਤ ਮਹਾਨ ਨੂੰ ਇੱਕ ਦੂੱਜੇ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ।ਇਹ ਮੁੱਠੀ ਭਰ ਭਾੜੇ ਦੇ ਬੰਦੇ ਅਤੇ ਕੁਝ ਕੁ ਮੁਤੱਸਵੀ ਸਿਆਸਤ ਦਾਨ ਆਪਣੇ ਤੱਤਿਆਂ ਨਾਹਰਿਆਂ ਅਤੇ ਗੁੱਝੇ ਉਦੇਸ਼ਾਂ ਸਦਕਾ ਜੋਂ ਸੁਮੁੱਚੀ ਸਿੱਖ ਕੌਮ ਨੂੰ ਆਪਣੇ ਦੇਸ਼ ਭਗਤੀ ਦੇ ਆਸ਼ੇ ਤੋਂ ਥਿੜਕਾਉਣਾ ਚਾਹੁੰਦੇ ਹਨ ਕਦੇ ਕਾਮਯਾਬ ਨਹੀਂ ਹੋਣਗੇ ਅਤੇ ਪੰਜਾਬ ਅਤੇ ਭਾਰਤ ਸਿੱਖਾਂ ਦੀ ਕਰਮਭੂਮੀ ਸੀ ,ਹੈ ਅਤੇ ਰਹੇਗੀ ਕਿਉਂਕਿ ਬਹਾਦਰ ਕੌਮਾਂ ਹਮੇਸ਼ਾਂ ਆਪਣੇ ਦੇਸ਼ ਅਤੇ ਸਮਾਜ ਪ੍ਰਤੀ ਸੰਵੇਦਨਸ਼ੀਲ ਹੁੰਦੀਆਂ ਹਨ। ਬੇਸ਼ਕ ਬਹੁਤ ਕੁਝ ਗੱਲ਼ਤ ਵਾਪਰਿਆ ਪਰ ਸਿੱਖ ਕੌਮ ਦੇ ਬਹਾਦਰ ਫ਼ੌਜੀ ਕਦੇ ਵੀ ਦੁਸ਼ਮਣ ਦੀ ਕੈਰੀ ਨਜ਼ਰ ਆਪਣੇ ਦੇਸ਼ ਤੇ ਨਹੀਂ ਪੈਣ ਦੇਣਗੇ ਇਸ ਦਾ ਪ੍ਰਤੱਖ ਪ੍ਰਮਾਣ ਕਾਰਗਿਲ ਦੀ ਜੰਗ ਅਤੇ ਪਿਛਲੇ ਸਮੇਂ ਚੀਨ ਅਤੇ ਭਾਰਤੀ ਫੌਜਾਂ ਵਿਚਕਾਰ ਹੋਈਆਂ ਝੜਪਾਂ ਵਿਚ ਸਿੱਖ ਫੌਜੀਆਂ ਦਾ ਬਾਜ਼ਾਂ ਵਾਂਗੂ ਜੂਝਕੇ ਸ਼ਹੀਦੀਆਂ ਪਾਉਣੀਆਂ। ਵਕਤ ਦੇ ਹਾਕਮਾਂ ਨੂੰ ਵੀ ਚਾਹੀਦਾ ਹੈ ਕਿ ਸਿੱਖ ਕੌਮ ਦੀਆਂ ਦੇਸ਼ ਪ੍ਰਤੀ ਕੀਤੀਆਂ ਘਾਲਣਾਵਾਂ ਨੂੰ ਇਨਸਾਫ ਦੀ ਅੱਖ ਨਾਲ ਵਾਚਣ ਅਤੇ ਇਸ ਕੌਮ ਨੂੰ ਬਣਦਾ ਕੌਮੀਂ ਸਨਮਾਨ ਦਿੱਤਾ ਜਾਵੇ ।ਰੱਬ ਸੱਭ ਨੂੰ ਸਮੱਤ ਬਖਸ਼ੇ। ਆਮੀਨ !
ਲੇਖਕ ਬਲਰਾਜ ਸਿੰਘ ਬਰਾੜ , ਦਿਉਣ ਖੇੜਾ ਹਾਲ ਅਬਾਦ ਮੰਡੀ ਡੱਬਵਾਲੀ ਜ਼ਿਲਾ ਸਿਰਸਾ। ਫੋਨ ਨੰਬਰ _9914740184
ਇਹ ਲੇਖਕ ਦੀ ਮੌਲਿਕ ਰਚਨਾ ਹੈ। ਜਿਸ ਵਿੱਚ ਇਹ ਵਿਚਾਰ ਉਹਨਾਂ ਦੇ ਨਿੱਜੀ ਹਨ/ ਨਾ ਕਿ ਡੱਬਵਾਲੀ ਨਿਊਜ਼ ਦੇ ।।
#SakaNeelaTara #1984SikhGenocide #JusticeFor1984 #NeverForget1984 #SikhHistory #IndiraGandhi #TruthOf1984 #KhalistanIssue
#PunjabMassacre. #SikhRights
Related Posts
ਕੀ ਸਾਕਾ ਨੀਲਾ ਤਾਰਾ ਲਈ ਇਕੱਲੀ ਇੰਦਰਾ ਗਾਂਧੀ ਹੀ ਜਿਵੇਂਵਾਰ ਸੀ ।
Reviewed by Dabwali News
on
9:01:00 AM
Rating: 5

Subscribe to:
Post Comments (Atom)
IMPORTANT-------ATTENTION -- PLEASE
क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई
Advt 2-2-25
Join Us On
Translate
Subscribe Us
social links
[socialcounter]
[facebook][https://www.facebook.com/dabwalinews/][4.2k]
[twitter][https://twitter.com/dabwalinews][1.2k]
[youtube][https://www.youtube.com/c/dabwalinews][23k]
[linkedin][#][230]
Wikipedia
Search results
sponsored

Gurasees Homeopathic Clinic
Visit for best homeopathic treatment
Popular Posts
-
BREAKING NEWS #dabwalinews.com हरियाणा के डबवाली में एक मसाज सेंटर पर पुलिस छापे का सनसनीखेज खुलासा हुआ है.पुलिस ने देर रात म...
-
दुल्हन के तेवर देख दुल्हे वालों ने बुलाई पुलिस चंडीगढ़ में रहने वाली लडक़ी की डबवाली के युवक से हुआ था विवाह #dabwalinews.com Exclusiv...
-
कुमार मुकेश, भारत में छिपकलियों की कोई भी प्रजाति जहरीली नहीं है, लेकिन उनकी त्वचा में जहर जरूर होता है। यही कारण है कि छिपकलियों के काटन...
-
DabwaliNews.com दोस्तों जैसे सभी को पता है के कैसे डबवाली उपमंडल के कुछ ग्रामीण इलाकों में बल काटने वाले गिरोह की दहशत से लोगो में अ...
-
#dabwalinews.com पंजाब के सीएम प्रकाश सिंह बादल पर बुधवार को एक युवक द्वारा उनके ही विधानसभा क्षेत्र में चुनाव प्रचार के दौरान जू...
-
dabwalinews.com डबवाली। डबवाली में गांव जंडवाला बिश्नोई के नजदीक एक ढाणी में पंजाब व हरियाणा पुलिस की 3 गैंगस्टर के बीच मुठभेड़ हो गई। इस...
-
BREAKING NEWS लॉकडाउन 4. 0 डबवाली में कोरोना ने दी दस्तक डबवाली के प्रेम नगर व रवि दास नगर में पंजाब से अपने रिश्तेदार के घर मिलने आई म...
No comments:
Post a Comment